ਆਸਟਰੇਲੀਆਈ ਓਪਨ ਨਹੀਂ ਖੇਡਣਗੇ ਫ਼ੈਡਰਰ, ਗੋਡੇ ਦੀ ਸੱਟ ਬਣੀ ਅੜਿੱਕਾ

Monday, Dec 28, 2020 - 12:01 PM (IST)

ਸਪੋਰਟਸ ਡੈਸਕ— ਰੋਜਰ ਫ਼ੈਡਰਰ ਆਪਣੇ ਸੱਜੇ ਗੋਡੇ ਦੇ ਦੋ ਆਪਰੇਸ਼ਨਾਂ ਕਾਰਨ ਸਾਲ ਦੇ ਪਹਿਲੇ ਗ੍ਰੈਂਡਸਲੈਮ ਟੂਰਨਾਮੈਂਟ ਆਸਟਰੇਲੀਆਈ ਓਪਨ ’ਚ ਵੀ ਨਹੀਂ ਖੇਡ ਸਕਣਗੇ। ਫ਼ੈਡਰਰ ਦੇ ਲੰਬੇ ਸਮੇਂ ਤੋਂ ਏਜੰਟ ਰਹੇ ਟੋਨੀ ਗਾਡਸਿਕ ਨੇ ਕਿਹਾ ਕਿ 20 ਵਾਰ ਦੇ ਗ੍ਰੈਂਡਸਲੈਮ ਚੈਂਪੀਅਨ ਆਸਟਰੇਲੀਆ ਓਪਨ ਦੇ ਬਾਅਦ ਏ. ਟੀ. ਪੀ. ਟੂਰ ’ਚ ਵਾਪਸੀ ਦੀ ਯੋਜਨਾ ਬਣਾ ਰਹੇ ਹਨ ਤੇ ਉਹ ਫ਼ੈਡਰਰ ਲਈ 2021 ਦਾ ਟੈਨਿਸ ਕੈਲੰਡਰ ਤਿਆਰ ਕਰਨ ’ਚ ਲੱਗੇ ਹੋਏ ਹਨ।

ਗਾਡਸਿਕ ਨੇ ਪੱਤਰਕਾਰਾਂ ਨੂੰ ਕਿਹਾ, ‘‘ਰੋਜਰ ਨੇ 2021 ਆਸਟਰੇਲੀਆਈ ਓਪਨ ’ਚ ਨਹੀਂ ਖੇਡਣ ਦਾ ਫ਼ੈਸਲਾ ਕੀਤਾ ਹੈ, ਉਨ੍ਹਾਂ ਨੇ ਹਾਲਾਂਕਿ ਆਪਣੇ ਗੋਡੇ ਦੀ ਫ਼ਿਟਨੈਸ ਦੇ ਮਾਮਲੇ ’ਚ ਦੋ ਮਹੀਨਿਆਂ ’ਚ ਚੰਗੀ ਤਰੱਕੀ ਕੀਤੀ ਹੈ, ਪਰ ਆਪਣੀ ਟੀਮ ਨਾਲ ਵਿਚਾਰ-ਵਟਾਂਦਰਾ ਕਰਨ ਦੇ ਬਾਅਦ ਉਨ੍ਹਾਂ ਨੇ ਆਸਟਰੇਲੀਆਈ ਓਪਨ ਦੇ ਬਾਅਦ ਮੁਕਾਬਲੇਬਾਜ਼ੀ ਟੈਨਿਸ ’ਚ ਮਜ਼ਬੂਤ ਵਾਪਸੀ ਲਈ ਇਹ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ : ਐਂਡੀ ਮੱਰੇ ਨੂੰ ਆਸਟਰੇਲੀਆਈ ਓਪਨ ’ਚ ਮਿਲੀ ਵਾਈਲਡ ਕਾਰਡ ਐਂਟਰੀ

ਆਸਟਰੇਲੀਆਈ ਓਪਨ ਦੇ ਮੁੱਖ ਡਰਾਅ ਮੈਚ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਤਿੰਨ ਹਫ਼ਤੇ ਬਾਅਦ ਤੋਂ ਸ਼ੁਰੂ ਹੋਣਗੇ। ਇਹ ਟੂਰਨਾਮੈਂਟ ਹੁਣ 8 ਫ਼ਰਵਰੀ ਤੋਂ ਮੈਲਬੋਰਨ ਪਾਰਕ ’ਚ ਖੇਡਿਆ ਜਾਵੇਗਾ। ਫ਼ੈਡਰਰ ਹੁਣ ਦੁਬਈ ’ਚ ਅਭਿਆਸ ਕਰ ਰਹੇ ਹਨ, ਉਨ੍ਹਾਂ ਨੇ ਆਸਟਰੇਲੀਆਈ ਓਪਨ 2020 ਦੇ ਬਾਅਦ ਕੋਈ ਟੂਰਨਾਮੈਂਟ ਨਹੀਂ ਖੇਡਿਆ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੇ ਰਾਏ। ਕੁਮੈਂਟ ਕਰਕੇ ਦਿਓ ਜਵਾਬ।     


Tarsem Singh

Content Editor

Related News