ਜਵੇਰੇਵ ਤੋਂ ਹਾਰ ਕੇ ਫੈਡਰਰ ਸ਼ੰਘਾਈ ਓਪਨ ਤੋਂ ਹੋਏ ਬਾਹਰ
Saturday, Oct 12, 2019 - 01:35 PM (IST)

ਸਪੋਰਟਸ ਡੈਸਕ— ਸਵਿਟਜ਼ਰਲੈਂਡ ਦੇ ਸਟਾਰ ਟੈਨਿਸ ਖਿਡਾਰੀ ਰੋਜ਼ਰ ਫੈਡਰਰ ਨੂੰ ਇੱਥੇ ਸ਼ੰਘਾਈ ਮਾਸਟਰਸ ਕੁਆਟਰ ਫਾਈਨਲ 'ਚ ਜਰਮਨੀ ਦੇ ਨੌਜਵਾਨ ਖਿਡਾਰੀ ਐਲੇਕਜੇਂਡਰ ਜਵੇਰੇਵ ਨੇ ਹਰਾ ਕੇ ਸੈਮੀਫਾਈਨਲ 'ਚ ਜਾਣ ਤੋਂ ਰੋਕ ਕਰ ਦਿੱਤਾ। ਜਵੇਰੇਵ ਨੇ ਸ਼ੁੱਕਰਵਾਰ ਨੂੰ ਫੈਡਰਰ ਨੂੰ ਪੁਰਸ਼ ਸਿੰਗਲ ਵਰਗ ਦੇ ਕੁਆਟਰ ਫਾਈਨਲ 'ਚ 6-3, 6-7 (7), 6-3 ਨਾਲ ਹਰਾਇਆ।
2014 ਅਤੇ 2017 'ਚ ਜੇਤੂ ਰਹੇ ਫੈਡਰਰ ਨੂੰ ਇਸ ਮੈਚ 'ਚ ਦੋ ਵਾਰ ਕੋਰਟ ਦੇ ਬਾਹਰ ਗੇਂਦ ਨੂੰ ਮਾਰਨ ਦੇ ਕਾਰਨ ਪੈਨਾਲਟੀ ਵੀ ਸੌਂਪੀ ਗਈ। ਫੈਡਰਰ ਨੇ ਪੰਜ ਵਾਰ ਮੈਚ ਪੁਵਾਇੰਟ ਬਚਾ ਕੇ ਮੁਕਾਬਲੇ ਨੂੰ ਤੀਜੇ ਸੈੱਟ 'ਚ ਪਹੁੰਚਾਇਆ, ਪਰ ਆਖਰੀ ਫਾਈਨਲ ਸੈੱਟ 'ਚ ਉਹ ਚੇਅਰ ਅੰਪਾਇਰ ਨਾਲ ਵਾਦ-ਵਿਵਾਦ 'ਚ ਉਲਝਦੇ ਨਜ਼ਰ ਆਏ।
ਫੇਡਰੇਰ ਨਾਲ ਮੈਚ 'ਤੇ ਜਵੇਰੇਵ ਨੇ ਕਿਹਾ, ਉਹ ਹਮੇਸ਼ਾ ਹੀ ਤੁਹਾਡੇ ਲਈ ਚੀਜਾਂ ਮੁਸ਼ਕਲ ਬਣਾਉਂਦਾ ਹੈ, ਜਿਵੇਂ ਕਿ ਉਨ੍ਹਾਂ ਨੇ ਅੱਜ ਕੀਤਾ ਅਤੇ ਸਿਰਪ ਮੌਕਾ ਪਾਉਣ ਲਈ ਤੁਹਾਨੂੰ ਆਪਣਾ ਸਭ ਤੋਂ ਬਿਹਤਰੀਨ ਟੈਨਿਸ ਖੇਡਣਾ ਹੁੰਦਾ ਹੈ। ਮੈਨੂੰ ਪਤਾ ਸੀ ਕਿ ਜੇਕਰ ਮੈਂ ਉਂਝ ਹੀ ਖੇਡਦਾ ਰਿਹਾ ਜਿਵੇਂ ਮੈਂ ਪਹਿਲਾਂ ਦੋ ਸੈੱਟ ਖੇਡੇ ਤਾਂ ਤੀਜੇ ਸੈੱਟ 'ਚ ਵੀ ਮੈਨੂੰ ਮੌਕਾ ਮਿਲੇਗਾ।”ਸੈਮੀਫਾਈਨਲ 'ਚ ਜਵੇਰੇਵ ਦਾ ਸਾਹਮਣਾ ਇਟਲੀ ਦੇ 23 ਸਾਲ ਦੇ ਮਾਟੇਓ ਬੇਰੇਟਿਨੀ ਨਾਲ ਹੋਵੇਗਾ, ਜਿਨ੍ਹਾਂ ਨੇ ਚੀਨ ਓਪਨ 'ਚ ਚੈਂਪੀਅਨ ਡੋਮਿਨਿਕ ਥਿਏਮ ਨੂੰ 7-6 (8) 6-4 ਨਾਲ ਹਰਾਇਆ ਸੀ।