ਰਿਜਿਜੂ ਨੇ ਖੇਡ ਗਤੀਵਿਧੀਆਂ ਸ਼ੁਰੂ ਕਰਨ ਦਾ ਫੈਸਲਾ ਸੂਬਿਆਂ ''ਤੇ ਛੱਡਿਆ

Thursday, Jul 16, 2020 - 09:55 PM (IST)

ਰਿਜਿਜੂ ਨੇ ਖੇਡ ਗਤੀਵਿਧੀਆਂ ਸ਼ੁਰੂ ਕਰਨ ਦਾ ਫੈਸਲਾ ਸੂਬਿਆਂ ''ਤੇ ਛੱਡਿਆ

ਨਵੀਂ ਦਿੱਲੀ– ਕੇਂਦਰੀ ਖੇਡ ਮੰਤਰੀ ਕਿਰੇਨ ਰਿਜਿਜੂ ਨੇ ਕੋਰੋਨਾ ਸੰਕਟ ਵਿਚਾਲੇ ਖੇਡ ਗਤੀਵਿਧੀਆਂ ਤੇ ਟ੍ਰੇਨਿੰਗ ਸ਼ੁਰੂ ਕਰਨ ਦਾ ਫੈਸਲਾ ਸੂਬਾ ਸਰਕਾਰਾਂ 'ਤੇ ਛੱਡ ਦਿੱਤਾ ਹੈ। ਕੋਰੋਨਾ ਦੇ ਕਾਰਣ ਦੇਸ਼ ਵਿਚ ਸਾਰੀਆਂ ਖੇਡ ਗਤੀਵਿਧੀਆਂ ਠੱਪ ਹਨ। ਰਿਜਿਜੂ ਨੇ ਸਾਰੇ ਸੂਬਿਆਂ ਦੇ ਯੂਥ ਮਾਮਲਿਆਂ ਤੇ ਖੇਡ ਵਿਭਾਗਾਂ ਦੇ ਇੰਚਾਰਜ ਮੰਤਰੀਆਂ ਤੇ ਅਧਿਕਾਰੀਆਂ ਨਾਲ ਦੋ ਦਿਨਾ ਵੀਡੀਓ ਕਾਨਫਰੰਸ ਵਿਚ ਇਹ ਗੱਲ ਕਹੀ। ਕਾਨਫਰੰਸ ਬੁੱਧਵਾਰ ਨੂੰ ਖਤਮ ਹੋਈ। ਮੀਟਿੰਗ ਵਿਚ ਕੋਵਿਡ-19 ਦੌਰਾਨ ਖੇਡਾਂ ਦੀ ਬਹਾਲੀ 'ਤੇ ਚਰਚਾ ਕੀਤੀ ਗਈ।
ਖੇਡ ਮੰਤਰੀ ਨੇ ਰਾਜਾਂ ਵਿਚ ਖੇਡ ਗਤੀਵਿਧੀਆਂ ਨੂੰ ਫਿਰ ਤੋਂ ਸ਼ੁਰੂ ਕੀਤੇ ਜਾਣ ਦੀ ਸੰਭਨਾਵਾਂ 'ਤੇ ਕਿਹਾ,''ਸੂਬਿਆਂ ਨੂੰ ਆਜ਼ਾਦ ਤੌਰ 'ਤੇ ਇਹ ਫੈਸਲਾ ਲੈਣਾ ਪਵੇਗਾ ਕਿ ਉਹ ਖੇਡ ਗਤੀਵਿਧੀਆਂ ਤੇ ਟਰੇਨਿੰਗ ਕਦੋਂ ਸ਼ੁਰੂ ਕਰ ਸਕਦੇ ਹਨ। ਹਾਲਾਂਕਿ ਮੈਂ ਸਾਰੇ ਸੂਬਿਆਂ ਨੂੰ 2-3 ਮਹੀਨਿਆਂ ਬਾਅਦ ਹਾਲਾਤ ਨੂੰ ਦੇਖਦੇ ਹੋਏ ਕੁਝ ਖੇਡ ਗਤੀਵਿਧੀਆਂ ਸ਼ੁਰੂ ਕਰਨ ਦੀ ਬੇਨਤੀ ਕਰਾਂਗਾ।''


author

Gurdeep Singh

Content Editor

Related News