KKR ਨੂੰ ਵੱਡਾ ਝਟਕਾ, ਸੱਟ ਦਾ ਸ਼ਿਕਾਰ ਹੋਣ ਕਾਰਨ IPL ਤੋਂ ਬਾਹਰ ਹੋਇਆ ਇਹ ਆਲਰਾਊਂਡਰ ਖਿਡਾਰੀ

4/4/2021 4:05:53 PM

ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 9 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਤੇ ਇਸ ਤੋਂ ਪਹਿਲਾਂ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਦੇ ਆਲਰਾਊਂਡਰ ਖਿਡਾਰੀ ਰਿੰਕੂ ਸਿੰਘ ਗੋਡੇ ’ਤੇ ਸੱਟ ਲੱਗਣ ਕਾਰਨ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ। ਉਨ੍ਹਾਂ ਦੀ ਜਗ੍ਹਾ ਕੇ. ਕੇ. ਆਰ. ਨੇ ਗੁਰਕੀਰਤ ਸਿੰਘ ਮਾਨ ਨੂੰ ਰਿਪਲੇਸਮੈਂਟ ਦੇ ਤੌਰ ’ਤੇ ਸਾਈਨ ਕੀਤਾ ਹੈ। ਗੁਰਕੀਰਤ ਪਿਛਲੇ ਸਾਲ ਰਾਇਲ ਚੈਲੰਜਰਜ਼ ਬੈਂਗਲੁਰੂ ਲਈ ਖੇਡੇ ਸਨ। ਉਨ੍ਹਾਂ ਨੇ 8 ਮੈਚਾਂ ’ਚ 80 ਦੌੜਾਂ ਬਣਾਈਆਂ ਸਨ। ਇਹ ਉਨ੍ਹਾਂ ਦਾ ਅੱਠਵਾਂ ਆਈ. ਪੀ. ਐੱਲ. ਸੀਜ਼ਨ ਹੈ।
ਇਹ ਵੀ ਪੜ੍ਹੋ : ਬਾਰਟੀ ਨੇ ਮਿਆਮੀ ’ਚ ਲਗਾਤਾਰ ਦੂਜਾ ਖ਼ਿਤਾਬ ਜਿੱਤਿਆ

PunjabKesariਦੂਜੇ ਪਾਸੇ ਰਿੰਕੂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 2017 ’ਚ ਆਈ. ਪੀ. ਐੱਲ. ਡੈਬਿਊ ਕੀਤਾ ਸੀ ਤੇ ਹੁਣ ਤਕ 11 ਮੈਚ ਖੇਡ ਚੁੱਕੇ ਹਨ। ਜ਼ਿਕਰਯੋਗ ਹੈ ਕਿ ਘਰੇਲੂ ਕ੍ਰਿਕਟ ’ਚ ਉੱਤਰ ਪ੍ਰਦੇਸ਼ ਲਈ ਖੇਡਣ ਵਾਲੇ ਰਿੰਕੂ ਖੱਬੇ ਹੱਥ ਦੇ ਬੱਲੇਬਾਜ਼ ਤੇ ਸੱਜੇ ਹੱਥ ਦੇ ਗੇਂਦਬਾਜ਼ ਹਨ।  ਕੇ. ਕੇ. ਆਰ. ਆਪਣੀ ਮੁਹਿੰਮ ਦੀ ਸ਼ੁਰੂਆਤ 11 ਅਪ੍ਰੈਲ ਕਰੇਗਾ ਤੇ ਉਸ ਦਾ ਪਹਿਲਾ ਮੁਕਾਬਲਾ ਪੰਜਾਬ ਕਿੰਗਜ਼ (ਪਹਿਲਾਂ ਕਿੰਗਜ਼ ਇਲੈਵਨ ਪੰਜਾਬ) ਨਾਲ ਹੋਵੇਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor Tarsem Singh