ਰਿਕੀ ਪੋਂਟਿੰਗ ਨੇ ਦਿੱਤਾ ਬਿਆਨ, ਕਿਹਾ-ਰਿਸ਼ਭ ਪੰਤ ’ਚ ਦਿਖਦੀ ਹੈ ਇਨ੍ਹਾਂ ਦੋ ਮਹਾਨ ਖਿਡਾਰੀਆਂ ਦੀ ਝਲਕ

04/14/2021 7:23:47 PM

ਮੁੰਬਈ : ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਫ੍ਰੈਂਚਾਇਜ਼ੀ ਦਿੱਲੀ ਕੈਪੀਟਲਸ ਦੇ ਮੁੱਖ ਕੋਚ ਰਿਕੀ ਪੋਂਟਿੰਗ ਨੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਜੇਤੂ ਕਰਾਰ ਦਿੰਦਿਆਂ ਕਿਹਾ ਕਿ ਕਪਤਾਨ ਦੇ ਰੂਪ ’ਚ ਉਸ ਦੇ ਸੋਚਣ ਦੀ ਪ੍ਰਕਿਰਿਆ ਵਿਰਾਟ ਕੋਹਲੀ ਤੇ ਕੇਨ ਵਿਲੀਅਮਸਨ ਦੇ ਸਮਾਨ ਹੈ। ਆਈ. ਪੀ. ਐੱਲ. ’ਚ ਕਪਤਾਨ ਦੇ ਤੌਰ ’ਤੇ ਪੰਤ ਦੇ ਡੈਬਿਊ ਮੈਚ ’ਚ ਦਿੱਲੀ ਕੈਪੀਟਲਸ ਨੇ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਚੇਨਈ ਸੁਪਰਕਿੰਗਜ਼ ਨੂੰ ਹਰਾਇਆ ਤੇ ਪੋਂਟਿੰਗ ਦਾ ਮੰਨਣਾ ਹੈ ਕਿ ਉਸ ’ਚ ਸ਼ਾਨਦਾਰ ਊਰਜਾ ਹੈ।

PunjabKesari

ਪੋਂਟਿੰਗ ਨੇ ਕਿਹਾ, ‘‘ਤੁਸੀਂ ਚਾਹੁੰਦੇ ਹੋ ਕਿ ਉਸ (ਪੰਤ) ਵਰਗਾ ਖਿਡਾਰੀ ਜਲਦ ਤੋਂ ਜਲਦ ਮੈਚ ’ਚ ਭੂਮਿਕਾ ਨਿਭਾਵੇ ਤੇ ਵੱਧ ਤੋਂ ਵੱਧ ਸਮੇਂ ਤਕ ਬੱਲੇਬਾਜ਼ੀ ਕਰੇ। ਉਹ ਜਿਸ ਤਰ੍ਹਾਂ ਸੋਚਦਾ ਹੈ, ਉਹ ਅਸਲ ’ਚ ਵਿਰਾਟ ਜਾਂ ਕੇਨ ਵਾਂਗ ਹੈ। ਜੇ ਉਹ ਆਖਿਰ ’ਚ ਕ੍ਰੀਜ਼ ’ਤੇ ਡਟਿਆ ਹੈ ਤਾਂ ਤੁਸੀਂ ਜ਼ਿਆਦਾਤਰ ਸਮੇਂ ਜਿੱਤ ਦਰਜ ਕਰੋਗੇ, ਫਿਰ ਚਾਹੇ ਕਿੰਨੀਆਂ ਵੀ ਦੌੜਾਂ ਬਣਾਉਣੀਆਂ ਹੋਣ। ਉਹ ਊਰਜਾਵਾਨ ਹੈ ਤੇ ਤੁਸੀਂ ਵਿਕਟ ਦੇ ਪਿੱਛਿਓਂ ਇਸ ਨੂੰ ਸੁਣ ਸਕਦੇ ਹੋ, ਉਹ ਮੁਕਾਬਲੇ ਨਾਲ ਜੁੜਿਆ ਰਹਿਣਾ ਪਸੰਦ ਕਰਦਾ ਹੈ ਤੇ ਉਹ ਜੇਤੂ ਹੈ। ਪੰਤ ਸਮਝਦਾ ਹੈ ਕਿ ਉਸ ਦੀ ਵਿਕਟਕੀਪਿੰਗ ਨੂੰ ਲੈ ਕੇ ਲੋਕ ਸਵਾਲ ਚੁੱਕਦੇ ਹਨ ਪਰ ਪੰਤ ਦਾ ਮੰਨਣਾ ਹੈ ਕਿ ਇੰਗਲੈਂਡ ਖ਼ਿਲਾਫ਼ ਲੜੀ ਦੌਰਾਨ ਉਸ ਨੇ ਕਾਫ਼ੀ ਸੁਧਾਰ ਦਿਖਾਇਆ।

PunjabKesari

ਪੋਂਟਿੰਗ ਦੀ ਟੀਮ ਦੇ ਸਾਬਕਾ ਸਾਥੀ ਐਡਮ ਗਿਲਕ੍ਰਿਸਟ ਦੇ ਨਾਲ ਪੰਤ ਦੀ ਤੁਲਨਾ ’ਤੇ ਉਸ ਨੇ ਕਿਹਾ ਕਿ ਉਹ ਸ਼ਾਨਦਾਰ ਸੀ। ਇਸ ਤਰ੍ਹਾਂ ਦੀ ਬੱਲੇਬਾਜ਼ੀ ਕਰਨ ਵਾਲੇ ਦੀ ਹਮੇਸ਼ਾ ਤੁਲਨਾ ਹੋਵੇਗੀ। ਇਸ ’ਚ ਕੋਈ ਸ਼ੱਕ ਨਹੀਂ ਕਿ ਗਿਲੀ (ਗਿਲਕ੍ਰਿਸਟ) ਦੀ ਵਿਕਟਕੀਪਿੰਗ ਪੰਤ ਤੋਂ ਬਿਹਤਰ ਸੀ। ਮੈਂ ਭਾਰਤ ’ਚ ਟਰਨਿੰਗ ਪਿੱਚਾਂ ’ਤੇ ਉਸ ਨੂੰ ਜਿਸ ਤਰ੍ਹਾਂ ਵਿਕਟਕੀਪਿੰਗ ਕਰਦਿਆਂ ਦੇਖਿਆ (ਇੰਗਲੈਂਡ ਦੇ ਖ਼ਿਲਾਫ਼), ਮੈਨੂੰ ਲੱਗਦਾ ਹੈ ਕਿ ਮੈਂ ਜਿੰਨਾ ਸੋਚਿਆ ਸੀ, ਉਸ ਨੇ ਉਸ ਤੋਂ ਬਿਹਤਰ ਵਿਕਟਕੀਪਿੰਗ ਕੀਤੀ। ਜੇ ਉਸ ਦੀ ਬੱਲੇਬਾਜ਼ੀ ਨਾਲ ਉਸ ਦੀ ਵਿਕਟਕੀਪਿੰਗ ’ਚ ਵੀ ਸੁਧਾਰ ਹੁੰਦਾ ਹੈ ਤਾਂ ਉਹ ਅਗਲੇ 10 ਤੋਂ 12 ਸਾਲਾਂ ਤਕ ਟੈਸਟ ਕ੍ਰਿਕਟ ’ਚ ਭਾਰਤ ਦਾ ਵਿਕਟਕੀਪਰ ਰਹਿ ਸਕਦਾ ਹੈ। ਕੋਚ ਨੇ ਹਾਲਾਂਕਿ ਸਵੀਕਾਰ ਕੀਤਾ ਕਿ ਆਈ. ਪੀ. ਐੱਲ. ਦਾ ਪਿਛਲਾ ਸੈਸ਼ਨ ਪੰਤ ਲਈ ਸਭ ਤੋਂ ਵਧੀਆ ਸੈਸ਼ਨਾਂ ’ਚੋਂ ਇਕ ਨਹੀਂ ਸੀ।


Anuradha

Content Editor

Related News