ਸ਼ਿਖਰ ਧਵਨ ਦੇ ਬੇਟੇ ਜ਼ੋਰਾਵਰ ਨਾਲ ਮੈਦਾਨ ''ਤੇ ਮਸਤੀ ਕਰਦੇ ਨਜ਼ਰ ਆਏ ਰਿਸ਼ਭ ਪੰਤ
Saturday, Apr 13, 2019 - 04:42 PM (IST)

ਸਪੋਰਟ ਡੈਸਕ— ਪਿਛਲੇ ਸਾਲ ਦੇ ਅਖੀਰ 'ਚ ਆਸਟ੍ਰੇਲੀਆ ਤੇ ਭਾਰਤ ਦੇ ਵਿਚਕਾਰ ਖੇਡੀ ਗਈ ਟੈਸਟ ਸੀਰੀਜ਼ ਤੋਂ ਬਾਅਦ ਭਾਰਤੀ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਬ ਪੰਤ ਦਾ ਨਾਂ 'ਬੇਬੀਸਿਟਰ' ਪੈ ਗਿਆ ਸੀ। ਇਸ ਸੀਰੀਜ਼ ਦੇ ਦੌਰਾਨ ਆਸਟ੍ਰੇਲੀਆ ਦੇ ਕਪਤਾਨ ਟਿਮ ਪੇਨ ਨੇ ਉਨ੍ਹਾਂ ਨੂੰ ਬੇਬੀਸਿਟਰ ਕਹਿ ਦੇ ਸਲੇਜ ਕੀਤਾ ਸੀ ਜਿਸ ਦੇ ਬਾਅਦ ਪੰਤ ਨੇ ਟਿਮ ਦੀ ਪਤਨੀ ਤੇ ਬੱਚਿਆਂ ਦੇ ਨਾਲ ਤਸਵੀਰ ਖਿਚਾਈ ਸੀ। ਪੰਤ ਦਾ ਬੇਬੀਸਿਟਰ ਵਾਲਾ ਰੂਪ ਇਕ ਵਾਰ ਫਿਰ ਦਿੱਲੀ ਕੈਪੀਟਲਸ ਤੇ ਕੋਲਕਾਤਾ ਨਾਈਟ ਰਾਈਡਰਸ ਦੇ ਵਿਚਕਾਰ ਖੇਡੇ ਗਏ ਆਈ. ਪੀ. ਐੱਲ ਮੈਚ ਤੋਂ ਬਾਅਦ ਵਿਖਾਈ ਦਿੱਤਾ। ਮੈਚ ਦੇ ਬਾਅਦ ਪੰਤ ਦਿੱਲੀ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੇ ਬੇਟੇ ਜ਼ੋਰਾਵਰ ਦੇ ਨਾਲ ਖੇਡਦੇ ਨਜ਼ਰ ਆਏ। ਇਸ ਦੌਰਾਨ ਪੰਤ ਨੇ ਜ਼ੋਰਾਵਰ ਦੀ ਅਜਿਹੀ ਬੇਬੀ ਸਿਟਿੰਗ ਦੀ ਜਿਨੂੰ ਵੇਖ ਹਰ ਕੋਈ ਲੋਟਪੋਟ ਹੋ ਜਾਵੇਗਾ।
ਮੈਚ ਤੋਂ ਬਾਅਦ ਪੰਤ ਤੇ ਜੋਰਾਵਰ ਮੈਦਾਨ ਉੱਤੇ ਖੇਲ ਰਹੇ ਸਨ । ਪੰਤ ਨੇ ਜ਼ੌਰਾਵਰ ਨੂੰ ਇਕ ਕੱਪੜੇ ਨਾਲ ਬਨ੍ਹ ਕੇ ਗੋਲ-ਗੋਲ ਘੁਮਾਇਆ। ਇੰਨਾ ਹੀ ਨਹੀਂ ਇਸ ਦੌਰਾਨ ਜ਼ੌਰਾਵਰ ਆਪਣੇ ਆਪ ਨੂੰ ਛੁਡਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਉਹ ਆਪਣੇ ਆਪ ਨੂੰ ਛਡਾਉਣ 'ਚ ਕਾਮਯਾਬ ਵੀ ਹੋ ਗਿਆ। ਪਰ ਉਦੋਂ ਪੰਤ ਨੇ ਉਨ੍ਹਾਂ ਨੂੰ ਫਿਰ ਫੜ ਲਿਆ ਤੇ ਇਸ ਵਾਰ ਉਨ੍ਹਾਂ ਨੂੰ ਜ਼ਿਆਦਾ ਜ਼ੋਰ ਨਾਲ ਘੁਮਾਇਆ ਤੇ ਜ਼ਮੀਨ 'ਤੇ ਲਿਟਾ ਦਿੱਤਾ। ਪੰਤ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਜੱਮ ਕੇ ਵਾਇਰਲ ਹੋ ਰਿਹਾ ਹੈ। ਕੁਝ ਹੀ ਸਮੇਂ 'ਚ ਇਸ ਵੀਡੀਓ ਨੂੰ 50 ਹਜ਼ਾਰ ਤੋਂ ਵੀ ਜ਼ਿਆਦਾ ਲੋਕ ਵੇਖ ਚੁੱਕੇ ਹਨ।
Don't think I'm engaging Rishabh Pant's services for babysitting anytime soon.. #IPL #KKRvDC pic.twitter.com/ZRKgKzTOaM
— Raunak Kapoor (@RaunakRK) April 12, 2019