ਰਿਕੀ ਪੋਂਟਿੰਗ ਨੇ ਕੋਹਲੀ ਨੂੰ ਦਹਾਕੇ ਦੀ ਟੈਸਟ ਟੀਮ ਦਾ ਕਪਤਾਨ ਚੁਣਿਆ
Monday, Dec 30, 2019 - 10:28 PM (IST)

ਮੈਲਬੋਰਨ - ਸਾਬਕਾ ਆਸਟਰੇਲੀਆਈ ਕਪਤਾਨ ਰਿਕੀ ਪੋਂਟਿੰਗ ਨੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਦਹਾਕੇ ਦੀ ਆਲ ਸਟਾਰ ਟੈਸਟ ਟੀਮ ਦਾ ਕਪਤਾਨ ਚੁਣਿਆ ਹੈ। ਪੋਂਟਿੰਗ ਦੀ ਪਿਛਲੇ 10 ਸਾਲ ਦੇ ਪ੍ਰਦਰਸ਼ਨ ਦੇ ਆਧਾਰ 'ਤੇ ਤਿਆਰ ਕੀਤੀ ਗਈ ਟੀਮ ਵਿਚ ਕੋਹਲੀ ਤੋਂ ਇਲਾਵਾ ਕੋਈ ਹੋਰ ਭਾਰਤੀ ਸ਼ਾਮਲ ਨਹੀਂਂ ਹੈ। ਇੰਗਲੈਂਡ ਦੇ ਜਿਨ੍ਹਾਂ ਖਿਡਾਰੀਆਂ ਨੂੰ ਪੋਂਟਿੰਗ ਦੀ ਟੀਮ ਵਿਚ ਜਗ੍ਹਾ ਮਿਲੀ ਹੈ, ਉਨ੍ਹਾਂ ਵਿਚ ਆਲਰਾਊਂਡਰ ਬੇਨ ਸਟੋਕਸ, ਸਲਾਮੀ ਬੱਲੇਬਾਜ਼ ਐਲਿਸਟੀਅਰ ਕੁੱਕ ਅਤੇ ਤੇਜ਼ ਗੇਂਦਬਾਜ਼ ਸਟੂਅਰਟ ਬ੍ਰਾਡ ਤੇ ਜੇਮਸ ਐਂਡਰਸਨ ਸ਼ਾਮਲ ਹਨ। ਆਸਟਰੇਲੀਆਈ ਖਿਡਾਰੀਆਂ ਵਿਚ ਉਸ ਨੇ ਸਟੀਵ ਸਮਿਥ ਤੇ ਡੇਵਿਡ ਵਾਰਨਰ ਅਤੇ ਸਪਿਨਰ ਨਾਥਨ ਲਿਓਨ ਨੂੰ ਆਪਣੀ ਟੀਮ ਵਿਚ ਰੱਖਿਆ ਹੈ।
ਨਿਊਜ਼ੀਲੈਂਡ ਦੇ ਕੇਨ ਵਿਲੀਅਮਸਨ, ਸ਼੍ਰੀਲੰਕਾ ਦੇ ਕੁਮਾਰ ਸੰਗਾਕਾਰਾ (ਵਿਕਟਕੀਪਰ), ਅਤੇ ਦੱਖਣੀ ਅਫਰੀਕਾ ਦੇ ਡੇਲ ਸਟੇਨ ਨੂੰ ਵੀ ਟੀਮ ਵਿਚ ਜਗ੍ਹਾ ਦਿੱਤੀ ਗਈ ਹੈ।