ਫੈਡਰਰ ਫਾਈਨਲ ''ਚ, ਇਸਨਰ ਨਾਲ ਭਿੜਨ ਨੂੰ ਤਿਆਰ
Saturday, Mar 30, 2019 - 12:54 PM (IST)
ਮਿਆਮੀ— ਰੋਜਰ ਫੈਡਰਰ ਨੇ ਕੈਨੇਡਾ ਦੇ ਯੁਵਾ ਸਟਾਰ ਡੈਨਿਸ ਸ਼ਾਪੋਵਾਲੋਵ ਨੂੰ ਸਿੱਧੇ ਸੈੱਟਾਂ 'ਚ ਹਰਾ ਕੇ ਮਿਆਮੀ ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ 'ਚ ਪ੍ਰਵੇਸ਼ ਕੀਤਾ ਜਿੱਥੇ ਉਨ੍ਹਾਂ ਦਾ ਸਾਹਮਣਾ ਜਾਨ ਇਸਨਰ ਨਾਲ ਹੋਵੇਗਾ। ਫੈਡਰਰ ਨੇ ਆਪਣੀ ਅੰਦਾਜ਼ ਦੇ ਮੁਤਾਬਕ ਪ੍ਰਦਰਸ਼ਨ ਕਰਦੇ ਹੋਏ ਸ਼ਾਪੋਵਾਲੋਵ ਨੂੰ 6-2, 6-4 ਨਾਲ ਹਰਾਇਆ।

ਇਸ ਸਵਿਸ ਸਟਾਰ ਨੂੰ ਆਪਣੇ 50ਵੇਂ ਏ.ਟੀ.ਪੀ. ਮਾਸਟਰਸ ਖਿਤਾਬ ਦੇ ਲਈ ਹੁਣ ਇਸਨਰ ਦੀ ਚੁਣੌਤੀ ਨੂੰ ਖਤਮ ਕਰਨਾ ਹੋਵੇਗਾ। ਇਸਨਰ ਨੇ ਇਕ ਹੋਰ ਸੈਮੀਫਾਈਨਲ 'ਚ ਸ਼ਾਪੋਵਾਲੋਵ ਦੇ ਦੋਸਤ ਅਤੇ ਹਮਵਤਨ ਫੇਲਿਕਸ ਆਗੁਰ ਅਲੀਸੀਮੇ ਨੂੰ 7-6, (7/3), 7-6 (7/4) ਨਾਲ ਹਰਾਇਆ। ਉਨ੍ਹਾਂ ਨੇ ਕੁਲ 21 ਐੱਸ ਲਗਾਏ ਅਤੇ ਉਹ 20 ਵਾਰ ਦੇ ਚੈਂਪੀਅਨ ਫੈਡਰਰ ਦੇ ਖਿਲਾਫ ਇਹੋ ਪ੍ਰਦਰਸ਼ਨ ਦੁਹਰਾਉਣ ਦੀ ਕੋਸ਼ਿਸ਼ ਕਰਨਗੇ।
