ਸਚਿਨ ਤੇਂਦੁਲਕਰ ਦੀ ਕਪਤਾਨੀ ਵਾਲੀ ਇੰਡੀਆ ਲੀਜੇਂਡਸ ਨੇ ਜਿੱਤਿਆ ਖ਼ਿਤਾਬ, ਸਾਰਾ ਤੇਂਦੁਲਕਰ ਨੇ ਇੰਝ ਮਨਾਈ ਖ਼ੁਸ਼ੀ

Monday, Mar 22, 2021 - 03:50 PM (IST)

ਸਚਿਨ ਤੇਂਦੁਲਕਰ ਦੀ ਕਪਤਾਨੀ ਵਾਲੀ ਇੰਡੀਆ ਲੀਜੇਂਡਸ ਨੇ ਜਿੱਤਿਆ ਖ਼ਿਤਾਬ, ਸਾਰਾ ਤੇਂਦੁਲਕਰ ਨੇ ਇੰਝ ਮਨਾਈ ਖ਼ੁਸ਼ੀ

ਨਵੀਂ ਦਿੱਲੀ : ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦੀ ਕਪਤਾਨੀ ਵਾਲੀ ਇੰਡੀਆ ਲੀਜੇਂਡਸ ਦੀ ਟੀਮ ਨੇ ਰੋਡ ਸੇਫ਼ਟੀ ਵਰਲਡ ਸੀਰੀਜ਼ ਦੇ ਫਾਈਨਲ ਵਿਚ ਸ੍ਰੀਲੰਕਾ ਲੀਜੇਂਡ ਨੂੰ ਹਰਾ ਕੇ ਟਰਾਫ਼ੀ ’ਤੇ ਕਬਜ਼ਾ ਕੀਤਾ। ਸਚਿਨ ਦੀ ਧੀ ਸਾਰਾ ਨੇ ਇਸ ਜਿੱਤ ਨੂੰ ਸੈਲੀਬ੍ਰੇਟ ਕੀਤਾ ਹੈ। ਐਤਵਾਰ ਨੂੰ ਖੇਡੇ ਗਏ ਫਾਈਨਲ ਵਿਚ ਤੇਂਦੁਲਕਰ ਦੀ ਕਪਤਾਨੀ ਵਾਲੀ ਟੀਮ ਨੇ ਤਿਲਕਰਨਤੇ ਦਿਲਸ਼ਾਨ ਦੀ ਕਪਤਾਨੀ ਵਾਲੀ ਸ੍ਰੀ ਲੰਕਾ ਲੀਜੇਂਡ ਦੀ ਟੀਮ ਨੂੰ ਸ਼ਹੀਦ ਵੀਰ ਨਾਰਾਇਣ ਸਿੰਘ ਇੰਟਰਨੈਸ਼ਨਲ ਸਟੇਡੀਅਮ, ਰਾਏਪੁਰ ਵਿਚ 14 ਦੌੜਾਂ ਨਾਲ ਮਾਤ ਦਿੱਤੀ।

PunjabKesari

ਮੈਚ ਖ਼ਤਮ ਹੋਣ ਦੇ ਬਾਅਦ ਸਾਰਾ ਤੇਂਦੁਲਕਰ ਨੇ ਇੰਸਟਾਗ੍ਰਾਮ ’ਤੇ ਇਕ ਸਟੋਰੀ ਪੋਸਟ ਕੀਤੀ। ਇਸ ਵਿਚ ਟੀਵੀ ’ਤੇ ਸਚਿਨ ਤੇਂਦੁਲਕਰ ਨਜ਼ਰ ਆ ਰਹੇ ਹਨ। ਸਾਰਾ ਨੇ ਇੰਸਟਾਗ੍ਰਾਮ ’ਤੇ ਫਾਈਨਲ ਮੈਚ ਦੀ ਵੀਡੀਓ ਵੀ ਪੋਸਟ ਕੀਤੀ। ਸਾਰਾ ਕ੍ਰਿਕਟ ਦੀ ਵੱਡੀ ਫੈਨ ਹੈ ਅਤੇ ਕਈ ਵਾਰ ਸਟੇਡੀਅਮ ਵਿਚ ਮੈਚ ਦੇਖਣ ਪਹੁੰਚਦੀ ਰਹੀ ਹੈ। ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਉਨ੍ਹਾਂ ‘Yay’ ਲਿਖਿਆ ਹੈ।

 

ਯੂਸੁਫ ਅਤੇ ਇਰਫਾਨ ਪਠਾਨ ਨੇ ਇੰਡੀਆ ਲੀਜੇਂਡ ਵੱਲੋਂ ਗੇਂਦ ਅਤੇ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਨ੍ਹਾਂ ਦੋਵਾਂ ਦੀ ਮਦਦ ਨਾਲ ਭਾਰਤ ਨੇ ਕੁੱਝ ਵਾਧੂ ਦੌੜਾਂ ਜੋੜੀਆਂ। ਉਥੇ ਹੀ ਸ੍ਰੀਲੰਕਾ ਵੱਲੋਂ ਸਨਥ ਜਯਸੂਰਿਆ ਅਤੇ ਤਿਲਕਰਨਤੇ ਦਿਲਸ਼ਾਨ ਨੇ ਟੀਮ ਲਈ ਉਪਯੋਗੀ ਪ੍ਰਦਰਸ਼ਨ ਕੀਤਾ। ਯੂਸੁਫ ਪਠਾਨ ਨੇ ਸਿਰਫ਼ 36 ਗੇਂਦਾਂ ’ਤੇ 62 ਦੌੜਾਂ ਦੀ ਦਮਦਾਰ ਪਾਰੀ ਖੇਡੀ। ਉਥੇ ਹੀ ਯੁਵਰਾਜ ਸਿੰਘ ਨੇ 41 ਗੇਂਦਾਂ ’ਤੇ 60 ਦੌੜਾਂ ਬਣਾਈਆਂ। ਇੰਡੀਆ ਲੀਜੇਂਡ ਨੇ 11 ਓਵਰਾਂ ਵਿਚ 3 ਵਿਕਟਾਂ ’ਤੇ 78 ਦੇ ਸਕੋਰ ਨਾਲ ਉਭਰ ਕੇ 20 ਓਵਰ ਵਿਚ 4 ਵਿਕਟਾਂ ’ਤੇ 181 ਦੌੜਾਂ ਬਣਾਈਆਂ।


author

cherry

Content Editor

Related News