ਲਾਕਡਾਊਨ ਵਿਚ ਰੋਜਰ ਫੈਡਰਰ ਨੇ ਵਿਰਾਟ ਕੋਹਲੀ ਨੂੰ ਦਿੱਤਾ ਟੈਨਿਸ ਚੈਲੰਜ (Video)

Wednesday, Apr 08, 2020 - 05:52 PM (IST)

ਲਾਕਡਾਊਨ ਵਿਚ ਰੋਜਰ ਫੈਡਰਰ ਨੇ ਵਿਰਾਟ ਕੋਹਲੀ ਨੂੰ ਦਿੱਤਾ ਟੈਨਿਸ ਚੈਲੰਜ (Video)

ਸਪੋਰਟਸ ਡੈਸਕ : ਧਾਕੜ ਟੈਨਿਸ ਸਟਾਰ ਰੋਜਰ ਫੈਡਰਰ ਨੇ ਟੀਮ ਇੰਡੀਾ ਦੇ ਕਪਤਾਨ ਵਿਰਾਟ ਕੋਹਲੀ ਨੂੰ ਸੋਸ਼ਲ ਮੀਡੀਆ ’ਤੇ ਇਕ ਚੈਲੰਜ ਦਿੱਤਾ ਹੈ। ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਕਹਿਰ ਕਾਰਨ ਪੂਰੀ ਦੁਨੀਆ ਦੇ ਖਿਡਾਰੀ ਆਪਣੇ-ਆਪਣੇ ਘਰਾਂ ਵਿਚ ਕੈਦ ਹਨ। ਇਸ ਵਿਚਾਲੇ ਟੈਨਿਸ ਜਗਤ ਦੇ ਮਹਾਨ ਖਿਡਾਰੀ ਰੋਜਰ ਫੈਡਰਰ ਨੇ ਆਪਣੇ ਟਵਿੱਟਰ ਹੈਂਡਲ ’ਤੇ ਆਪਣੀ ਸੋਲੋ ਟ੍ਰੇਨਿੰਗ ਦੀ ਮਜ਼ੇਦਾਰ ਵੀਡੀਓ ਸ਼ੇਅਰ ਕੀਤੀ ਹੈ। ਫੈਡਰਰ ਨੇ ਅਜਿਹੀ ਹੀ ਸੋਲੋ ਟ੍ਰੇਨਿੰਗ ਦਾ ਚੈਲੰਜ ਕਈ ਮਸ਼ਹੂਰ ਹਸਤੀਆਂ ਨੂੰ ਦਿੱਤਾ, ਜਿਸ ਵਿਚ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਵੀ ਸ਼ਾਮਲ ਹਨ।

ਰੋਜਰ ਨੇ ਜੋ ਵੀਡੀਓ ਸ਼ੇਅਰ ਕੀਤੀ ਹੈ ਉਸ ਵਿਚ ਉਸ ਦੇ ਹੱਥ ਵਿਚ ਇਕ ਟੈਨਿਸ ਰੈਕਟ ਹੈ ਅਤੇ ਉਹ ਇਕ ਕੰਧ ਦੇ ਕੋਲ ਖੜੇ ਹਨ। ਫੈਡਰਰ ਆਪਣੇ ਟੈਨਿਸ ਰੈਕਟ ਨਾਲ ਕੰਧ ਟੈਨਸ ਖੇਡਦੇ ਹਨ। ਤੁਸੀਂ ਦੇਖ ਸਕਦੇ ਹੋ ਕੰਧ ਦੇ ਬਿਲਕੁਲ ਕਰੀਬ ਖੜੇ ਹੋ ਕੇ ਫੈਡਰਰ ਰੈਕਟ ਨਾਲ ਟੈਨਿਸ ਨੂੰ ਕੰਧ ’ਤੇ ਮਾਰਦੇ ਹਨ ਅਤੇ ਬਾਲ ਵਾਪਸ ਆਉਣ ’ਤੇ ਫਿਰ ਹਿੱਟ ਕਰਦੇ ਹਨ। ਅਜਿਹਾ ਰਫਤਾਰ ਨਾਲ ਕੌਣ ਕਰ ਸਕਦਾ ਹੈ ਪਰ ਇਸ ਵਿਚ ਇਕ ਟਵਿਸਟ ਹੈ ਕਿ ਤੁਹਾਨੂੰ ਹੈਟ ਵੀ ਪਹਿਨਣੀ ਹੈ।

ਵੀਡੀਓ ਨੂੰ ਸ਼ੇਅਰ ਕਰਦਿਆਂ ਫੈਡਰਰ ਨੇ ਲਿਖਿਆ, ‘‘ਆਪਣੀ ਹੈਟ ਨੂੰ ਚਾਲਾਕੀ ਨਾਲ ਚੁਣਨਾ।’’ਫੈਡਰਰ ਨੇ ਇਸ ਵੀਡੀਓ ਨੂੰ ਸ਼ੇਅਰ ਕਰਿਦਆਂ ਵਿਰਾਟ ਕੋਹਲੀ ਨੂੰ ਵੀ ਟੈਗ ਕੀਤਾ ਹੈ। ਹੁਣ ਵਿਰਾਟ ਕੋਹਲੀ ਦੇ ਇਸ ਚੈਲੰਜ ਨੂੰ ਪੂਰਾ ਕਰਨ ਦੀ ਵਾਰੀ ਹੈ। 


author

Ranjit

Content Editor

Related News