ਸਾਬਕਾ ਕ੍ਰਿਕਟਰ ਨੇ ਰਿਸ਼ਭ ਪੰਤ ਨੂੰ ਲਗਾਇਆ ਚੂਨਾ, ਝਾਂਸਾ ਦੇ ਕੇ ਠੱਗ ਲਏ 1.63 ਕਰੋੜ ਰੁਪਏ

Tuesday, May 24, 2022 - 02:56 PM (IST)

ਮੁੰਬਈ - ਆਈ.ਪੀ.ਐੱਲ. ਵਿੱਚ ਦਿੱਲੀ ਕੈਪੀਟਲਜ਼ ਦੇ ਕਪਤਾਨ ਰਿਸ਼ਭ ਪੰਤ ਨਾਲ ਧੋਖਾਧੜੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਭਾਰਤੀ ਵਿਕਟਕੀਪਰ ਨੇ ਹਰਿਆਣਾ ਦੇ ਕ੍ਰਿਕਟਰ ਮ੍ਰਿਨਾਕ ਸਿੰਘ ਖ਼ਿਲਾਫ਼ 1.63 ਕਰੋੜ ਦੀ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਹੈ। ਰਿਸ਼ਭ ਪੰਤ ਨੂੰ ਸਸਤੇ ਭਾਅ 'ਤੇ ਮਹਿੰਗੀਆਂ ਲਗਜ਼ਰੀ ਘੜੀਆਂ ਖ਼ਰੀਦਣ ਦਾ ਝਾਂਸਾ ਦਿੱਤਾ ਗਿਆ ਸੀ। ਮ੍ਰਿਨਾਕ ਪਹਿਲਾਂ ਹੀ ਇੱਕ ਕਾਰੋਬਾਰੀ ਨਾਲ 6 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਮੁੰਬਈ ਦੀ ਆਰਥਰ ਰੋਡ ਜੇਲ੍ਹ ਵਿੱਚ ਬੰਦ ਹੈ।

ਇਹ ਵੀ ਪੜ੍ਹੋ: ਜਦੋਂ ਤੂਫ਼ਾਨ ਦੀ ਲਪੇਟ 'ਚ ਆਈ ਰਾਜਸਥਾਨ ਰਾਇਲਜ਼ ਦੀ ਫਲਾਈਟ, ਖਿਡਾਰੀ ਬੋਲੇ- 'ਭਰਾ ਲੈਂਡ ਕਰਾ ਦੇ' (ਵੀਡੀਓ)

ਰਿਸ਼ਭ ਪੰਤ ਦੀ ਸ਼ਿਕਾਇਤ ਮੁਤਾਬਕ ਜਨਵਰੀ 2021 ਵਿੱਚ ਮ੍ਰਿਨਾਕ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਮੈਨੇਜਰ ਨੂੰ ਦੱਸਿਆ ਸੀ ਕਿ ਉਸ ਨੇ ਮਹਿੰਗੀਆਂ ਚੀਜ਼ਾਂ ਜਿਵੇਂ ਕਿ ਲਗਜ਼ਰੀ ਘੜੀਆਂ, ਬੈਗ ਅਤੇ ਗਹਿਣਿਆਂ ਦਾ ਕਾਰੋਬਾਰ ਸ਼ੁਰੂ ਕੀਤਾ ਹੈ। ਉਸ ਨੇ ਕਈ ਕ੍ਰਿਕਟਰਾਂ ਦਾ ਜ਼ਿਕਰ ਵੀ ਕੀਤਾ ਅਤੇ ਕਿਹਾ ਕਿ ਉਹ ਸਾਰੇ ਉਸ ਦੇ ਗਾਹਕ ਹਨ। ਨਾਲ ਹੀ ਮ੍ਰਿਨਾਕ ਨੇ ਉਨ੍ਹਾਂ ਨਾਲ ਝੂਠਾ ਵਾਅਦਾ ਕੀਤਾ ਸੀ ਕਿ ਉਹ ਉਨ੍ਹਾਂ ਨੂੰ ਘੱਟ ਕੀਮਤ 'ਤੇ ਬ੍ਰਾਂਡੇਡ ਘੜੀਆਂ ਦਿਵਾਏਗਾ। ਦੋਸ਼ੀ ਮ੍ਰਿਨਾਕ ਦੀ ਕਹਾਣੀ 'ਤੇ ਭਰੋਸਾ ਕਰਦੇ ਹੋਏ ਫਰਵਰੀ 2021 'ਚ ਰਿਸ਼ਭ ਪੰਤ ਨੇ ਘੜੀਆਂ ਦੇ ਐਡਵਾਂਸ ਦੇ ਇਲਾਵਾ, ਮ੍ਰਿਨਾਕ ਨੂੰ 66 ਲੱਖ ਰੁਪਏ ਦੀ ਕੀਮਤ ਦਾ ਲਗਜ਼ਰੀ ਸਾਮਾਨ ਅਤੇ ਗਹਿਣੇ ਵੀ ਰੀਸੇਲ ਲਈ ਦਿੱਤੇ ਸਨ ਪਰ ਦੋਸ਼ੀ ਨੇ ਅਜੇ ਤੱਕ ਉਹ ਵੀ ਵਾਪਸ ਨਹੀਂ ਕੀਤੇ। ਰਿਪੋਰਟ ਮੁਤਾਬਕ ਮ੍ਰਿਨਾਕ ਨੇ ਬਾਊਂਸ ਚੈੱਕ ਰਾਹੀਂ ਉਨ੍ਹਾਂ ਨਾਲ ਧੋਖਾਧੜੀ ਕੀਤੀ ਹੈ।

ਇਹ ਵੀ ਪੜ੍ਹੋ: ਗੋਰੇ ਵਿਦਿਆਰਥੀ ਵੱਲੋਂ ਭਾਰਤੀ ਬੱਚੇ ਦੀ ਧੌਣ ਮਰੋੜਨ ਦਾ ਮਾਮਲਾ, ਭਾਰਤੀ-ਅਮਰੀਕੀ MPs ਨੇ ਜਤਾਈ ਚਿੰਤਾ (ਵੀਡੀਓ)

ਇਸ ਮਹੀਨੇ ਦੀ ਸ਼ੁਰੂਆਤ 'ਚ ਜੁਹੂ ਪੁਲਸ ਨੇ ਮ੍ਰਿਨਾਕ ਨੂੰ 6 ਲੱਖ ਰੁਪਏ ਦੀ ਧੋਖਾਧੜੀ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਸੀ। ਰਿਸ਼ਭ ਪੰਤ ਇਸ ਖਿਡਾਰੀ ਤੋਂ ਫਰੈਂਕ ਮੂਲਰ ਵੈਨਗਾਰਡ ਯਾਚਿੰਗ ਸੀਰੀਜ਼ ਦੀ ਇਕ ਘੜੀ 36 ਲੱਖ 25 ਹਜ਼ਾਰ ਰੁਪਏ ਅਤੇ ਰਿਚਰਡ ਮਿਲ ਦੀ ਘੜੀ ਸਾਢੇ 62 ਲੱਖ ਰੁਪਏ ਵਿਚ ਖ਼ਰੀਦਣਾ ਚਾਹੁੰਦੇ ਸਨ। ਇਸ ਲਈ ਮ੍ਰਿਨਾਕ ਨੂੰ ਪੈਸੇ ਦਿੱਤੇ ਸਨ। 

ਇਹ ਵੀ ਪੜ੍ਹੋ: ਆਰਥਿਕ ਸੰਕਟ ਨਾਲ ਜੂਝ ਰਹੇ ਸ੍ਰੀਲੰਕਾ 'ਚ ਮਚੀ ਹਾਹਾਕਾਰ, ਪੈਟਰੋਲ ਹੋਇਆ 420 ਰੁਪਏ ਪ੍ਰਤੀ ਲਿਟਰ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News