ਪੰਤ ਨੇ ਲਿਆ DRS , ਨਿਕਲੇ ਨਾਟ ਆਊਟ, ਪਰ ਬਾਊਂਡਰੀ ਕੈਂਸਲ ਹੋ ਗਈ, ਜਾਣੋ ਕਿਊਂ
Saturday, Mar 27, 2021 - 01:54 PM (IST)
ਨਵੀਂ ਦਿੱਲੀ— ਕ੍ਰਿਕਟ ’ਚ ਨਿਯਮ ਕਈ ਵਾਰ ਵੱਡੇ ਵਿਵਾਦ ਖੜ੍ਹੇ ਕਰ ਦਿੰਦੇ ਹਨ। ਤਾਜ਼ਾ ਮਾਮਲਾ ਅੰਪਾਇਰਸ ਦੇ ਸਾਫ਼ਟ ਸਿਗਨਲ ਨਾਲ ਜੁੜਿਆ ਹੈ ਜਿਸ ਦੇ ਚਲਦੇ ਰਿਸ਼ਭ ਪੰਤ ਦੀ ਬਾਊਂਡਰੀ ਕੈਂਸਲ ਕਰ ਦਿੱਤੀ ਗਈ।ਇਹ ਵੀ ਪੜ੍ਹੋ : ਥਰਡ ਅੰਪਾਇਰ ਦੇ ਫ਼ੈਸਲੇ ਤੋਂ ਖ਼ਫ਼ਾ ਯੁਵਰਾਜ ਸਿੰਘ ਤੇ ਮਾਈਕਲ ਵਾਨ, ਟਵੀਟ ਕਰਕੇ ਲਿਖੀਆਂ ਇਹ ਗੱਲਾਂ
ਦਰਅਸਲ ਭਾਰਤੀ ਪਾਰੀ ਦੇ 40ਵੇਂ ਓਵਰ ’ਚ ਪੰਤ ਰਿਵਰਸ ਸਕੂਪ ਲਾਉਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਗੇਂਦ ਉਨ੍ਹਾਂ ਦੇ ਬੱਲੇ ਦਾ ਕਿਨਾਰਾ ਲੈ ਕੇ ਪੈਰਾਂ ਵਿਚਾਲੇ ਤੋਂ ਫ਼ਾਈਨ ਲੈੱਗ ਬਾਊਂਡਰੀ ਤੋਂ ਬਾਹਰ ਚਲੀ ਗਈ। ਪਰ ਇੰਗਲੈਂਡ ਨੇ ਐੱਲ. ਬੀ. ਡਬਲਿਊ. (ਲੈੱਗ ਵਿਫ਼ੋਰ ਵਿਕਟ) ਆਊਟ ਦੀ ਅਪੀਲ ਕੀਤੀ ਜਿਸ ’ਤੇ ਅੰਪਾਇਰ ਨੇ ਆਊਟ ਦੇ ਦਿੱਤਾ। ਪੰਤ ਨੇ ਰਿਵਿਊ ਲਿਆ ਤਾਂ ਪਤਾ ਲੱਗਾ ਕਿ ਗੇਂਦ ਬੱਲੇ ਨਾਲ ਲੱਗੀ ਸੀ। ਪਰ ਇਸ ਦੇ ਨਾਲ ਹੀ ਉਨ੍ਹਾਂ ਦੀ ਬਾਊਂਡਰੀ ਕੈਂਸਲ ਕਰ ਦਿੱਤੀ ਗਈ।
ਇਹ ਵੀ ਪੜ੍ਹੋ : ਸਚਿਨ ਤੇਂਦੁਲਕਰ ਨੂੰ ਹੋਇਆ ਕੋਰੋਨਾ, ਖ਼ੁਦ ਨੂੰ ਕੀਤਾ ਇਕਾਂਤਵਾਸ
ਇਹ ਨਿਯਮ ਬਣਿਆ ਅੜਿੱਕਾ
ਦਰਅਸਲ, ਨਿਯਮਾਂ ਮੁਤਾਬਕ ਜੇਕਰ ਅੰਪਾਇਰ ਨੇ ਬੱਲੇਬਾਜ਼ ਨੂੰ ਆਊਟ ਦੇ ਦਿੱਤਾ ਹੋਵੇ ਤਾਂ ਉਸ ਗੇਂਦ ’ਤੇ ਦੌੜਾਂ ਨਹੀਂ ਮੰਨੀਆਂ ਜਾਣਗੀਆਂ। ਪੰਤ ਨਾਲ ਵੀ ਅਜਿਹਾ ਹੋਇਆ। ਅੰਪਾਇਰ ਨੇ ਉਨ੍ਹਾਂ ਨੂੰ ਆਊਟ ਕਰਾਰ ਦਿੱਤਾ ਪਰ ਰਿਵਿਊ ਦੇ ਬਾਅਦ ਫ਼ੈਸਲਾ ਬਦਲਿਆ ਗਿਆ। ਅਜਿਹੇ ’ਚ ਰਿਸ਼ਭ ਪੰਤ ਦੇ ਖ਼ਾਤੇ ’ਚ ਉਹ ਚੌਕਾ ਨਹੀਂ ਸ਼ਾਮਲ ਨਹੀਂ ਕੀਤਾ ਗਿਆ। ਇਸ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਖ਼ੂਬ ਵਿਰੋਧ ਵੀ ਹੋਇਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।