ਬੈਕਹਮ ''ਤੇ ਗੱਡੀ ਚਲਾਉਂਦੇ ਸਮੇਂ ਮੋਬਾਇਲ ਦੇ ਇਸਤੇਮਾਲ ਕਾਰਨ ਲੱਗੀ ਪਾਬੰਦੀ
Thursday, May 09, 2019 - 10:45 PM (IST)

ਲੰਡਨ- ਇੰਗਲੈਂਡ ਦੇ ਸਾਬਕਾ ਫੁੱਟਬਾਲਰ ਡੇਵਿਡ ਬੈਕਹਮ ਨੂੰ ਗੱਡੀ ਚਲਾਉਂਦੇ ਸਮੇਂ ਆਪਣੇ ਫੋਨ ਦਾ ਇਸਤੇਮਾਲ ਕਰਨ ਕਾਰਨ 6 ਮਹੀਨਿਆਂ ਲਈ ਡਰਾਈਵਿੰਗ ਤੋਂ ਅਯੋਗ ਕਰਾਰ ਦਿੱਤਾ ਗਿਆ ਹੈ। ਬੈਕਹਮ ਨੇ ਪਿਛਲੇ ਸਾਲ ਨਵੰਬਰ ਵਿਚ ਲੰਡਨ ਵਿਚ ਹੋਈ ਇਸ ਘਟਨਾ ਨੂੰ ਮੰਨਿਆ ਹੈ। ਉਦੋਂ ਉਹ 43 ਸਾਲਾ ਸਾਬਕਾ ਕਪਤਾਨ ਆਪਣੀ ਗੱਡੀ ਬੇਂਟਲੇ ਨੂੰ ਖੁਦ ਚਲਾ ਰਿਹਾ ਸੀ। ਇਸ ਤਰ੍ਹਾਂ ਨਾਲ ਬੈਕਹਮ ਹੁਣ 6 ਮਹੀਨਿਆਂ ਤਕ ਗੱਡੀ ਨਹੀਂ ਚਲਾ ਸਕੇਗਾ।
ਬੈਕਹਮ ਨੇ ਇਸ ਤੋਂ ਬਾਅਦ ਆਪਣਾ ਦੋਸ਼ ਸਵੀਕਾਰ ਕੀਤਾ ਕਿ 21 ਨਵੰਬਰ ਨੂੰ ਗ੍ਰੇਟ ਪੋਰਟਲੈਂਡ ਸਟ੍ਰੀਟ 'ਤੇ ਆਪਣੀ 2018 ਬੇਂਟਲੇ ਚਲਾਉਂਦੇ ਹੋਏ ਉਹ ਮੋਬਾਇਲ ਫੋਨ ਦਾ ਇਸਤੇਮਾਲ ਕਰ ਰਿਹਾ ਸੀ।
ਰਿਪੋਰਟਸ ਦੇ ਅਨੁਸਾਰ ਦੱਖਣੀ ਪੱਛਮੀ ਲੰਡਨ ਦੀ ਬ੍ਰੋਮਲੇ ਮੈਜਿਸਟਰੇਟ ਅਦਾਲਤ ਨੂੰ ਦੱਸਿਆ ਗਿਆ ਕਿ ਬੈਕਹਮ ਨੂੰ ਵੈਸਟ ਐਂਡ 'ਚ ਗ੍ਰੇਟ ਪੋਰਟਲੈਂਡ ਸਟ੍ਰੀਟ 'ਤੇ ਗੱਡੀ ਚਲਾਉਂਦੇ ਹੋਏ ਗੋਢੇ ਕੋਲ ਹੱਥ 'ਚ ਕੋਈ ਜੰਤਰ ਨੂੰ ਚਲਾਉਂਦੇ ਹੋਏ ਦੇਖਿਆ ਗਿਆ। ਬੈਕਹਮ 'ਤੇ ਇਸ ਤੋਂ ਇਲਾਵਾ 750 ਪੌਂਡ ਦਾ ਜੁਰਾਮਾ ਵੀ ਲਗਾਇਆ ਗਿਆ ਤੇ ਉਸ ਨੂੰ 7 ਦਿਨ ਦੇ ਅੰਦਰ ਮਾਮਲੇ ਦੀ ਲਾਗਤ ਦੇ ਤੌਰ 'ਤੇ 100 ਪੌਂਡ ਤੇ 75 ਪੌਂਡ ਦੀ ਸਰਚਾਰਜ ਫੀਸ ਦੇਣ ਨੂੰ ਕਿਹਾ ਗਿਆ ਹੈ।