ਸਟੋਕਸ ਦੀਆਂ ਗਾਲ੍ਹਾਂ ਦਾ ਵਾਟਸਨ ਨੇ ਇੰਝ ਦਿੱਤਾ ਜਵਾਬ

04/21/2018 3:28:26 AM

ਜਲੰਧਰ— ਚੇਨਈ ਸੁਪਰ ਕਿੰਗਸ ਤੇ ਰਾਜਸਥਾਨ ਰਾਇਲ ਵਿਚਾਲੇ ਆਈ. ਪੀ. ਐੱਲ. ਦਾ 17ਵਾਂ ਮੈਚ ਪੁਣੇ 'ਚ ਖੇਡਿਆ ਗਿਆ। ਰਾਜਸਥਾਨ ਦੇ ਸਭ ਤੋਂ ਮਹਿੰਗੇ ਆਲਰਾਊਂਡਰ ਬੇਨ ਸਟੋਕਸ ਚੇਨਈ ਦੇ ਬੱਲੇਬਾਜ਼ ਸੁਰੇਸ਼ ਵਲੋਂ ਮਾਰੇ ਗਏ 4 ਚੌਕਿਆਂ ਨਾਲ ਘਬਰਾ ਗਏ। ਇਸ ਦੌਰਾਨ ਸਟੋਕਸ ਗਾਲ੍ਹਾਂ ਕੱਢਣ ਲੱਗ ਪਏ। ਇਹ ਸਭ ਕੁਝ ਸੁਣ ਕੇ ਰੈਨਾ ਦੇ ਪਾਟਨਰ ਸ਼ੇਨ ਵਾਟਸਨ ਤੋਂ ਰਿਹਾ ਨਹੀਂ ਗਿਆ। ਉਸ ਨੇ ਉਸਦੀ ਭਾਸ਼ਾ 'ਚ ਸਟੋਕਸ ਨੂੰ ਜਵਾਬ ਦਿੱਤਾ ਜਿਸਦਾ ਇਹ ਇਸਤਮਾਲ ਕਰ ਰਿਹਾ ਸੀ। ਵਾਟਸਨ ਨੇ 57 ਗੇਂਦਾਂ 'ਤੇ 106 ਦੌੜਾਂ ਬਣਾਈਆ, ਜਿਸ ਵਿਚ 9 ਚੌਕੇ ਤੇ 6 ਛੱਕੇ ਸ਼ਾਮਲ ਹਨ।
ਰਾਜਸਥਾਨ ਨੇ ਟਾਸ ਜਿੱਤ ਕੇ ਚੇਨਈ ਨੂੰ ਪਹਿਲੇ ਬੱਲੇਬਾਜ਼ੀ ਦਾ ਸੱਦਾ ਦਿੱਤਾ ਸੀ। ਚੇਨਈ ਦੇ ਲਈ ਓਪਨਿੰਗ 'ਤੇ ਅੰਬਾਤੀ ਰਾਇਡੂ ਤੇ ਸ਼ੇਨ ਵਾਟਸਨ ਆਏ। ਦੋਵਾਂ ਨੇ ਸਿਰਫ 26 ਗੇਂਦਾਂ 'ਚ 50 ਦੌੜਾਂ ਦੀ ਸਾਂਝੇਦਾਰੀ ਕੀਤੀ। ਰਾਇਡੂ ਦੇ ਆਊਟ ਹੋਣ 'ਤੇ ਸੁਰੇਸ਼ ਰੈਨਾ ਕ੍ਰੀਜ਼ 'ਤੇ ਆਏ। ਉਨ੍ਹਾਂ ਨੇ ਆਉਦੇ ਹੀ ਸ਼ਾਨਦਾਰ ਸ਼ਾਟ ਲਗਾਉਣੇ ਸ਼ੁਰੂ ਕਰ ਦਿੱਤੇ। ਸਟੋਕਸ ਦੀਆਂ ਪਹਿਲੀਆਂ 2 ਗੇਂਦਾਂ ਨੂੰ ਰੈਨਾ ਨੇ ਰੋਕ ਦਿੱਤਾ ਪਰ ਤੀਜੀ ਗੇਂਦ 'ਤੇ ਉਨ੍ਹਾਂ ਨੇ ਚੌਕਾ ਲਗਾਇਆ। ਰੈਨਾ ਨੇ ਫਿਰ ਚੌਥੀ ਤੇ ਪੰਜਵੀਂ ਗੇਂਦ 'ਤੇ ਚੌਕਾ ਲਗਾਇਆ ਤਾਂ ਸਟੋਕਸ ਬਹੁਤ ਘਬਰਾ ਗਿਆ। ਉਨ੍ਹਾ ਨੇ ਓਵਰ ਦੀ ਆਖਰੀ ਗੇਂਦ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਰੈਨਾ ਨੇ ਇਸ 'ਤੇ ਵੀ ਚੌਕਾ ਲਗਾ ਦਿੱਤਾ। ਸਟੋਕਸ ਨੂੰ ਇੰਨ੍ਹਾ ਗੁੱਸਾ ਆਇਆ ਕਿ ਗਾਲ੍ਹਾਂ ਕੱਢਣ ਲੱਗ ਪਇਆ। ਰੈਨਾ ਨੇ ਚੁਪਚਾਪ ਖੜ੍ਹੇ ਤਮਾਸ਼ਾ ਦੇਖ ਰਹੇ ਸੀ ਤਾਂ ਵਾਟਸਨ ਤੋਂ ਰਿਹਾ ਨਹੀਂ ਗਿਆ। ਉਨ੍ਹਾਂ ਨੇ ਵੀ ਸਟੋਕਸ ਨੂੰ ਉਸ ਸਮੇਂ ਜਵਾਬ ਦੇ ਦਿੱਤਾ।


Related News