ਦਿ ਰੌਕ ਦੀ ਬੇਟੀ Simone Johnson ਵੀ ਦਿਖਾਏਗੀ WWE ਰੈਸਲਿੰਗ ਰਿੰਗ ''ਚ ਜਲਵੇ

Wednesday, Feb 12, 2020 - 12:15 AM (IST)

ਦਿ ਰੌਕ ਦੀ ਬੇਟੀ Simone Johnson ਵੀ ਦਿਖਾਏਗੀ WWE ਰੈਸਲਿੰਗ ਰਿੰਗ ''ਚ ਜਲਵੇ

ਨਵੀਂ ਦਿੱਲੀ - ਦਿ ਰੌਕ ਦੀ ਬੇਟੀ ਸਿਮੋਨ ਜਾਨਸਨ ਨੇ ਡਬਲਯੂ. ਡਬਲਯੂ. ਈ. ਦੇ ਫਲੋਰਿਡਾ ਸਥਿਤ ਪ੍ਰਫਾਰਮੈਂਸ ਸੈਂਟਰ 'ਚ ਟ੍ਰੇਨਿੰਗ ਸ਼ੁਰੂ ਕਰ ਦਿੱਤੀ ਹੈ। ਸਿਮੋਨ ਨੇ ਆਪਣੇ ਟਵਿਟਰ ਅਕਾਊਂਟ 'ਤੇ ਇਕ ਪੋਸਟ ਪਾਈ ਹੈ, ਜਿਸ ਵਿਚ ਉਸ ਨੇ ਲਿਖਿਆ ਹੈ, ''ਛੋਟੀ ਲੜਕੀ ਜਿਹੜੀ ਰੈਸਲਿੰਗ ਨਾਲ ਪਿਆਰ ਕਰਦੀ ਹੈ ਅਤੇ ਇਸ ਸੁਪਨੇ ਨੂੰ ਸੱਚ ਕਰਨ ਲਈ ਦ੍ਰਿੜ੍ਹ ਸੀ। ਇਹ ਤੁਹਾਡੇ ਲਈ ਹੈ। ਮੈਂ ਇਸ ਮੌਕੇ ਲਈ ਧੰਨਵਾਦੀ ਹਾਂ ਅਤੇ ਇਸ ਨੂੰ ਹਾਸਲ ਕਰਨ ਲਈ ਤਿਆਰ ਹਾਂ। ਉਸ ਦੇ ਡਬਲਯੂ. ਡਬਲਯੂ. ਈ. ਜੁਆਇਨ ਕਰਨ 'ਤੇ ਐਗਜ਼ੀਕਿਊਟਿਵ ਵਾਈਸ ਪ੍ਰੈਜ਼ੀਡੈਂਟ ਟੈਲੇਂਟ ਟ੍ਰਿਪਲ ਐੱਚ. ਵੀ ਉਤਸ਼ਾਹਿਤ ਹੈ।''

PunjabKesari
ਉਸ ਨੇ ਕਿਹਾ, ''ਸਿਮੋਨ ਜਾਨਸਨ ਨੇ ਜਨੂੰਨ ਅਤੇ ਅਵਿਸ਼ਵਾਸਯੋਗ ਡ੍ਰਾਈਵ ਰਾਹੀਂ ਇਕ ਵੱਕਾਰੀ ਸਥਾਨ ਹਾਸਲ ਕਰ ਲਿਆ ਹੈ।'' ਉਥੇ ਹੀ ਰੈਸਲਿੰਗ ਰਿੰਗ ਵਿਚ ਉਤਰਨ 'ਤੇ ਸਿਮੋਨ ਨੇ ਕਿਹਾ ਕਿ ਮੈਨੂੰ ਪਤਾ ਲੱਗਾ ਹੈ ਕਿ ਅਸਲ ਵਿਚ ਇਹ ਵਿਸ਼ੇਸ਼ ਹੈ। ਮੈਂ ਅਜਿਹਾ ਮੌਕਾ ਹਾਸਲ ਕਰ ਕੇ ਚੰਗਾ ਮਹਿਸੂਸ ਕਰ ਰਹੀ ਹਾਂ। ਮੈਂ ਖੁਸ਼ ਹਾਂ ਨਾ ਸਿਰਫ ਰੈਸਲਿੰਗ ਲਈ ਸਗੋਂ ਵਿਰਾਸਤ ਨੂੰ ਅੱਗੇ ਵਧਾਉਣ ਲਈ ਵੀ।

PunjabKesari
ਜ਼ਿਕਰਯੋਗ ਹੈ ਕਿ ਰੌਕ ਦਾ ਦਾਦਾ ਪੀਟਰ ਮੇਵੀਆ, ਪਿਤਾ ਰੌਕੀ ਜਾਨਸਨ ਵੀ ਨਾਮੀ ਰੈਸਲਰ ਰਹਿ ਚੁੱਕਾ ਹੈ। ਇਸ ਤੋਂ ਪਹਿਲਾਂ ਸਿਮੋਨ ਨੂੰ ਪਿਤਾ ਡਵੇਨ ਜਾਨਸਨ ਦੀਆਂ ਫਿਲਮਾਂ ਦੀਆਂ ਪ੍ਰੀਮੀਅਰ ਪਾਰਟੀਆਂ ਵਿਚ ਦੇਖਿਆ ਜਾਂਦਾ ਰਿਹਾ। ਉਦੋਂ ਇਹ ਕਿਆਸ ਸੀ ਕਿ ਉਹ ਹਾਲੀਵੁੱਡ ਵਿਚ ਕਿਸਮਤ ਅਜ਼ਮਾ ਸਕਦੀ ਹੈ ਪਰ ਸਿਮੋਨ ਨੇ ਡਬਲਯੂ. ਡਬਲਯੂ. ਈ. ਨੂੰ ਹੀ ਆਪਣੇ ਕਰੀਅਰ ਦੇ ਰੂਪ ਵਿਚ ਚੁਣ ਕੇ ਸਾਫ ਕਰ ਦਿੱਤਾ ਕਿ ਰੈਸਲਿੰਗ ਉਸ ਦੇ ਖੂਨ 'ਚ ਹੈ।''

PunjabKesari
ਸਿਮੋਨ ਨੇ ਦੋ ਸਾਲ ਪਹਿਲਾਂ ਇਕ ਚੈਨਲ ਨੂੰ ਦਿੱਤੀ ਇੰਟਰਵਿਊ ਵਿਚ ਵੀ ਸਾਫ ਇਸ਼ਾਰਾ ਦਿੱਤਾ ਸੀ ਕਿ ਉਹ ਸਪੋਰਟਸ ਵਿਚ ਹੀ ਕਰੀਅਰ ਬਣਾਉਣ ਦਾ ਸੋਚ ਰਹੀ ਹੈ। ਹਾਲਾਂਕਿ ਉਦੋਂ ਉਸ ਨੇ ਇਹ ਸਾਫ ਨਹੀਂ ਕੀਤਾ ਸੀ ਕਿ ਉਹ ਕਿਸ ਸਪੋਰਟਸ 'ਚ ਜਾਣਾ ਚਾਹੇਗੀ। ਸਿਮੋਨ ਆਪਣੇ ਪਰਿਵਾਰ ਦੀ ਚੌਥੀ ਪੀੜ੍ਹੀ ਹੋਵੇਗੀ, ਜਿਹੜੀ ਰੈਸਲਿੰਗ ਰਿੰਗ 'ਚ ਜਲਵਾ ਬਿਖੇਰੇਗੀ।

PunjabKesari


author

Gurdeep Singh

Content Editor

Related News