ਰਿਸ਼ਭ ਪੰਤ ਦੇ ਖਰਾਬ ਪ੍ਰਦਰਸ਼ਨ ਨੂੰ ਲੈ ਕੇ ਕੋਚ ਰਵੀ ਸ਼ਾਸਤਰੀ ਨੇ ਦਿੱਤਾ ਵੱਡਾ ਬਿਆਨ
Thursday, Sep 26, 2019 - 12:49 PM (IST)

ਸਪੋਰਸਟ ਡੈਸਕ— ਦੱਖਣੀ ਅਫਰੀਕਾ ਖਿਲਾਫ ਭਾਰਤ ਨੂੰ ਤੀਜੇ ਟੀ 20 ਮੈਚ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਜਿਸ ਤੋਂ ਬਾਅਦ ਇਕ ਵਾਰ ਫਿਰ ਮਹਿੰਦਰ ਸਿੰਘ ਧੋਨੀ ਦੇ ਵਾਰਿਸ ਮੰਨੇ ਜਾ ਰਹੇ ਰਿਸ਼ਭ ਪੰਤ 'ਤੇ ਸਵਾਲ ਖੜੇ ਹੋ ਗਏ ਹਨ। ਧੋਨੀ ਦੇ ਅੰਤਰਰਾਸ਼ਟਰੀ ਪੱਧਰ 'ਤੋਂ ਬ੍ਰੇਕ ਲੈਣ ਤੋਂ ਬਾਅਦ 'ਤੋ ਹੀ ਪੰਤ ਟੀਮ ਦੇ ਮੁੱਖ ਵਿਕੇਟਕੀਪਰ ਦੇ ਤੌਰ 'ਤੇ ਖੇਡ ਰਹੇ ਹਨ ਪਰ ਲਗਾਤਾਰ ਨਾਕਾਮਯਾਬ ਹੋ ਰਹੇ ਹਨ। ਅਜਿਹੇ ਸਮੇਂ 'ਚ ਟੀਮ ਇੰਡੀਆ ਦੇ ਮੁੱਖ ਕੋਚ ਰਵੀ ਸ਼ਾਸਤਰੀ ਦਾ ਕਹਿਣਾ ਹੈ ਕਿ ਰਿਸ਼ਭ ਪੰਤ ਮੌਜੂਦਾ ਸਮੇਂ 'ਚ ਟੀਮ ਇੰਡੀਆ ਲਈ ਇਕ ਬਿਹਤਰੀਨ ਸਥਾਨ ਰੱਖਦੇ ਹਨ।
ਦਰਅਸਲ ਇਕ ਪ੍ਰੋਗਰਾਮ 'ਚ ਕੋਚ ਰਵੀ ਸ਼ਾਸਤਰੀ ਨੇ ਪੰਤ 'ਤੇ ਦਬਾਅ ਪਾਊਣ ਦਾ ਸਵਾਲ ਕਰ 'ਤੇ ਰਵੀ ਸ਼ਾਸਤਰੀ ਨੇ ਕਿਹਾ ਕਿ ਪੰਤ ਅਲਗ ਹਨ, ਉਹ ਵਿਸ਼ਵ ਪੱਧਰ ਦੇ ਖਿਡਾਰੀ ਹਨ ਅਤੇ ਇਕ ਖਾਸ ਮੈਚ ਵਿਜੇਤਾ ਹਨ। ਵਿਸ਼ਵ ਦੇ ਖੇਡ 'ਚ ਬਹੁਤ ਘੱਟ ਲੋਕ ਹਨ ਜੋ ਜਗ ਸਫੈਦ ਗੇਂਦ ਦੀ ਕ੍ਰਿਕਟ 'ਚ ਵੀ ਟੀ 20 ਕ੍ਰਿਕਟ ਦੀ ਤਰਾਂ ਖੇਡਦੇ ਹਨ ਤਾਂ ਮੈ ਆਪਣੇ ਹੱਥਾਂ ਨਾਲ ਪੰਜਾਂ 'ਚੋ ਤਾਂ ਨਹੀਂ ਚੁੱਣ ਸਕਦਾ ਹਾਂ। ਇਸ ਲਈ ਸਾਡੇ ਕੋਲ ਉਸ ਕੋਲ ਜੋ ਸਬਰ ਹੈ ਉਹ ਹੀ ਬਹੁਤ ਕੁਝ ਹੈ।
ਸ਼ਾਸਤਰੀ ਨੇ ਅੱਗੇ ਕਿਹਾ , ਤੁਹਾਡੀ ਸਾਰੀਆਂ ਮੀਡੀਆ ਰਿਪੋਟਸ ਅਤੇ ਲਿੱਖਣ ਵਾਲੇ ਸਾਰੇ ਐਕਸਪਰਟਸ ਪੰਤ ਨੂੰ ਭਾਰਤੀ ਟੀਮ ਨਾਲ ਬਿਹਤਰੀਨ ਸਥਾਨ 'ਤੇ ਰੱਖਦੇ ਹਨ। ਐਕਸਪਰਟਸ ਉਸ ਦੇ ਕੰਮ 'ਤੇ ਬੋਲ ਸਕਦੇ ਹਨ। ਪੰਤ ਇਕ ਸਪੈਸ਼ਲ ਖਿਡਾਰੀ ਹਨ ਅਤੇ ਉਹ ਪਹਿਲਾਂ ਹੀ ਕਾਫੀ ਸੁਧਾਰ ਕਰ ਚੁੱਕੇ ਹਨ। ਸਿਰਫ ਉਹ ਸਿੱਖਣ ਵਾਲੇ ਹਨ। ਟੀਮ ਮੈਨੇਜਮੈਂਟ ਉਸ 'ਤੇ ਪੂਰਾ ਧਿਆਨ ਦੇਵੇਗਾ।