ਭਾਰਤ ਦੀ ਸਟਾਰ ਕ੍ਰਿਕਟਰ ਤਾਨੀਆ ਦੇ ਕਮਰੇ 'ਚ ਚੋਰਾਂ ਨੇ ਲਾਈ ਸੰਨ੍ਹ, ਲੈ ਗਏ ਕੀਮਤੀ ਸਾਮਾਨ

09/27/2022 12:04:34 PM

ਨਵੀਂ ਦਿੱਲੀ (ਭਾਸ਼ਾ)- ਭਾਰਤੀ ਵਿਕਟਕੀਪਰ ਬੱਲੇਬਾਜ਼ ਤਾਨੀਆ ਭਾਟੀਆ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਲੰਡਨ ਦੇ ਮੈਰੀਅਟ ਹੋਟਲ 'ਚ ਮਹਿਲਾ ਟੀਮ ਦੇ ਠਹਿਰਨ ਦੌਰਾਨ ਨਕਦੀ, ਕਾਰਡ ਅਤੇ ਗਹਿਣਿਆਂ ਸਮੇਤ ਉਨ੍ਹਾਂ ਦਾ ਕੀਮਤੀ ਸਮਾਨ ਲੁੱਟ ਲਿਆ ਗਿਆ। ਭਾਰਤੀ ਟੀਮ ਨੇ ਹਾਲ ਹੀ 'ਚ ਇੰਗਲੈਂਡ ਦੇ ਦੌਰੇ 'ਤੇ ਪਹਿਲੀ ਵਾਰ ਵਨਡੇ ਸੀਰੀਜ਼ 'ਚ 3-0 ਨਾਲ ਸ਼ਾਨਦਾਰ ਜਿੱਤ ਦਰਜ ਕੀਤੀ। ਸੀਰੀਜ਼ ਦਾ ਆਖਰੀ ਮੈਚ ਸ਼ਨੀਵਾਰ ਨੂੰ ਖੇਡਿਆ ਗਿਆ ਸੀ।

ਇਹ ਵੀ ਪੜ੍ਹੋ: ਸ਼ਿੰਜੋ ਆਬੇ ਦੇ ਸਰਕਾਰੀ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਲਈ ਜਾਪਾਨ ਪਹੁੰਚੇ ਪ੍ਰਧਾਨ ਮੰਤਰੀ ਮੋਦੀ

PunjabKesari

ਤਾਨੀਆ ਨੇ ਟਵਿੱਟਰ 'ਤੇ ਲਿਖਿਆ, 'ਮੈਰੀਅਟ ਹੋਟਲ ਲੰਡਨ ਮੈਡਾ ਵੇਲ ਦੇ ਪ੍ਰਬੰਧਨ ਤੋਂ ਹੈਰਾਨ ਅਤੇ ਨਿਰਾਸ਼ ਹਾਂ। ਭਾਰਤੀ ਮਹਿਲਾ ਕ੍ਰਿਕੇਟ ਟੀਮ ਦੀ ਖਿਡਾਰਨ ਦੇ ਰੂਪ ਵਿੱਚ ਹਾਲ ਹੀ ਵਿੱਚ ਠਹਿਰਨ ਦੌਰਾਨ ਕਿਸੇ ਨੇ ਮੇਰੇ ਕਮਰੇ ਵਿੱਚ ਦਾਖ਼ਲ ਹੋ ਕੇ ਨਕਦੀ, ਕਾਰਡ, ਘੜੀਆਂ ਅਤੇ ਗਹਿਣਿਆਂ ਸਮੇਤ ਮੇਰਾ ਬੈਗ ਚੋਰੀ ਕਰ ਲਿਆ। ਇੰਨਾ ਅਸੁਰੱਖਿਅਤ।' ਉਨ੍ਹਾਂ ਨੇ ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਦੇ ਟਵਿੱਟਰ ਹੈਂਡਲ ਨੂੰ ਟੈਗ ਕਰਦੇ ਹੋਏ ਇੱਕ ਹੋਰ ਟਵੀਟ ਵਿੱਚ ਲਿਖਿਆ, 'ਇਸ ਮਾਮਲੇ ਦੀ ਤੇਜ਼ੀ ਨਾਲ ਜਾਂਚ ਅਤੇ ਹੱਲ ਦੀ ਉਮੀਦ ਹੈ। ਈਸੀਬੀ ਦੇ ਪਸੰਦੀਦਾ ਹੋਟਲ 'ਚ ਸੁਰੱਖਿਆ ਦੀ ਘਾਟ ਹੈਰਾਨੀਜਨਕ ਹੈ। ਉਮੀਦ ਹੈ ਉਹ ਵੀ ਧਿਆਨ ਦੇਣਗੇ।'

ਇਹ ਵੀ ਪੜ੍ਹੋ: ਲੈਂਡਿੰਗ ਦੌਰਾਨ ਰਨਵੇ ਤੋਂ ਫਿਸਲ ਕੇ ਝੀਲ 'ਚ ਵੜਿਆ ਕਾਰਗੋ ਜਹਾਜ਼, ਵੇਖੋ ਤਸਵੀਰਾਂ

ਹੋਟਲ ਨੇ ਆਪਣੇ ਟਵਿੱਟਰ ਹੈਂਡਲ ਰਾਹੀਂ 24 ਸਾਲਾ ਖ਼ਿਡਾਰਨ ਦੀ ਸ਼ਿਕਾਇਤ ਦਾ ਜਵਾਬ ਦਿੱਤਾ ਅਤੇ ਲਿਖਿਆ, “ਤਾਨੀਆ, ਸਾਨੂੰ ਇਹ ਸੁਣ ਕੇ ਦੁੱਖ ਹੋਇਆ। ਕਿਰਪਾ ਕਰਕੇ ਆਪਣੇ ਨਾਮ ਅਤੇ ਈਮੇਲ ਪਤੇ ਤੋਂ ਇਲਾਵਾ ਆਪਣੇ ਰਿਜ਼ਰਵੇਸ਼ਨ ਦੇ ਵੇਰਵੇ ਨੂੰ ਸਾਂਝੇ ਕਰੋ, ਤਾਂ ਜੋ ਅਸੀਂ ਇਸ ਦੀ ਜਾਂਚ ਕਰ ਸਕੀਏ।” ਭਾਰਤ ਨੇ 10 ਤੋਂ 24 ਸਤੰਬਰ ਤੱਕ ਇੰਗਲੈਂਡ ਵਿੱਚ ਤਿੰਨ ਟੀ-20 ਅੰਤਰਰਾਸ਼ਟਰੀ ਅਤੇ ਇੰਨੇ ਹੀ ਵਨਡੇ ਮੈਚ ਖੇਡੇ ਸਨ। ਤਾਨੀਆ ਭਾਰਤੀ ਮਹਿਲਾ ਨਵਡੇ ਟੀਮ ਦੀ ਹਿੱਸਾ ਸੀ।

ਇਹ ਵੀ ਪੜ੍ਹੋ: ਭਾਰਤੀ ਮੂਲ ਦੀ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੂੰ ਮਿਲਿਆ ਕਵੀਨ ਐਲਿਜ਼ਾਬੈਥ ਐਵਾਰਡ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News