ਹਰਿਆਣਾ ਦੀ ਰਿਤੀਕਾ ਹੁੱਡਾ ਨੇ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ''ਚ ਗੱਡੇ ਝੰਡੇ, ਜਿੱਤਿਆ ਸਿਲਵਰ ਮੈਡਲ
Saturday, Mar 29, 2025 - 02:50 PM (IST)

ਸਪੋਰਟਸ ਡੈਸਕ- ਮੌਜੂਦਾ ਅੰਡਰ-23 ਵਿਸ਼ਵ ਚੈਂਪੀਅਨ ਰਿਤਿਕਾ ਹੁੱਡਾ ਨੇ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ 2025 ਵਿਚ ਮਹਿਲਾਵਾਂ ਦੇ ਫ੍ਰੀ ਸਟਾਈਲ 76 ਕਿ. ਗ੍ਰਾ. ਭਾਰ ਵਰਗ ਵਿਚ ਚਾਂਦੀ ਦਾ ਤਮਗਾ ਹਾਸਲ ਕੀਤਾ ਹੈ। ਜੌਰਡਨ ਦੇ ਅਮਾਨ ਵਿਚ ਖੇਡੇ ਗਏ ਫਾਈਨਲ ਮੁਕਾਬਲੇ ਵਿਚ ਭਾਰਤੀ ਪਹਿਲਵਾਨ ਰਿਤਿਕਾ ਨੂੰ ਕਿਰਗਿਸਤਾਨ ਦੀ ਏਪੇਰੀ ਮੇਦੇਤ ਕਿਜੀ ਹੱਥੋਂ 7-6 ਨਾਲ ਮਿਲੀ ਹਰ ਕਾਰਨ ਸਿਲਵਰ ਮੈਡਲ ਨਾਲ ਸਬਰ ਕਰਨਾ ਪਿਆ ਸੀ।
ਇਕ ਸਮੇਂ ਰਿਤਿਕਾ 6-2 ਨਾਲ ਅੱਗੇ ਸੀ ਪਰ ਉਸ ਨੇ ਆਖਰੀ ਪਲਾਂ ਵਿਚ ਬੜ੍ਹਤ ਗੁਆ ਦਿੱਤੀ। ਰਿਤਿਕਾ ਨੇ ਸੈਮੀਫਾਈਨਲ 'ਚ ਜਾਪਾਨ ਦੀ ਨੋਦੋਕਾ ਯਾਮਾਮੋਤੋ ਨੂੰ ਹਰਾ ਕੇ ਆਪਣਾ ਦੂਜਾ ਸੀਨੀਅਰ ਏਸ਼ੀਆਈ ਤਮਗਾ ਪੱਕਾ ਕੀਤਾ ਸੀ। ਉਸ ਨੇ ਇਸ ਤੋਂ ਪਹਿਲਾਂ ਕੁਆਰਟਰ ਫਾਈਨਲ ਵਿਚ ਕੋਰੀਆ ਦੀ ਸਿਓਯੋਨ ਜਿਯੋਂਗ ਨੂੰ 10-0 ਨਾਲ ਹਰਾਇਆ ਸੀ।
ਇਸ ਵਿਚਾਲੇ ਹੋਰਨਾਂ ਮੁਕਾਬਲਿਆਂ ਵਿਚ ਮੁਸਕਾਨ ਨੇ (59 ਕਿ. ਗ੍ਰਾ.) ਭਾਰ ਵਰਗ ਤੇ ਮਾਨਸੀ ਲਾਠਰ ਨੇ (68 ਕਿ. ਗ੍ਰਾ.) ਵਰਗ ਵਿਚ ਕਾਂਸੀ ਤਮਗੇ ਜਿੱਤੇ। ਮੁਸਕਾਨ ਕੁਆਰਟਰ ਫਾਈਨਲ ਵਿਚ ਜਾਪਾਨ ਦੀ ਸਕੂਰਾ ਓਨਿਸ਼ੀ ਹੱਥੋਂ 12-2 ਨਾਲ ਹਾਰੀ ਪਰ ਰੇਪੇਚੇਜ ਵਿਚ ਮੰਗੋਲੀਆ ਦੀ ਅਲਟਜਿਨ ਤੋਗਤੋਖ ਨੂੰ 4-0 ਨਾਲ ਹਰਾ ਕੇ ਕਾਂਸੀ ਤਮਗਾ ਜਿੱਤਿਆ। ਉੱਥੇ ਹੀ 18 ਸਾਲ ਦੀ ਮਾਨਸੀ ਨੇ ਸੀਨੀਅਰ ਡੈਬਿਊ ਵਿਚ ਕਜ਼ਾਕਿਸਤਾਨ ਦੀ ਈਰੀਨਾ ਕਜਯੁਲਿਨਾ ਨੂੰ 12-1 ਨਾਲ ਹਰਾ ਕੇ ਕਾਂਸੀ ਤਮਗਾ ਜਿੱਤਿਆ।
ਤਿੰਨ ਤਮਗਿਆਂ ਨਾਲ ਭਾਰਤ ਦੇ ਤਮਗਿਆਂ ਦੀ ਗਿਣਤੀ ਹੁਣ 5 ਹੋ ਗਈ ਹੈ। ਪਹਿਲੇ ਦੋ ਦਿਨ ਗ੍ਰੀਕੋ-ਰੋਮਨ ਦੇ ਨਿਤੇਸ਼ (97 ਕਿ. ਗ੍ਰਾ.) ਤੇ ਸੁਨੀਲ ਕੁਮਾਰ (87 ਕਿ.ਗ੍ਰਾ.) ਨੇ ਕਾਂਸੀ ਤਮਗੇ ਜਿੱਤੇ ਸਨ।
ਇਹ ਵੀ ਪੜ੍ਹੋ- RCB ਹੱਥੋਂ CSK ਨੂੰ ਮਿਲੀ ਹਾਰ 'ਤੇ ਚੈਂਪੀਅਨ ਖਿਡਾਰੀ ਦਾ ਵੱਡਾ ਬਿਆਨ, ਧੋਨੀ ਨੂੰ ਵੀ ਦੇ ਦਿੱਤੀ 'ਨਸੀਹਤ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e