ਰੇਣੁਕਾ ਸਿੰਘ ਦੀ ਟੀਮ ਇੰਡੀਆ ''ਚ ਵਾਪਸੀ, ਇੰਗਲੈਂਡ ਖ਼ਿਲਾਫ਼ ਹੋਣੀ ਹੈ ਟੀ-20 ਅਤੇ ਵਨਡੇ ਸੀਰੀਜ਼

12/02/2023 6:20:17 PM

ਮੁੰਬਈ— ਤੇਜ਼ ਗੇਂਦਬਾਜ਼ ਰੇਣੁਕਾ ਸਿੰਘ ਦੀ ਆਸਟ੍ਰੇਲੀਆ ਅਤੇ ਇੰਗਲੈਂਡ ਖ਼ਿਲਾਫ਼ ਹੋਣ ਵਾਲੇ ਮੈਚਾਂ ਲਈ ਭਾਰਤੀ ਮਹਿਲਾ ਟੀਮ 'ਚ ਵਾਪਸੀ ਹੋਈ ਹੈ। ਇੰਗਲੈਂਡ ਖ਼ਿਲਾਫ਼ ਟੀ-20 ਅਤੇ ਟੈਸਟ ਸੀਰੀਜ਼ ਖੇਡਣ ਤੋਂ ਬਾਅਦ ਭਾਰਤੀ ਟੀਮ ਆਸਟ੍ਰੇਲੀਆ ਖ਼ਿਲਾਫ਼ ਇਕਲੌਤਾ ਟੈਸਟ ਖੇਡੇਗੀ। ਇਨ੍ਹਾਂ 2 ਟੈਸਟ ਮੈਚਾਂ ਦੌਰਾਨ ਰੇਣੁਕਾ, ਇਸ਼ਾਕ ਦੇ ਨਾਲ-ਨਾਲ ਜੇਮਿਮਾਹ ਰੌਡਰਿਗਸ ਵੀ ਆਪਣਾ ਟੈਸਟ ਡੈਬਿਊ ਕਰ ਸਕਦੀ ਹੈ। 2014 ਤੋਂ ਬਾਅਦ ਭਾਰਤੀ ਜ਼ਮੀਨ 'ਤੇ ਇਹ ਪਹਿਲਾ ਮਹਿਲਾ ਟੈਸਟ ਹੋਵੇਗਾ। ਮਿਤਾਲੀ ਰਾਜ ਅਤੇ ਝੂਲਨ ਗੋਸਵਾਮੀ ਦੇ ਸੰਨਿਆਸ ਤੋਂ ਬਾਅਦ ਵੀ ਭਾਰਤ ਲਈ ਇਹ ਪਹਿਲਾ ਟੈਸਟ ਹੈ ਅਤੇ ਹਰਮਨਪ੍ਰੀਤ ਕੌਰ ਪਹਿਲੀ ਵਾਰ ਟੈਸਟ ਟੀਮ ਦੀ ਅਗਵਾਈ ਕਰੇਗੀ।

ਇਹ ਖ਼ਬਰ ਵੀ ਪੜ੍ਹੋ- IPL Auction : ਇਨ੍ਹਾਂ 25 ਖਿਡਾਰੀਆਂ ਨੇ ਬੇਸ ਪ੍ਰਾਈਸ ਰੱਖਿਆ 2 ਕਰੋੜ, ਸ਼੍ਰੀਲੰਕਾ ਤੋਂ ਸਿਰਫ਼ ਇਕ ਖਿਡਾਰੀ
ਸ਼੍ਰੇਅੰਕਾ ਡਬਲਯੂਪੀਐੱਲ ਵਿੱਚ ਰਾਇਲ ਚੈਲੇਂਜਰਸ ਬੈਂਗਲੁਰੂ ਨਾਲ ਜੁੜੀ ਹੋਈ ਸੀ। ਉਹ ਸੀਪੀਐੱਲ ਵਿੱਚ ਖੇਡਣ ਵਾਲੀ ਪਹਿਲੀ ਭਾਰਤੀ ਮਹਿਲਾ ਸੀ ਅਤੇ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੀ ਸੀ। ਫਿਲਹਾਲ ਉਹ ਭਾਰਤ ਏ ਲਈ ਇੰਗਲੈਂਡ ਏ ਖ਼ਿਲਾਫ਼ ਟੀ-20 ਸੀਰੀਜ਼ ਖੇਡ ਰਹੀ ਹੈ। ਖੱਬੇ ਹੱਥ ਦੇ ਸਪਿਨਰ ਇਸ਼ਾਕ ਡਬਲਯੂਪੀਐੱਲ ਵਿੱਚ ਮੁੰਬਈ ਇੰਡੀਅਨਜ਼ ਦਾ ਹਿੱਸਾ ਸੀ ਅਤੇ 15 ਵਿਕਟਾਂ ਲੈ ਕੇ ਉਹ ਟੂਰਨਾਮੈਂਟ ਦਾ ਦੂਜੀ ਸਭ ਤੋਂ ਸਫਲ ਗੇਂਦਬਾਜ਼ ਬਣੀ।
ਟੀ-20 ਟੀਮ 'ਚ ਇਸ਼ਾਕ ਅਤੇ ਸ਼੍ਰੇਅੰਕਾ ਦੇ ਆਉਣ ਨਾਲ ਰਾਜੇਸ਼ਵਰੀ ਗਾਇਕਵਾੜ ਅਤੇ ਦੇਵਿਕਾ ਵੈਦਿਆ ਦੀ ਜਗ੍ਹਾ ਨਹੀਂ ਬਣ ਪਾਈ ਹੈ। ਅੰਡਰ-19 ਵਿਸ਼ਵ ਕੱਪ ਦਾ ਹਿੱਸਾ ਰਹੇ ਖੱਬੇ ਹੱਥ ਦੇ ਸਪਿਨਰ ਮੰਨਤ ਕਸ਼ਯਪ ਨੂੰ ਵੀ ਟੀ-20 ਟੀਮ 'ਚ ਜਗ੍ਹਾ ਮਿਲੀ ਹੈ, ਜਦਕਿ ਕਨਿਕਾ ਆਹੂਜਾ ਨੂੰ ਟੀ-20 ਟੀਮ 'ਚ ਬਰਕਰਾਰ ਰੱਖਿਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ- ਬ੍ਰਿਸਬੇਨ ਇੰਟਰਨੈਸ਼ਨਲ ਟੂਰਨਾਮੈਂਟ 'ਚ ਵਾਪਸੀ ਕਰਨਗੇ ਰਾਫੇਲ ਨਡਾਲ
ਟੈਸਟ ਮੈਚਾਂ 'ਚ ਤਜਰਬੇਕਾਰ ਸ਼ਿਖਾ ਪਾਂਡੇ ਨੂੰ ਜਗ੍ਹਾ ਨਹੀਂ ਮਿਲੀ ਤਾਂ ਰੇਣੁਕਾ 4 ਮੈਂਬਰੀ ਤੇਜ਼ ਗੇਂਦਬਾਜ਼ੀ ਹਮਲੇ ਦੀ ਅਗਵਾਈ ਕਰੇਗੀ। ਉਨ੍ਹਾਂ ਦੇ ਨਾਲ ਹੀ ਤੀਤਾਸ ਸਾਧੂ, ਮੇਘਨਾ ਸਿੰਘ ਅਤੇ ਆਲਰਾਊਂਡਰ ਪੂਜਾ ਵਸਤਰਕਾਰ ਨੂੰ ਟੀਮ 'ਚ ਜਗ੍ਹਾ ਮਿਲੀ ਹੈ। ਸਨੇਹ ਰਾਣਾ ਟੈਸਟ ਟੀਮ 'ਚ ਵਾਪਸੀ ਕਰਦੀ ਨਜ਼ਰ ਆਵੇਗੀ। ਇਹ ਮੁੱਖ ਕੋਚ ਅਮੋਲ ਮਜ਼ੂਮਦਾਰ ਦੀ ਪਹਿਲੀ ਕੋਚਿੰਗ ਅਸਾਈਨਮੈਂਟ ਵੀ ਹੋਵੇਗੀ।
ਇੰਗਲੈਂਡ ਖ਼ਿਲਾਫ਼ ਟੀ-20 ਸੀਰੀਜ਼ ਲਈ ਭਾਰਤੀ ਟੀਮ
ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ-ਕਪਤਾਨ), ਜੇਮਿਮਾਹ ਰੌਡਰਿਗਜ਼, ਸ਼ੈਫਾਲੀ ਵਰਮਾ, ਦੀਪਤੀ ਸ਼ਰਮਾ, ਯਸਤਿਕਾ ਭਾਟੀਆ (ਵਿਕਟਕੀਪਰ), ਰਿਚਾ ਘੋਸ਼ (ਵਿਕਟਕੀਪਰ), ਅਮਨਜੋਤ ਕੌਰ, ਸ਼੍ਰੇਅੰਕਾ ਪਾਟਿਲ, ਮੰਨਤ ਕਸ਼ਯਪ, ਸਾਈਕਾ ਇਸਹਾਕ, ਰੇਣੁਕਾ ਸਿੰਘ, ਤਿਤਸ ਸਾਧੂ, ਪੂਜਾ ਵਸਤਰਕਾਰ, ਕਨਿਕਾ ਆਹੂਜਾ, ਮਿੰਨੂ ਮਨੀ।
ਇੰਗਲੈਂਡ ਅਤੇ ਆਸਟ੍ਰੇਲੀਆ ਖ਼ਿਲਾਫ਼ ਟੈਸਟ ਟੀਮ
ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ ਕਪਤਾਨ), ਜੇਮਿਮਾਹ ਰੌਡਰਿਗਜ਼, ਸ਼ੈਫਾਲੀ ਵਰਮਾ, ਦੀਪਤੀ ਸ਼ਰਮਾ, ਯਸਤਿਕਾ ਭਾਟੀਆ (ਵਿਕਟਕੀਪਰ), ਰਿਚਾ ਘੋਸ਼ (ਵਿਕਟਕੀਪਰ), ਸਨੇਹ ਰਾਣਾ, ਸ਼ੁਭਾ ਸਤੀਸ਼, ਹਰਲੀਨ ਦਿਓਲ, ਸਾਈਕਾ ਇਸਹਾਕ, ਰੇਣੁਕਾ ਸਿੰਘ, ਤੀਤਾਸ ਸਾਧੂ, ਪੂਜਾ ਵਸਤਰਕਾਰ, ਮੇਘਨਾ ਸਿੰਘ, ਰਾਜੇਸ਼ਵਰੀ ਗਾਇਕਵਾੜ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ- ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ 'ਚ ਦਿਓ।


Aarti dhillon

Content Editor

Related News