AUS ਦੇ ਸਾਬਕਾ ਕ੍ਰਿਕਟਰ ਨੇ ਚੁਣੀ IPL ਦੀ ਪਲੇਇੰਗ XI, ਪੰਤ ਨੂੰ ਬਣਾਇਆ ਕਪਤਾਨ, ਕੋਹਲੀ ਤੇ ਰੋਹਿਤ ਬਾਹਰ

05/14/2021 12:34:43 PM

ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੌਰਾਨ ਬਾਇਓ-ਬਬਲ ’ਚ ਖਿਡਾਰੀਆਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਇਸ ਟੀ-20 ਲੀਗ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਆਈ. ਪੀ. ਐੱਲ. 2021 ’ਚ 29 ਮੈਚ ਖੇਡੇ ਗਏ ਸਨ ਜਦਕਿ 31 ਮੈਚ ਬਾਕੀ ਸਨ। ਆਈ. ਪੀ. ਐੱਲ. 2021 ’ਚ ਖੇਡੇ ਗਏ ਮੈਚਾਂ ਦੇ ਆਧਾਰ ’ਤੇ ਆਸਟਰੇਲੀਆ ਦੇ ਸਾਬਕਾ ਕ੍ਰਿਕਟਰ ਬ੍ਰੈਡ ਹਾਗ ਨੇ ਆਈ. ਪੀ. ਐੱਲ. 2021 ਦੀ ਪਲੇਇੰਗ ਇਲੈਵਨ ਚੁਣੀ ਹੈ। ਇਸ ’ਚ ਜਿੱਥੇ ਉਨ੍ਹਾਂ ਨੇ ਰਿਸ਼ਭ ਪੰਤ ਨੂੰ ਕਪਤਾਨ ਬਣਾਇਆ ਹੈ ਜਦਕਿ ਵਿਰਾਟ ਕੋਹਲੀ, ਮਹਿੰਦਰ ਸਿੰਘ ਧੋਨੀ ਤੇ ਰੋਹਿਤ ਸ਼ਰਮਾ ਦੇ ਨਾਂ ਨਹੀਂ ਹਨ। 
ਇਹ ਵੀ ਪੜ੍ਹੋ : ਲਿਵਰਪੂਲ ਨੇ ਮੈਨਚੈਸਟਰ ਯੂਨਾਈਟਿਡ ਨੂੰ 4-2 ਨਾਲ ਹਰਾਇਆ

PunjabKesariਹਾਗ ਵੱਲੋਂ ਚੁਣੀ ਗਈ ਆਈ. ਪੀ. ਐੱਲ. 2021 ਦੀ ਪਲੇਇੰਗ ਇਲੈਵਨ ’ਚ ਦਿੱਲੀ ਕੈਪੀਟਲਸ ਦੇ ਚਾਰ, ਚੇਨਈ ਸੁਪਰਕਿੰਗਜ਼ ਤੇ ਮੁੰਬਈ ਇੰਡੀਅਨਜ਼ ਦੇ 2-2, ਸਨਰਾਈਜ਼ਰਜ਼ ਹੈਦਰਬਾਦ, ਰਾਜਸਥਾਨ ਰਾਇਲਜ਼ ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਦਾ ਇਕ-ਇਕ ਖਿਡਾਰੀ ਸ਼ਾਮਲ ਹੈ। ਜਦਕਿ ਇਸ ਲਿਸਟ ’ਚ ਪੰਜਾਬ ਕਿੰਗਜ਼ ਤੇ ਕੋਲਕਾਤਾ ਨਾਈਟ ਰਾਈਡਰਜ਼ ਦਾ ਇਕ ਵੀ ਖਿਡਾਰੀ ਸ਼ਾਮਲ ਨਹੀਂ ਹੈ।

PunjabKesariਸਾਬਕਾ ਆਸਟਰੇਲੀਆਈ ਕ੍ਰਿਕਟਰ ਹਾਗ ਨੇ ਓਪਨਰ ਦੇ ਤੌਰ ’ਤੇ ਸ਼ਿਖਰ ਧਵਨ (ਦਿੱਲੀ ਕੈਪੀਟਲਸ) ਤੇ ਪਿ੍ਰਥਵੀ ਸ਼ਾਹ (ਦਿੱਲੀ ਕੈਪੀਟਲਸ) ਨੂੰ ਚੁਣਿਆ ਹੈ। ਜਦਕਿ ਤੀਜੇ ਨੰਬਰ ਤੇ ਚੌਥੇ ਨੰਬਰ ’ਤੇ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ (ਰਾਜਸਥਾਨ ਰਾਇਲਜ਼) ਤੇ ਪੰਤ (ਦਿੱਲੀ ਕੈਪੀਟਲਜ਼) ਨੂੰ ਰਖਿਆ ਗਿਆ ਹੈ। ਪੰਜਵੇਂ ਨੰਬਰ ਲਈ ਰਾਇਲ ਚੈਲੰਜ਼ਰਜ਼ ਬੈਂਗਲੁਰੂ ਦੇ ਏ. ਬੀ. ਡਿਵਿਲੀਅਰਸ ਨੂੰ ਚੁਣਿਆ ਗਿਆ ਹੈ। ਆਲਰਾਊਂਡਰ ਦੇ ਤੌਰ ’ਤੇ ਚੇਨਈ ਸੁਪਰ ਕਿੰਗਜ਼ ਦੇ ਰਵਿੰਦਰ ਜਡੇਜਾ ਤੇ ਸੈਮ ਕੁਰੇਨ ਹਾਗ ਦੀ ਆਈ. ਪੀ. ਐੱਲ. 2021 ਪਲੇਇੰਗ ਇਲੈਵਨ ’ਚ ਸ਼ਾਮਲ ਹਨ।
ਇਹ ਵੀ ਪੜ੍ਹੋ : ਕਾਊਂਟੀ ਮੈਚ ਰਾਹੀਂ ਕ੍ਰਿਕਟ ਦੇ ਮੈਦਾਨ 'ਤੇ ਵਾਪਸੀ ਕਰੇਗਾ ਆਰਚਰ

ਗੇਂਦਬਾਜ਼ਾਂ ਦੀ ਗੱਲ ਕਰੀਏ ਤਾਂ ਇਸ ’ਚ ਸਪਿਨਰ ਦੇ ਤੌਰ ’ਤੇ ਰਾਸ਼ਿਦ ਖ਼ਾਨ (ਸਨਰਾਈਜ਼ਰਜ਼ ਹੈਦਰਾਬਾਦ) ਤੇ ਰਾਹੁਲ ਚਾਹਰ (ਮੁੰਬਈ ਇੰਡੀਅਨਜ਼) ਹਨ ਜਦਕਿ  ਤੇਜ਼ ਗੇਂਦਬਾਜ਼ਾਂ ’ਚ ਦਿੱਲੀ ਕੈਪੀਟਲਸ ਦੇ ਅਵੇਸ਼ ਖ਼ਾਨ ਤੇ ਮੁੰਬਈ ਇੰਡੀਅਨਜ਼ ਦੇ ਜਸਪ੍ਰੀਤ ਬੁਮਰਾਹ ਹਨ।

PunjabKesariਬ੍ਰੈਡ ਹਾਗ ਦੀ ਆਈ. ਪੀ. ਐੱਲ. 2021 ਦੀ ਪਲੇਇੰਗ ਇਲੈਵਨ
ਸ਼ਿਖਰ ਧਵਨ (ਦਿੱਲੀ ਕੈਪੀਟੀਲਜ਼), ਪਿ੍ਰਥਵੀ ਸ਼ਾਹ (ਦਿੱਲੀ ਕੈਪੀਟਲਜ਼, ਸੰਜੂ ਸੈਮਸਨ (ਰਾਜਸਥਾਨ ਰਾਇਲਜ਼), ਰਿਸ਼ਭ ਪੰਤ (ਕਪਤਾਨ ਦਿੱਲੀ ਕੈਪੀਟਲਜ਼), ਏ. ਬੀ. ਡਿਵਿਲੀਅਰਸ (ਰਾਇਲ ਚੈਲੰਜਰਜ਼ ਬੈਂਗਲੁਰੂ), ਰਵਿੰਦਰ ਜਡੇਜਾ (ਚੇਨਈ ਸੁਪਰ ਕਿੰਗਜ਼), ਸੈਮ ਕੁਰੇਨ (ਚੇਨਈ ਸੁਪਰਕਿੰਗਜ਼), ਰਾਸ਼ਿਦ ਖ਼ਾਨ (ਸਨਰਾਈਜ਼ਰਜ਼ ਹੈਦਰਾਬਾਦ), ਰਾਹੁਲ ਚਾਹਰ (ਮੁੰਬਈ ਇੰਡੀਅਨਜ਼), ਆਵੇਸ਼ ਖ਼ਾਨ (ਦਿੱਲੀ ਕੈਪੀਟਲਜ਼), ਜਸਪ੍ਰੀਤ ਬੁਮਰਾਹ (ਮੁੰਬਈ ਇੰਡੀਅਨਜ਼) 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


Tarsem Singh

Content Editor

Related News