ਵਿਸ਼ਵ ਕੱਪ ਤੋਂ ਬਾਅਰ ਹੋਏ ਰਿਸ਼ਭ ਪੰਤ, ਵੈਸਟਇੰਡੀਜ਼ ਦੌਰੇ ''ਤੇ ਠੋਕਣਗੇ ਚੌਕੇ-ਛੱਕੇ

Wednesday, May 15, 2019 - 11:46 AM (IST)

ਸਪਰੋਟਸ ਡੈਸਕ— ਭਾਰਤੀ ਸਲੈਕਟਸ ਨੇ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ 11 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਵੈਸਟਇੰਡੀਜ਼ ਦੌਰੇ ਲਈ ਭਾਰਤ ਏ ਟੀਮ 'ਚ ਵਿਕਟਕੀਪਰ ਦੇ ਰੂਪ 'ਚ ਸ਼ਾਮਲ ਕੀਤਾ ਹੈ ਜਿਸ ਦੇ ਨਾਲ ਉਨ੍ਹਾਂ ਦੇ ਵਿਸ਼ਵ ਕੱਪ ਟੀਮ 'ਚ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਖ਼ਤਮ ਹੋ ਗਈ ਹੈ।
ਭਾਰਤ ਦੀ ਵਿਸ਼ਵ ਕੱਪ ਦੀ 15 ਮੈਂਮਬਰੀ ਟੀਮ 'ਚ ਇਸ ਸਮੇਂ ਕੇਦਾਰ ਯਾਧਵ ਜਖਮੀ ਹਨ। ਯਾਧਵ ਨੂੰ ਆਈ. ਪੀ. ਐੱਲ ਦੇ ਦੌਰਾਨ ਮੋਡੇ 'ਚ ਸੱਟ ਲੱਗ ਗਈ ਸੀ ਜਿਸ ਦੇ ਨਾਲ ਉਹ ਆਈ. ਪੀ. ਐੱਲ ਦੇ ਬਾਕੀ ਮੈਚਾਂ ਤੋਂ ਬਾਹਰ ਹੋ ਗਏ ਸਨ। ਹਾਲਾਂਕਿ ਸਿਲੈਕਟਰਸ ਨੇ ਕਿਹਾ ਹੈ ਕਿ ਉਹ 23 ਮਈ ਤੱਕ ਯਾਧਵ ਦੇ ਫਿੱਟ ਹੋਣ ਦੀ ਉਡੀਕ ਕਰਣਗੇ। ਆਈ. ਸੀ. ਸੀ ਨੇ ਵਿਸ਼ਵ ਕੱਪ ਟੀਮਾਂ ਨੂੰ 23 ਮਈ ਤੱਕ ਆਪਣੀ 15 ਮੈਂਮਬਰੀ ਟੀਮ 'ਚ ਕੋਈ ਵੀ ਤਬਦੀਲੀ ਕਰਨ ਦਾ ਸਮਾਂ ਦਿੱਤਾ ਹੈ। ਭਾਰਤੀ ਬੋਰਡ ਦਾ ਕਹਿਣਾ ਹੈ ਕਿ ਉਹ 23 ਮਈ ਤੱਕ ਜਾਧਵ ਦੀ ਫਿਟਨੈੱਸ ਦਾ ਉਡੀਕ ਕਰੇਗਾ ਤੇ ਉਸ ਤੋਂ ਬਾਅਦ ਹੀ ਕੋਈ ਫੈਸਲਾ ਲਵੇਗਾ।PunjabKesari ਸਿਲੈਕਟਸ ਨੇ ਵਿਸ਼ਵ ਕੱਪ ਟੀਮ ਲਈ ਤਿੰਨ ਰਿਜ਼ਰਵ ਖਿਡਾਰੀਆਂ ਦੀ ਐਲਾਨ ਕੀਤਾ ਹੈ ਜਿਸ 'ਚ ਅੰਬਾਤੀ ਰਾਇਡੂ, ਪੰਤ ਤੇ ਤੇਜ਼ ਗੇਂਦਬਾਜ਼ ਨਵਦੀਪ ਸੈਨੀ ਸ਼ਾਮਲ ਹਨ। ਸਿਲੈਕਟਸ ਨੇ 11 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਭਾਰਤ ਏ ਟੀਮ ਦੇ ਵੈਸਟ ਇੰਡੀਜ ਦੌਰੇ ਲਈ ਪੰਤ ਨੂੰ ਵਨ ਡੇ ਟੀਮ 'ਚ ਵਿਕਟਕੀਪਰ ਦੇ ਤੌਰ 'ਤੇ ਸ਼ਾਮਲ ਕੀਤਾ ਹੈ।


Related News