IPL 2021 : ਸਮਿਥ ਦੇ ਖੇਡਣ ’ਤੇ ਸਵਾਲ, ਦਿੱਲੀ ਕੈਪੀਟਲਸ ਦੇ ਕੋਚ ਪੋਂਟਿੰਗ ਨੇ ਦੱਸਿਆ ਟੀਮ ਦਾ ਪਲਾਨ
Wednesday, Apr 07, 2021 - 03:20 PM (IST)
ਨਵੀਂ ਦਿੱਲੀ— ਆਈ. ਪੀ. ਐੱਲ. 2021 ਤੋਂ ਪਹਿਲਾਂ ਦਿੱਲੀ ਕੈਪੀਟਲਸ ਨੂੰ ਇਸ ਵੱਡੇ ਸਵਾਲ ਨੂੰ ਸੁਲਝਾਉਣਾ ਹੋਵੇਗਾਾ ਕਿ ਨੰਬਰ ਤਿੰਨ ’ਤੇ ਕੌਣ ਬੱਲੇਬਾਜ਼ੀ ਕਰੇਗਾ। ਰੈਗੁਲਰ ਕਪਤਾਨ ਸ਼੍ਰੇਅਸ ਅਈਅਰ ਸੱਟ ਦੀ ਵਜ੍ਹਾ ਨਾਲ ਪੂਰੇ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ। ਅਈਅਰ ਦੀ ਜਗ੍ਹਾ 23 ਸਾਲਾ ਰਿਸ਼ਭ ਪੰਤ ਇਸ ਇਸ ਸੀਜ਼ਨ ’ਚ ਦਿੱਲੀ ਦੀ ਕਪਤਾਨੀ ਸੰਭਾਲਣਗੇ। ਹਾਲਾਂਕਿ ਅਜੇ ਵੀ ਇਕ ਵੱਡਾ ਸਵਾਲ ਹੈ ਕਿ ਪਿਛਲੇ ਸੀਜ਼ਨ ’ਚ 519 ਦੌੜਾਂ ਬਣਾਉਣ ਵਾਲੇ ਅਈਅਰ ਦੀ ਭੂਮਿਕਾ ਕੌਣ ਸੰਭਾਲੇਗਾ। ਟੀਮ ਕੋਲ ਤੀਜੇ ਨੰਬਰ ਦੇ ਲਈ ਅਜਿੰਕਯ ਰਹਾਨੇ ਤੇ ਸਟੀਵ ਸਮਿਥ ਜਿਹੇ ਤਜਰਬੇਕਾਰ ਬੱਲੇਬਾਜ਼ ਹਨ। ਰਾਜਸਥਾਨ ਰਾਇਲਸ ਦੇ ਸਾਬਕਾ ਕਪਤਾਨ ਸਮਿਥ ਨੂੰ ਦਿੱਲੀ ਨੇ ਇਸ ਵਾਰ 2.2 ਕਰੋੜ ਰੁਪਏ ’ਚ ਖਰੀਦਿਆ ਹੈ। ਦਿੱਲੀ ਕੈਪੀਟਲ ਦੇ ਮੁੱਖ ਕੋਚ ਰਿਕੀ ਪੋਂਟਿੰਗ ਨੇ ਸਾਫ਼ ਕਰ ਦਿੱਤਾ ਹੈ ਕਿ ਜੇਕਰ ਸਮਿਥ ਨੂੰ ਖੇਡਣ ਦਾ ਮੌਕਾ ਮਿਲਦਾ ਹੈ ਤਾਂ ਉਹ ਚੋਟੀ ਦੇ 3 ’ਚ ਨਜ਼ਰ ਆਉਣਗੇ। ਪੋਂਟਿੰਗ ਨੇ ਕਿਹਾ ਕਿ ਸਮਿਥ ਦੇ ਜੁੜਨ ਨਾਲ ਟੀਮ ਨੂੰ ਫ਼ਾਇਦਾ ਹੋਵੇਗਾ ਪਰ ਜੇਕਰ ਉਸ ਨੂੰ ਮੌਕਾ ਮਿਲਿਆ।
ਇਹ ਵੀ ਪੜ੍ਹੋ : ਕ੍ਰਿਕਟਰ ਹਰਭਜਨ ਸਿੰਘ ਦੀ ਪਤਨੀ ਗੀਤਾ ਨੇ ਯੋਗਾ ਕਰਦੇ ਹੋਏ ਫਲਾਂਟ ਕੀਤਾ ਬੇਬੀ ਬੰਪ, ਤਸਵੀਰਾਂ ਵਾਇਰਲ
ਪਿਛਲੇ ਸਾਲ ਦਿੱਲੀ ਦੀ ਟੀਮ ’ਚ ਪੂਰੇ ਸੀਜ਼ਨ ’ਚ ਮਾਰਕਸ ਸਟੋਈਨਿਸ, ਕਗਿਸੋ ਰਬਾਡਾ, ਐੱਨਰਿਚ ਨਾਰਕੀਆ ਤੇ ਸ਼ਿਮਰੋਨ ਹੇਟਮਾਇਰ ਨੂੰ ਮੌਕਾ ਮਿਲਿਆ ਸੀ। ਇਸ ਸਾਲ ਵੀ ਸਟੋਈਨਿਸ, ਰਬਾਡਾ, ਐਨਰਿਚ ਨਾਰਕੀਆ ਦਾ ਖੇਡਣਾ ਤੈਅ ਹੈ। ਜਦਕਿ ਹੇਟਮਾਇਰ ਪੰਜਵੇਂ ਨੰਬਰ ’ਤੇ ਤੇਜ਼ੀ ਨਾਲ ਦੌੜਾਂ ਬਣਾਉਣ ਲਈ ਸਮਰਥ ਹੈ। ਅਜਿਹੇ ’ਚ ਦਿੱਲੀ ਦੀ ਟੀਮ ਨੂੰ ਸਮਿਥ ਨੂੰ ਖਿਡਾਉਣ ਲਈ ਕਾਫ਼ੀ ਸਿਰ ਖੱਪਾਈ ਕਰਨੀ ਹੋਵੇਗੀ। ਪੋਂਟਿੰਗ ਨੇ ਸਾਫ਼ ਨਹੀਂ ਕਿਹਾ ਕਿ ਸਮਿਥ ਖੇਡਣਗੇ ਜਾਂ ਨਹੀਂ। ਉਨ੍ਹਾਂ ਕਿਹਾ, ‘‘ਮੈਂ ਉਨ੍ਹਾਂ ਨਾਲ ਕੁਝ ਦਿਨ ਪਹਿਲਾਂ ਹੀ ਮੁਲਾਕਾਤ ਕੀਤੀ ਸੀ ਤੇ ਉਹ ਇਸ ਸੀਜ਼ਨ ’ਚ ਮੈਦਾਨ ’ਤੇ ਚੰਗਾ ਖੇਡ ਦਿਖਾਉਣ ਲਈ ਕਾਫ਼ੀ ਉਤਸ਼ਾਹਤ ਹਨ। ਪੋਂਟਿੰਗ ਦਾ ਕਹਿਣਾ ਹੈ ਕਿ ਜੇਕਰ ਸਮਿਥ ਨਹੀਂ ਖੇਡਦੇ ਹਨ ਤਾਂ ਉਨ੍ਹਾਂ ਵਰਗੇ ਕਿਸੇ ਖਿਡਾਰੀ ਦਾ ਟੀਮ ਦੇ ਨਾਲ ਹੋਣਾ ਕਾਫ਼ੀ ਫ਼ਾਇਦੇਮੰਦ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।