ਡੇਵਿਡ ਗੋਫਿਨ ਨੂੰ ਹਰਾ ਕੇ ਰੋਜਰ ਫੈਡਰਰ ਸ਼ੰਘਾਈ ਮਾਸਟਰਸ ਦੇ ਕੁਆਰਟਰ ਫਾਈਨਲ ''ਚ ਪਹੁੰਚੇ
Friday, Oct 11, 2019 - 10:37 AM (IST)

ਸਪੋਰਟਸ ਡੈਸਕ— ਦੋ ਵਾਰ ਦੇ ਚੈਂਪੀਅਨ ਰੋਜਰ ਫੈਡਰਰ ਨੇ ਸ਼ੰਘਾਈ ਮਾਸਟਰਸ 'ਚ ਆਪਣੀ ਮੁਹਿੰਮ ਦੀ ਸ਼ੁਰੂਆਤ ਜਿੱਤ ਨਾਲ ਕੀਤੀ ਹੈ। 20 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਅਤੇ ਦੁਨੀਆ ਦੇ ਤੀਜੇ ਨੰਬਰ ਦੇ ਖਿਡਾਰੀ ਫੈਡਰਰ ਨੇ ਵੀਰਵਾਰ ਨੂੰ ਬੈਲਜੀਅਮ ਦੇ ਟੈਨਿਸ ਸਟਾਰ ਡੇਵਿਡ ਗੋਫਿਨ ਨੂੰ 7-6 (9/7), 6-4 ਨਾਲ ਹਰਾਕੇ ਕੁਆਰਟਰ ਫਾਈਨਲ 'ਚ ਆਪਣੀ ਜਗ੍ਹਾ ਪੱਕੀ ਕੀਤੀ। ਫੈਡਰਰ ਅਤੇ ਗੋਫਿਨ ਵਿਚਾਲੇ ਇਹ ਮੁਕਾਬਲਾ ਦੋ ਘੰਟੇ ਤਕ ਚਲਿਆ। ਇਸ ਤੋਂ ਪਹਿਲਾਂ ਬੀਤੇ ਮੰਗਲਵਾਰ ਨੂੰ ਫੈਡਰਰ ਨੇ ਦੂਜੇ ਦੌਰ 'ਚ ਸਪੇਨ ਦੇ ਐਲਬਰਟ ਰੋਮਾਸ ਨੂੰ ਇਕ ਘੰਟੇ 24 ਮਿੰਟ ਤਕ ਚਲੇ ਮੁਕਾਬਲੇ 'ਚ 6-2, 7-6 ਨਾਲ ਹਰਾਇਆ ਸੀ।