ਗਣਤੰਤਰ ਦਿਵਸ ਮੌਕੇ ਪਹਿਲਵਾਨ ਵਰਿੰਦਰ ਸਿੰਘ ਸਮੇਤ 6 ਖਿਡਾਰੀ ਪਦਮ ਸ਼੍ਰੀ ਪੁਰਸਕਾਰ ਲਈ ਨਾਮਜ਼ਦ

01/26/2021 11:26:01 AM

ਨਵੀਂ ਦਿੱਲੀ (ਭਾਸ਼ਾ) : ਅਨੁਭਵੀ ਟੇਬਲ ਟੈਨਿਸ ਖਿਡਾਰੀ ਮੌਮਾ ਦਾਸ ਸਮੇਤ 6 ਖਿਡਾਰੀਆਂ ਨੂੰ ਦੇਸ਼ ਦੇ 72ਵੇਂ ਗਣਤੰਤਰ ਦਿਵਸ ਮੌਕੇ ਭਾਰਤ ਸਰਕਾਰ ਵੱਲੋਂ ਵੱਕਾਰੀ ਪਦਮ ਸ਼੍ਰੀ ਪੁਰਸਕਾਰ ਲਈ ਚੁਣਿਆ ਗਿਆ। ਮੌਮਾ ਦੇ ਇਲਾਵਾ ਪੀ ਅਨਿਤਾ, ਮਾਧਵ ਨਾਂਬਿਆਰ, ਸੁਧਾ ਹਰੀ ਨਾਰਾਇਣ ਸਿੰਘ, ਵਰਿੰਦਰ ਸਿੰਘ ਅਤੇ ਕੇ.ਵਾਈ ਵੇਂਕਟੇਸ਼ ਨੂੰ ਖੇਡ ਸ਼੍ਰੇਣੀ ਨਾਲ ਇਸ ਵੱਕਾਰੀ ਪੁਰਸਕਾਰ ਲਈ ਚੁਣਿਆ ਗਿਆ।

ਇਹ ਵੀ ਪੜ੍ਹੋ: ਗਣਤੰਤਰ ਦਿਵਸ ਮੌਕੇ ਦਿੱਲੀ ਦੇ 38 ਪੁਲਸ ਮੁਲਾਜ਼ਮ ‘ਪੁਲਸ ਮੈਡਲ’ ਨਾਲ ਸਨਮਾਨਿਤ

 

 

1. ਮੌਮਾ ਦਾਸ : ਟੇਬਲ ਟੈਨਿਸ ਖਿਡਾਰੀ ਮੌਮਾ ਨੇ 2013 ਵਿਚ ਅਰਜੁਨ ਪੁਰਸਕਾਰ ਹਾਸਲ ਕੀਤਾ। ਦੋ ਵਾਰ ਦੀ ਓਲੰਪਿਕ ਮੌਮਾ ਨੇ ਆਸਟਰੇਲੀਆ ਦੇ ਗੋਲਡ ਕੋਸਟ ਵਿਚ 2018 ਰਾਸ਼ਟਰਮੰਡਲ ਖੇਡਾਂ ਵਿਚ ਟੀਮ ਗੋਲਡ ਸਮੇਤ ਕਈ ਕਾਮਨਵੈਲਥ ਗੇਮਜ਼ ਤਮਗੇ ਜਿੱਤੇ ਹਨ।

2. ਪੀ ਅਨੀਤਾ : ਭਾਰਤ ਦੀ ਸਾਬਕਾ ਬਾਸਕਟਬਾਲ ਕਪਤਾਨ ਅਨੀਤਾ ਨੇ ਕਰੀਬ 2 ਦਹਾਕਿਆਂ ਤੱਕ ਰਾਸ਼ਟਰੀ ਟੀਮ ਦੀ ਨੁਮਾਇੰਦਗੀ ਕੀਤੀ। ਇਹ ਨੌ ਏਸ਼ੀਆਈ ਚੈਂਪੀਅਨਸ਼ਿਪ ਵਿਚ ਭਾਰਤ ਲਈ ਖੇਡਣ ਵਾਲੀ ਮਹਿਲਾ ਖਿਡਾਰੀ ਦਾ ਰਿਕਾਰਡ ਵੀ ਰੱਖਦੀ ਹੈ।

3. ਸੁਧਾ ਸਿੰਘ : 3000 ਮੀਟਰ ਸਟੀਪਲਚੇਜ ਵਿਚ ਰਾਸ਼ਟਰੀ ਰਿਕਾਰਡ ਰੱਖਣ ਵਾਲੀ ਸੁਧਾਰ ਦੇ ਨਾਮ ਏਸ਼ੀਆਈ ਖੇਡਾਂ ਵਿਚ ਗੋਲਡ ਸਮੇਤ ਕਈ ਮਹਾਦੀਪੀ ਤਮਗੇ ਹਨ। ਉਨ੍ਹਾਂ ਨੇ 2012 ਅਤੇ 2016 ਦੇ ਓਲੰਪਿਕ ਵਿਚ ਭਾਰਤ ਦੀ ਨੁਮਾਇੰਦਗੀ ਕੀਤੀ।

ਇਹ ਵੀ ਪੜ੍ਹੋ: ਕੋਰੋਨਾ ਨੂੰ ਲੈ ਕੇ WHO ਦੀ ਚਿਤਾਵਨੀ, 2021 ਤੱਕ ਵਾਇਰਸ ਤੋਂ ਮੁਕਤੀ ਦੀ ਨਹੀਂ ਕੋਈ ਉਮੀਦ

4. ਕੇ.ਵਾਈ. ਵੈਂਕਟੇਸ਼ : ਪੈਰਾ ਸਪੋਰਟਸ ਵਿਚ ਵੈਂਕਟੇਸ਼ ਨੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ World Dwarf Games ਸਮੇਤ ਵੱਖ ਵੱਖ ਅੰਤਰਰਾਸ਼ਟਰੀ ਪੈਰਾ-ਖੇਡ ਮੁਕਾਬਲਿਆਂ ਵਿਚ ਕਈ ਤਮਗੇ ਹਾਸਲ ਕੀਤੇ ਹਨ।

5. ਮਾਧਵਨ ਨਾਂਬਿਆਰ : 89 ਸਾਲ ਦੇ ਮਾਧਵਨ ਨਾਂਬਿਆਰ ਲੰਬੇ ਸਮੇਂ ਤੱਕ ਪੀਟੀ ਉਸ਼ਾ ਦੇ ਕੋਚ ਰਹੇ। ਉਸ਼ਾ ਨੇ 1984 ਦੇ ਲਾਸ ਏਂਜਲਸ ਓਲੰਪਿਕ ਵਿਚ 400 ਮੀਟਰ ਦੌੜ ਵਿਚ ਚੌਥਾ ਸਥਾਨ ਹਾਸਲ ਕੀਤਾ ਅਤੇ ਏਸ਼ੀਆਈ ਖੇਡਾਂ ਵਿਚ ਕਈ ਤਮਗੇ ਜਿੱਤੇ।

6. ਵਰਿੰਦਰ ਸਿੰਘ : ਫ੍ਰੀਸਟਾਈਲ ਪਹਿਲਵਾਨ ਵਰਿੰਦਰ Deaflympics ਵਿਚ 3 ਗੋਲਡ ਮੈਡਲ ਅਤੇ ਇਕ ਕਾਂਸੀ ਤਮਗਾ ਜਿੱਤਣ ਵਿਚ ਕਾਮਯਾਬ ਰਹੇ। ਉਨ੍ਹਾਂ ਨੂੰ 2015 ਵਿਚ ਅਰਜੁਨ ਪੁਰਸਕਾਰ ਮਿਲਿਆ।

ਹਰ ਸਾਲ ਗਣਤੰਤਰ ਦਿਵਸ ਤੋਂ ਇਕ ਦਿਨ ਪਹਿਲਾਂ ਪੁਰਸਕਾਰ ਜੇਤੂਆਂਦੀ ਘੋਸ਼ਣ ਕੀਤੀ ਜਾਂਦੀ ਹੈ। ਪਦਮ ਪੁਰਸਕਾਰ ਜੇਤੂਆਂ ਨੂੰ ਭਾਰਤ ਦੇ ਰਾਸ਼ਟਰਪਤੀ ਵੱਲੋਂ ਸਨਮਾਨਿਤ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਨੇ ਨੈਸ਼ਨਲ ਵਾਰ ਮੈਮੋਰੀਅਲ ’ਤੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News