ਰੌਬਿਨਸਨ ਨੂੰ ਕ੍ਰਿਕਟ ਤੋਂ ਮੁਅੱਤਲ ਕਰਨ ਦੇ ਖੇਡ ਮੰਤਰੀ ਦੇ ਇਤਰਾਜ਼ ’ਤੇ ਬ੍ਰਿਟੇਨ ਦੇ PM ਦਾ ਸਮਰਥਨ

Tuesday, Jun 08, 2021 - 12:00 PM (IST)

ਰੌਬਿਨਸਨ ਨੂੰ ਕ੍ਰਿਕਟ ਤੋਂ ਮੁਅੱਤਲ ਕਰਨ ਦੇ ਖੇਡ ਮੰਤਰੀ ਦੇ ਇਤਰਾਜ਼ ’ਤੇ ਬ੍ਰਿਟੇਨ ਦੇ PM ਦਾ ਸਮਰਥਨ

ਲੰਡਨ (ਵਾਰਤਾ) : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈ.ਸੀ.ਬੀ.) ਵੱਲੋਂ ਨਸਲਵਾਦੀ ਅਤੇ ਲਿੰਗਭੇਦ ਸਬੰਧੀ ਟਵੀਟ ਨੂੰ ਲੈ ਕੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਓਲੀ ਰੌਬਿਨਸਨ ਨੂੰ ਬਰਖ਼ਾਸਤ ਕੀਤੇ ਜਾਣ ਦੇ ਮਾਮਲੇ ਵਿਚ ਦੇਸ਼ ਦੇ ਖੇਡ ਮੰਤਰੀ ਓਲੀਵਰ ਡਾਊਡੇਨ ਵੱਲੋਂ ਕੀਤੀਆਂ ਗਈਆਂ ਟਿੰਪਣੀਆਂ ਦਾ ਸਮਰਥਣ ਕੀਤਾ ਹੈ, ਜਿਨ੍ਹਾਂ ਨੇ ਈ.ਸੀ.ਬੀ. ’ਤੇ ਦੋਸ਼ ਲਗਾਇਆ ਹੈ ਕਿ ਰੌਬਿਨਸਨ ਦੇ ਮਾਮਲੇ ਵਿਚ ਬੋਰਡ ਨੇ ਕੁੱਝ ਜ਼ਿਆਦਾ ਹੀ ਸਖ਼ਤ ਰੁੱਖ ਅਪਣਾਇਆ ਹੈ।

ਇਹ ਵੀ ਪੜ੍ਹੋ: ਇੰਗਲੈਂਡ ਦਾ ਤੇਜ਼ ਗੇਂਦਬਾਜ਼ ਓਲੀ ਰੌਬਿਨਸਨ ਅਪਮਾਨਜਨਕ ਟਵੀਟ ਲਈ ਅੰਤਰਰਾਸ਼ਟਰੀ ਕ੍ਰਿਕਟ ਤੋਂ ਮੁਅੱਤਲ

ਖੇਡ ਮੰਤਰੀ ਨੇ ਟਵੀਟ ਕਰਦੇ ਹੋਏ ਇਹ ਵੀ ਲਿਖਿਆ ਕਿ ਰੌਬਿਨਸਨ ਨੇ ਜਦੋਂ ਇਹ ਵਿਵਾਦਿਤ ਟਵੀਟ ਕੀਤੇ ਸਨ, ਉਸ ਸਮੇਂ ਉਹ ਛੋਟੇ ਸਨ ਅਤੇ ਅੱਜ ਉਹ ਇਕ ਸੁਲਝੇ ਹੋਏ ਇਨਸਾਨ ਹਨ। ਡਾਊਡੇਨ ਨੇ ਕਿਹਾ ਸੀ ਕਿ ਈ.ਸੀ.ਬੀ. ਨੂੰ ਓਲੀ ਰੌਬਿਨਸਨ ਨੂੰ ਬਰਖ਼ਾਸਤ ਕਰਨ ਦੇ ਬਾਰੇ ਵਿਚ ਫਿਰ ਸੋਚਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਜਾਨਸਨ ਦੇ ਅਧਿਕਾਰਤ ਬੁਲਾਰੇ ਨੇ ਇਕ ਬਿਆਨ ਵਿਚ ਕਿਹਾ, ‘ਪ੍ਰਧਾਨ ਮੰਤਰੀ ਓਲੀਵਰ ਡਾਊਡੇਨ ਦੀਆਂ ਟਿੱਪਣੀਆਂ ਦਾ ਸਮਰਥਨ ਕਰਦੇ ਹਨ, ਜੋ ਉਨ੍ਹਾਂ ਨੇ ਟਵੀਟ ਜ਼ਰੀਏ ਕੀਤੀਆਂ ਹਨ। ਜਿਵੇਂ ਕਿ ਓਲੀਵਰ ਡਾਊਡੇਨ ਨੇ ਕਿਹਾ ਕਿ ਇਹ ਇਕ ਦਹਾਕੇ ਤੋਂ ਜ਼ਿਆਦਾ ਸਮੇਂ ਪਹਿਲਾਂ ਕੀਤੀਆਂ ਗਈਆਂ ਟਿੱਪਣੀਆਂ ਸਨ ਅਤੇ ਉਸ ਸਮੇਂ ਰੌਬਿਨਸਨ ਕਿਸ਼ੋਰ ਅਵਸਥਾ ਵਿਚ ਸਨ। ਇਸ ਲਈ ਉਨ੍ਹਾਂ ਨੇ ਸਾਰਿਆਂ ਨੂੰ ਮਾਫ਼ੀ ਵੀ ਮੰਗੀ ਹੈ।’

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News