ਸਨਮਾਨ ਲਈ ਉਤਰੇਗੀ ਦੱ. ਅਫਰੀਕਾ; ਮੁਕਾਬਲਾ ਅੱਜ ਆਸਟਰੇਲੀਆ ਨਾਲ

07/06/2019 12:49:55 AM

ਮਾਨਚੈਸਟਰ— ਆਸਟਰੇਲੀਆਈ ਕ੍ਰਿਕਟ ਟੀਮ ਸੈਮੀਫਾਈਨਲ ਵਿਚ ਜਗ੍ਹਾ ਪੱਕੀ ਕਰ ਚੁੱਕੀ ਹੈ ਪਰ ਉਸ ਦੀ ਕੋਸ਼ਿਸ਼ ਹੁਣ ਗਰੁੱਪ ਗੇੜ ਦੀ ਸਮਾਪਤੀ ਆਪਣੇ ਚੋਟੀ ਦੇ ਸਥਾਨ 'ਤੇ ਬਣੇ ਰਹਿਣ ਦੀ ਹੈ ਅਤੇ ਉਥੇ ਹੀ ਸ਼ਨੀਵਾਰ ਨੂੰ ਓਲਡ ਟ੍ਰੈਫਰਡ ਵਿਚ ਉਸ ਦੀ ਵਿਰੋਧੀ ਟੀਮ ਦੱਖਣੀ ਅਫਰੀਕਾ ਆਈ. ਸੀ. ਸੀ. ਵਿਸ਼ਵ ਕੱਪ ਦੇ ਆਖਰੀ ਗਰੁੱਪ ਵਿਚ ਸਨਮਾਨ ਨਾਲ ਵਿਦਾਇਗੀ ਲੈਣਾ ਚਾਹੇਗੀ।  ਸਾਬਕਾ ਚੈਂਪੀਅਨ ਆਸਟਰੇਲੀਆਈ ਟੀਮ ਦਾ ਵਿਸ਼ਵ ਕੱਪ ਵਿਚ ਦਬਦਬਾ ਰਿਹਾ ਹੈ ਤੇ ਭਾਰਤ ਵਿਰੁੱਧ ਸਿਰਫ ਇਕ ਮੈਚ ਵਿਚ 36 ਦੌੜਾਂ ਦੀ ਹਾਰ ਨੂੰ ਛੱਡ ਕੇ ਉਸ ਨੇ 8 ਵਿਚੋਂ ਆਪਣੇ ਸਾਰੇ 7 ਮੈਚ ਜਿੱਤੇ ਹਨ। ਦੂਜੇ ਪਾਸੇ ਅਫਰੀਕੀ ਟੀਮ 8 ਮੈਚਾਂ ਵਿਚੋਂ ਸਿਰਫ 2 ਹੀ ਜਿੱਤ ਸਕੀ ਹੈ ਤੇ ਵਿਸ਼ਵ ਕੱਪ ਦੀ ਦੌੜ ਵਿਚੋਂ ਕਾਫੀ ਪਹਿਲਾਂ ਹੀ ਬਾਹਰ ਹੋ ਗਈ ਸੀ। ਅਫਰੀਕੀ ਟੀਮ ਨੇ ਆਪਣਾ ਪਿਛਲਾ ਮੈਚ ਸ਼੍ਰੀਲੰਕਾ ਤੋਂ 9 ਵਿਕਟਾਂ ਨਾਲ ਜਿੱਤਿਆ ਸੀ, ਜਦਕਿ ਇਕ ਮੈਚ ਉਸ ਨੇ ਅਫਗਾਨਿਸਤਾਨ ਵਿਰੁੱਧ ਜਿੱਤਿਆ ਸੀ। ਇਹ ਮੈਚ ਵੀ ਉਸ ਨੇ 9 ਵਿਕਟਾਂ ਨਾਲ ਜਿੱਤਿਆ ਸੀ ਪਰ ਇਸ ਤੋਂ ਇਲਾਵਾ ਉਹ ਕੋਈ ਮੈਚ ਨਹੀਂ ਜਿੱਤ ਸਕੀ ਹੈ ਤੇ ਜੇਕਰ ਉਹ ਚੈਂਪੀਅਨ ਆਸਟਰੇਲੀਆ ਨੂੰ ਹਰਾਉਂਦੀ ਹੈ ਤਾਂ ਉਸ ਦੇ ਲਈ ਇਹ ਕਾਫੀ ਸੁਖਦਾਈ ਹੋਵੇਗਾ।  ਦੱਖਣੀ ਅਫਰੀਕੀ ਟੀਮ ਨੂੰ ਇਸ ਵਿਸ਼ਵ ਕੱਪ ਵਿਚ ਬੱਲੇਬਾਜ਼ੀ ਤੇ ਗੇਂਦਬਾਜ਼ੀ ਸਾਰੇ ਵਿਭਾਗਾਂ ਵਿਚ ਵਿਰੋਧੀ ਟੀਮਾਂ ਨੇ ਹਰਾਇਆ ਹੈ, ਜਦਕਿ ਆਸਟਰੇਲੀਆ ਲਈ ਉਸ ਦੀ ਬੱਲੇਬਾਜ਼ੀ ਸਭ ਤੋਂ ਵੱਡੀ ਤਾਕਤ ਸਾਬਤ ਹੋਈ ਹੈ। ਕਪਤਾਨ ਆਰੋਨ ਫਿੰਚ ਤੇ ਡੇਵਿਡ ਵਾਰਨਰ ਦੀ ਓਪਨਿੰਗ ਜੋੜੀ ਆਪਣੀ ਟੀਮ ਦੇ ਮੁੱਖ ਸਕੋਰਰ ਹਨ, ਜਦਕਿ ਉਹ ਟੂਰਨਾਮੈਂਟ ਦੇ ਟਾਪ ਸਕੋਰਰ ਵਿਚ ਵੀ ਸ਼ਾਮਲ ਹਨ।


Gurdeep Singh

Content Editor

Related News