ਫਿਡੇ ਗ੍ਰਾਂ. ਸਵਿਸ : ਰੌਨਕ ਦਾ ਗ੍ਰੈਂਡ ਮਾਸਟਰ ਬਣਨਾ ਤੈਅ

Saturday, Oct 19, 2019 - 01:22 AM (IST)

ਫਿਡੇ ਗ੍ਰਾਂ. ਸਵਿਸ : ਰੌਨਕ ਦਾ ਗ੍ਰੈਂਡ ਮਾਸਟਰ ਬਣਨਾ ਤੈਅ

ਆਈਲ ਆਫ ਮੇਨ (ਇੰਗਲੈਂਡ) (ਨਿਕਲੇਸ਼ ਜੈਨ)- 42 ਦੇਸ਼ਾਂ ਦੇ 154 ਚੋਣਵੇਂ ਧਾਕੜਾਂ ਵਿਚਾਲੇ ਚੱਲ ਰਹੀ ਫਿਡੇ ਗ੍ਰਾਂ. ਸਵਿਸ ਸ਼ਤਰੰਜ ਵਿਚ ਭਾਰਤ ਦੇ 14 ਸਾਲਾ ਖਿਡਾਰੀ ਰੌਨਕ ਸਾਧਵਾਨੀ ਨੇ 7ਵੇਂ ਰਾਊਂਡ ਵਿਚ ਅਰਮੀਨੀਆ ਦੇ ਸਰਗਿਸਿਅਨ ਗੈਬਰੀਏਲ ਨਾਲ ਡਰਾਅ ਖੇਡਦੇ ਹੋਏ ਆਪਣੀ ਰੇਟਿੰਗ ਨੂੰ 2500 ਅੰਕਾਂ ਦੇ ਪਾਰ ਪਹੁੰਚਾ ਦਿੱਤਾ ਤੇ ਅਜਿਹੇ ਵਿਚ ਉਸਦਾ ਗ੍ਰੈਂਡ ਮਾਸਟਰ ਬਣਨਾ ਤੈਅ ਮੰਨਿਆ ਜਾ ਰਿਹਾ ਹੈ ਤੇ 9 ਰਾਊਂਡ ਖੇਡਦੇ ਹੀ ਉਹ 2 ਦਿਨ ਤੋਂ ਬਾਅਦ ਭਾਰਤ ਦਾ 65ਵਾਂ ਸ਼ਤਰੰਜ ਗ੍ਰੈਂਡ ਮਾਸਟਰ ਬਣ ਜਾਵੇਗਾ। ਚੈਂਪੀਅਨਸ਼ਿਪ 'ਚ ਅਜੇ ਤਕ 7 ਰਾਊਂਡ ਖੇਡੇ ਜਾ ਚੁੱਕੇ ਹਨ ਤੇ ਫਿਡੇ ਕੈਂਡੀਡੇਟ ਵਿਚ  ਕੌਣ ਚੁਣ ਕੇ ਜਾਵੇਗਾ, ਇਸਦੇ ਲਈ ਆਖਰੀ-4 ਰਾਊਂਡ ਬਹੁਤ ਹੀ ਮਾਇਨੇ ਰੱਖਣਗੇ।
ਫਿਲਹਾਲ ਅਮਰੀਕਾ ਦਾ ਫਾਬਿਆਨੋ ਕਾਰੂਆਨਾ ਤੇ ਅਰਮੀਨੀਆ ਦਾ ਲੇਵਾਨ ਅਰੋਨੀਅਨ 5.5 ਅੰਕ ਬਣਾ ਕੇ ਸਾਂਝੀ ਬੜ੍ਹਤ 'ਤੇ ਚੱਲ ਰਹੇ ਹਨ, ਜਦਕਿ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਸਮੇਤ 7 ਖਿਡਾਰੀ  5 ਅੰਕਾਂ 'ਤੇ ਖੇਡ ਰਹੇ ਹਨ। ਭਾਰਤ ਦਾ 5 ਵਾਰ ਦਾ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ 4.5 ਅੰਕ ਬਣਾ ਕੇ  ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਚੱਲ ਰਿਹਾ ਹੈ। ਆਨੰਦ ਤੋਂ ਇਲਾਵਾ ਅਧਿਬਨ ਭਾਸਕਰਨ ਵੀ 4.5 ਅੰਕਾਂ 'ਤੇ ਖੇਡ ਰਿਹਾ ਹੈ, ਜਦਕਿ ਵਿਦਿਤ ਗੁਜਰਾਤੀ, ਰੌਨਕ ਸਾਧਵਾਨੀ, ਐੱਸ. ਪੀ. ਸੇਥੂਰਮਨ, ਐੱਸ. ਐੱਲ. ਨਾਰਾਇਣਨ, ਅਭਿਮੰਨਿਯੂ ਪੌਰਾਣਿਕ 4 ਅੰਕਾਂ 'ਤੇ ਖੇਡ ਰਹੇ ਹਨ।


author

Gurdeep Singh

Content Editor

Related News