ਰੋਜਰ ਫ਼ੈਡਰਰ ਜਿਨੇਵਾ ਓਪਨ ਦੇ ਦੂਜੇ ਦੌਰ ’ਚ
Tuesday, May 18, 2021 - 12:41 PM (IST)
ਜਿਨੇਵਾ— ਰੋਜਰ ਫ਼ੈਡਰਰ ਦਾ ਸਾਹਮਣਾ ਜਿਨੇਵਾ ਓਪਨ ਟੈਨਿਸ ਦੇ ਦੂਜੇ ਦੌਰ ’ਚ 75ਵੀਂ ਰੈਂਕਿੰਗ ਵਾਲੇ ਪਾਬਲੋ ਐਂਡੁਜਾਰ ਨਾਲ ਹੋਵੇਗਾ ਜਿਸ ਨੇ ਜਾਰਡਨ ਥਾਂਪਸਨ ਨੂੰ ਪਹਿਲੇ ਦੌਰ ’ਚ ਹਰਾਇਆ। ਐਂਡੁਜਾਰ ਨੇ 6-0, 6-4 ਨਾਲ ਜਿੱਤ ਦਰਜ ਕੀਤੀ। ਫ਼ੈਡਰਰ ਦਾ ਪਿਛਲੇ ਦੋ ਸਾਲ ’ਚ ਕਲੇਅਕੋਰਟ ’ਤੇ ਪਹਿਲਾ ਮੈਚ ਹੋਵੇਗਾ। ਉਹ ਆਖ਼ਰੀ ਵਾਰ 2019 ਫ਼੍ਰੈਂਚ ਓਪਨ ਸੈਮੀਫ਼ਾਈਨਲ ’ਚ ਰਾਫ਼ੇਲ ਨਡਾਲ ਤੋਂ ਹਾਰੇ ਸਨ। ਜਿਨੇਵਾ ਓਪਨ ’ਚ ਉਨ੍ਹਾਂ ਨੂੰ ਚੋਟੀ ਦਾ ਦਰਜਾ ਮਿਲਿਆ ਹੈ ਤੇ ਪਿਛਲੇ ਡੇਢ ਸਾਲ ’ਚ ਉਹ ਉਨ੍ਹਾਂ ਦਾ ਦੂਜਾ ਹੀ ਟੂਰਨਾਮੈਂਟ ਹੈ। ਸੱਜੇ ਗੋਡੇ ਦੇ ਆਪਰੇਸ਼ਨ ਦੇ ਕਾਰਨ ਉਹ ਟੈਨਿਸ ਤੋਂ ਦੂਰ ਸਨ। ਮਾਰਚ ’ਚ ਦੋਹਾ ਓਪਨ ’ਚ ਉਹ ਦੂਜੇ ਮੈਚ ’ਚ ਹਾਰ ਗਏ ਸਨ।