ਪਹਿਲੇ ਟੈਸਟ ਮੈਚ ''ਚ ਪੰਤ ਦੀ ਜਗ੍ਹਾ ਇਸ ਕ੍ਰਿਕਟਰ ਨੂੰ ਮੌਕਾ ਦੇਣਾ ਚਾਹੁੰਦੇ ਹਨ ਵਿਰਾਟ-ਸ਼ਾਸਤਰੀ

Thursday, Sep 26, 2019 - 02:03 PM (IST)

ਪਹਿਲੇ ਟੈਸਟ ਮੈਚ ''ਚ ਪੰਤ ਦੀ ਜਗ੍ਹਾ ਇਸ ਕ੍ਰਿਕਟਰ ਨੂੰ ਮੌਕਾ ਦੇਣਾ ਚਾਹੁੰਦੇ ਹਨ ਵਿਰਾਟ-ਸ਼ਾਸਤਰੀ

ਸਪੋਰਟਸ ਡੈਸਕ— ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਟੈਸਟ ਸੀਰੀਜ਼ ਦੀ ਸ਼ੁਰੂਆਤ 2 ਅਕਤੂਬਰ  ਤੋਂ ਹੋ ਰਹੀ ਹੈ। ਪਹਿਲਾ ਮੁਕਾਬਲਾ ਵਿਸ਼ਾਖਾਪਟਨਮ 'ਚ ਖੇਡਿਆ ਜਾਵੇਗਾ। ਇਸ ਸੀਰੀਜ਼ 'ਚ ਭਾਰਤੀ ਟੀਮ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਵਿਕਟਕੀਪਰ ਨੂੰ ਲੈ ਕੇ ਹੈ। ਸੱਟ ਤੋਂ ਵਾਪਸੀ ਕਰ ਰਹੇ ਰਿਧੀਮਾਨ ਸਾਹਾ ਨੇ ਅਜੇ ਤਕ ਇਕ ਵੀ ਮੈਚ ਨਹੀਂ ਖੇਡਿਆ ਹੈ ਜਦਕਿ ਉਨ੍ਹਾਂ ਦੀ ਜਗ੍ਹਾ ਖੇਡ ਰਹੇ ਰਿਸ਼ਭ ਪੰਤ ਦਾ ਪ੍ਰਦਰਸ਼ਨ ਕੁਝ ਖਾਸ ਨਹੀਂ ਹੈ।

ਲਗਾਤਾਰ ਹੋ ਰਹੇ ਅਸਫਲ
PunjabKesari
ਰਿਸ਼ਭ ਪੰਤ ਨੇ ਵਿਸ਼ਵ ਕੱਪ ਦੇ ਬਾਅਦ ਤੋਂ ਭਾਰਤ ਦੇ ਸਾਰੇ ਮੈਚਾਂ 'ਚ ਖੇਡਿਆ ਹੈ। ਵਿਸ਼ਵ ਕੱਪ 'ਚ ਉਨ੍ਹਾਂ ਨੂੰ ਸੱਟ ਦਾ ਸ਼ਿਕਾਰ ਸ਼ਿਖਰ ਧਵਨ ਦੀ ਜਗ੍ਹਾ ਮੌਕਾ ਮੌਕਾ ਮਿਲਿਆ ਸੀ। ਉੱਥੇ ਉਨ੍ਹਾਂ ਨੂੰ ਕਈ ਪਾਰੀਆਂ 'ਚ ਸ਼ੁਰੂਆਤ ਮਿਲੀ ਪਰ ਕਿਸੇ 'ਚ ਵੀ ਉਹ ਅਰਧ ਸੈਂਕੜਾ ਵੀ ਨਹੀਂ ਬਣਾ ਸਕਿਆ।

ਵਿਸ਼ਵ ਕੱਪ ਦੇ ਬਾਅਦ ਵੈਸਟਇੰਡੀਜ਼ ਦੌਰੇ 'ਤੇ ਵੀ ਉਨ੍ਹਾਂ ਦਾ ਪ੍ਰਦਰਸ਼ਨ ਕੁਝ ਖਾਸ ਨਹੀਂ ਰਿਹਾ। ਟੀ-20 ਸੀਰੀਜ਼ ਤੋਂ ਪਹਿਲਾਂ ਦੋ ਮੈਚ 'ਚ ਫਲਾਪ ਹੋਣ ਦੇ ਬਾਅਦ ਤੀਜੇ ਮੈਚ 'ਚ ਉਨ੍ਹਾਂ ਦੇ ਬੱਲੇ ਤੋਂ ਅਰਧ ਸੈਂਕੜਾ ਨਿਕਲਿਆ। ਉਸ ਦੇ ਬਾਅਦ ਵਨ-ਡੇ ਅਤੇ ਟੈਸਟ ਸੀਰੀਜ਼ 'ਚ ਵੀ ਉਹ ਕੁਝ ਖਾਸ ਨਹੀਂ ਕਰ ਸਕੇ।

ਸਾਹਾ ਦੇ ਪੱਖ 'ਚ
PunjabKesari
ਦੱਖਣੀ ਅਫਰੀਕਾ ਖਿਲਾਫ ਹੋਣ ਵਾਲੀ ਟੈਸਟ ਸੀਰੀਜ਼ 'ਚ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਕੋਚ ਰਵੀ ਸ਼ਾਸਤਰੀ ਰਿਧੀਮਾਨ ਸਾਹਾ ਨੂੰ ਪਲੇਇੰਗ ਇਲੈਵਨ 'ਚ ਜਗ੍ਹਾ ਦੇਣ ਦੇ ਪੱਖ 'ਚ ਹਨ। ਇਸ ਬਾਰੇ 'ਚ ਪ੍ਰਸਿੱਧ ਅਖਬਾਰ ਨੇ ਸੂਤਰਾਂ ਦੇ ਹਵਾਲੇ ਤੋਂ ਲਿਖਿਆ, ''ਚੋਣਕਰਤਾ ਪਹਿਲੇ ਟੈਸਟ 'ਚ ਪੰਤ ਨੂੰ ਇਕ ਅੰਤਿਮ ਮੌਕਾ ਦੇਣ ਦੇ ਮੂਡ 'ਚ ਹਨ ਪਰ ਟੀਮ ਪ੍ਰਬੰਧਨ (ਸ਼ਾਸਤਰੀ ਅਤੇ ਕੋਹਲੀ) ਚਾਹੁੰਦੇ ਹਨ ਕਿ ਸਾਹਾ ਸੀਰੀਜ਼ ਦੀ ਸ਼ੁਰੂਆਤ ਤੋਂ ਹੀ ਖੇਡਣ।''


author

Tarsem Singh

Content Editor

Related News