ਰਿਟਾਇਰਡ ਕ੍ਰਿਕਟਰਾਂ ਨੇ ਕੀਤੀ ਪੈਨਸ਼ਨ ਵਧਾਉਣ ਦੀ ਮੰਗ

05/31/2019 10:19:03 PM

ਨਵੀਂ ਦਿੱਲੀ- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਕਾਰਜਕਾਰੀ ਮੁਖੀ ਸੀ. ਕੇ. ਖੰਨਾ ਨੇ ਬੋਰਡ ਦਾ ਸੰਚਾਲਨ ਦੇਖ ਰਹੀ ਅਧਿਕਾਰੀਆਂ ਦੀ ਕਮੇਟੀ (ਸੀ. ਓ. ਏ.) ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ ਸਾਬਕਾ ਕ੍ਰਿਕਟਰਾਂ ਦੀ ਪੈਨਸ਼ਨ ਵਿਚ ਵਾਧਾ ਕੀਤਾ ਜਾਵੇ। ਖੰਨਾ ਨੇ ਸੀ. ਓ. ਏ. ਨੂੰ ਇਕ ਪੱਤਰ ਲਿਖ ਕੇ ਕਿਹਾ, ''ਮੇਰੇ ਕੋਲ ਕਈ ਸਾਬਕਾ ਕ੍ਰਿਕਟਰਾਂ ਦੇ ਈ-ਮੇਲ ਰਾਹੀਂ ਪੱਤਰ ਆਏ ਹਨ, ਜਿਨ੍ਹਾਂ ਨੇ ਪੈਨਸ਼ਨ ਰਾਸ਼ੀ ਵਿਚ ਵਾਧੇ ਦੀ ਮੰਗ ਕੀਤੀ ਹੈ। ਇਹ ਉਹ ਕ੍ਰਿਕਟਰ ਹਨ, ਜਿਹੜੇ 2003 ਤੋਂ ਪਹਿਲਾਂ ਖੇਡੇ ਸਨ ਅਤੇ ਰਿਟਾਇਰ ਹੋ ਗਏ ਸਨ।'' ਇਨ੍ਹਾਂ ਕ੍ਰਿਕਟਰਾਂ 'ਚ ਮੱਧ ਪ੍ਰਦੇਸ਼ ਦੇ ਸੰਜੇ ਜਗਦਾਲੇ, ਬਿਹਾਰ ਤੇ ਪੱਛਮੀ ਬੰਗਾਲ ਦੇ ਮਾਈਕ ਦਲਵੀ, ਬਿਹਾਰ, ਦਿੱਲੀ ਤੇ ਪੰਜਾਬ ਦੇ ਦਲਜੀਤ ਸਿੰਘ, ਦਿੱਲੀ ਦੇ ਵਿਨਯ ਲਾਂਬਾ ਤੇ ਆਸ਼ੁ ਦਾਨੀ, ਰੇਲਵੇ ਕੇ. ਕੇ. ਭਰਤਨ, ਕਰਨਾਟਕ ਦੇ ਬੀ ਰਘੁਨਾਥ ਤੇ ਅਰੂਣ ਕੁਮਾਰ, ਤਾਮਿਲਨਾਡੂ ਦੇ ਪੀ. ਮੁਕੁੰਦ, ਜੰਮੂ ਕਸ਼ਮੀਰ ਦੇ ਅਬਦੁਲ ਰਾਉਫ, ਸੇਨਾ ਤੇ ਮੱਧਪ੍ਰਦੇਸ਼ ਦੇ ਡੀ. ਡੀ. ਦੇਸ਼ ਪਾਂਡੇ ਤੇ ਉਤਰ ਪ੍ਰਦੇਸ਼ ਦੇ ਆਸ਼ੋਕ ਭਾਂਬੀ ਸ਼ਾਮਲ ਹਨ। ਖੰਨਾ ਨੇ ਦੱਸਿਆ ਕਿ ਇਨ੍ਹਾਂ ਕ੍ਰਿਕਟਰਾਂ ਨੇ ਆਪਣੇ ਈ. ਮੇਲ 'ਚ ਕਿਹਾ ਕਿ ਵਧਦੀ ਮਹਿੰਗਾਈ ਤੇ ਆਪਣੀ ਮੌਜੂਦਾ ਸਥਿਤੀ ਦੇ ਚਲਦਿਆ ਵਰਤਮਾਨ ਪੈਨਸ਼ਨ ਰਾਸ਼ੀ ਨਾਲ ਗੁਜਾਰਾ ਕਰਨਾ ਮੁਸ਼ਕਿਲ ਹੋ ਰਿਹਾ ਹੈ, ਇਸ ਲਈ ਉਨ੍ਹਾਂ ਦੀ ਪੈਨਸ਼ਨ 'ਚ ਵਾਧਾ ਕੀਤਾ ਜਾਵੇ।


Gurdeep Singh

Content Editor

Related News