ਆਖ਼ਰ ਕਿਉਂ ਪਾਕਿ ਵਿਕਟਕੀਪਰ ਅਕਮਲ ਨਾਲ ਹੋ ਰਹੀ ਹੈ ਪੰਤ ਦੀ ਤੁਲਨਾ

12/07/2018 4:56:57 PM

ਐਡੀਲੇਡ— ਆਸਟਰੇਲੀਆ ਖਿਲਾਫ ਐਡੀਲੇਡ ਟੈਸਟ 'ਚ ਖ਼ਰਾਬ ਬੱਲੇਬਾਜ਼ੀ ਦੇ ਬਾਅਦ ਭਾਰਤੀ ਗੇਂਦਬਾਜ਼ਾਂ ਨੇ ਦੂਜੇ ਦਿਨ ਸ਼ਾਨਦਾਰ ਵਾਪਸੀ ਕਰਾ ਦਿੱਤੀ ਹੈ। ਭਾਰਤੀ ਗੇਂਦਬਾਜ਼ਾਂ ਨੇ ਆਸਟਰੇਲੀਆਈ ਬੱਲੇਬਾਜ਼ਾਂ ਨੂੰ ਬੰਨ੍ਹ ਕੇ ਰਖਿਆ। ਵਿਕਟ ਦੇ ਪਿੱਛੇ ਰਿਸ਼ਭ ਪੰਤ ਨੇ ਵੱਖ ਤਰੀਕੇ ਨਾਲ ਬੱਲੇਬਾਜ਼ਾਂ ਨੂੰ ਪਰੇਸ਼ਾਨ ਕੀਤਾ। ਹਾਲਾਂਕਿ ਇਸ ਮੈਚ ਦੇ ਦੂਜੇ ਦਿਨ ਭਾਰਤੀ ਵਿਕਟਕੀਪਰ ਰਿਸ਼ਭ ਪੰਤ ਦੀ ਤੁਲਨਾ ਲੋਕਾਂ ਨੇ ਪਾਕਿਸਤਾਨ ਦੇ ਵਿਕਟਕੀਪਰ ਕਾਮਰਾਨ ਅਕਮਲ ਨਾਲ ਕੀਤੀ।
 

ਦਰਅਸਲ ਆਸਟਰੇਲੀਆਈ ਬੱਲੇਬਾਜ਼ੀ ਨੂੰ ਦੇਖਦੇ ਹੋਏ ਭਾਰਤੀ ਟੀਮ ਦਾ ਉਤਸ਼ਾਹ ਵਧ ਗਿਆ ਅਤੇ ਜਿੱਥੇ ਭਾਰਤੀ ਗੇਂਦਬਾਜ਼ ਸਾਹਮਣੇ ਤੋਂ ਆਸਟਰੇਲੀਆਈ ਬੱਲੇਬਾਜ਼ਾਂ ਨੂੰ ਪਰੇਸ਼ਾਨ ਕਰ ਰਹੇ ਹਨ, ਉੱਥੇ ਨਾਲ ਹੀ ਪੰਤ ਪਿੱਛੇ ਤੋਂ ਤੰਗ ਕਰ ਰਹੇ ਹਨ। ਪੰਤ ਲਗਾਤਾਰ ਕੁਝ ਨਾ ਕੁਝ ਬੋਲ ਕੇ ਉਨ੍ਹਾਂ ਦਾ ਧਿਆਨ ਭਟਕਾ ਰਹੇ ਸਨ। ਇਸੇ ਕਾਰਨ ਉਨ੍ਹਾਂ ਦੀ ਤੁਲਨਾ ਅਕਮਲ ਨਾਲ ਕੀਤੀ ਜਾਣ ਲੱਗੀ, ਕਿਉਂਕਿ ਅਕਮਲ ਦੀ ਤਰ੍ਹਾਂ ਪੰਤ ਵੀ ਵਿਕਟਕੀਪਿੰਗ ਦੇ ਮਾਮਲੇ 'ਚ ਕੱਚੇ ਹਨ, ਪਰ ਵਿਕਟ ਦੇ ਪਿੱਛੇ ਉਹ ਉਨ੍ਹਾਂ ਦੀ ਤਰ੍ਹਾਂ ਹੀ ਲਗਾਤਾਰ ਬੋਲਦੇ ਰਹਿੰਦੇ ਹਨ। 
 

ਆਸਟਰੇਲੀਆਈ ਕਪਤਾਨ ਟਿਮ ਪੇਨ ਜਦੋਂ ਕ੍ਰੀਜ਼ 'ਤੇ ਆਏ ਤਾਂ ਪੰਤ ਨੇ ਮਜ਼ਾਕ 'ਚ ਕਿਹਾ ਕਿ ਹੁਣ ਅਚਾਨਕ ਤੁਸੀਂ ਕਿੱਥੋਂ ਕਪਤਾਨ ਬਣ ਗਏ। ਇੰਨਾ ਹੀ ਨਹੀਂ ਉਹ ਵਿਕਟ ਦੇ ਪਿੱਛੇ ਤੋਂ ਕਹਿ ਰਹੇ ਸਨ ਕਿ ਸ਼ਾਬਾਸ਼ ਮੁੰਡਿਓ, ਇੱਥੇ ਹਰ ਕੋਈ ਪੁਜਾਰਾ ਨਹੀਂ ਹੈ।

 

 

 


Tarsem Singh

Content Editor

Related News