ਰਿਆਲ ਮੈਡ੍ਰਿਡ ਮੇਰੇ ਭਵਿੱਖ ਦਾ ਫੈਸਲਾ ਕਰੇ : ਰੋਡ੍ਰਿਗੁਏਜ਼

06/25/2019 12:44:35 AM

ਮੈਡ੍ਰਿਡ- ਰਿਆਲ ਮੈਡ੍ਰਿਡ ਦੇ ਕੋਲੰਬੀਆਈ ਮਿਡਫੀਲਡਰ ਜੇਮਸ ਰੋਡ੍ਰਿਗੁਏਜ਼ ਨੇ ਕਲੱਬ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਗਰਮ-ਰੁੱਤ ਸੈਸ਼ਨ ਵਿਚ ਕਲੱਬ ਦਾ ਸਾਥ ਛੱਡ ਦੇਵੇਗਾ। ਜੇਮਸ ਲੋਨ 'ਤੇ ਬਾਇਰਨ ਮਿਊਨਿਖ ਵਿਚ ਸ਼ਾਮਲ ਹੋਇਆ ਸੀ ਅਤੇ ਪਿਛਲੇ ਦੋ ਸਾਲਾਂ ਤੋਂ ਕਲੱਬ ਲਈ ਖੇਡ ਰਿਹਾ ਸੀ। ਹਾਲਾਂਕਿ ਉਸ ਨੇ ਸਾਫ ਕੀਤਾ ਕਿ ਉਹ ਸਥਾਈ ਤੌਰ 'ਤੇ ਜਰਮਨ ਕਲੱਬ ਨਾਲ ਨਹੀਂ ਰਹੇਗਾ ਅਤੇ ਫਿਲਹਾਲ ਬ੍ਰਾਜ਼ੀਲ 'ਚ ਚੱਲ ਰਹੇ ਕੋਪਾ ਅਮੇਰਿਕਾ ਟੂਰਨਾਮੈਂਟ ਤੋਂ ਬਾਅਦ ਮੈਡ੍ਰਿਡ ਵਿਚ ਵਾਪਸ ਸ਼ਾਮਲ ਹੋ ਜਾਵੇਗਾ। ਹਾਲਾਂਕਿ ਪੈਰਾਗਵੇ 'ਤੇ ਉਸ ਦੀ ਟੀਮ ਦੀ 1-0 ਦੀ ਜਿੱਤ ਦੇ ਬਾਵਜੂਦ ਰੋਡ੍ਰਿਗੁਏਜ਼ ਨੇ ਸਾਫ ਕੀਤਾ ਕਿ ਉਹ ਲੰਬੇ ਸਮੇਂ ਤਕ ਸਾਨਟਿਆਗੋ ਬੇਰਨਾਬਿਯੂ ਸਥਿਤ ਆਪਣੇ ਕਲੱਬ ਵਿਚ ਰਹਿਣ ਬਾਰੇ ਨਹੀਂ ਸੋਚ ਰਿਹਾ।


Gurdeep Singh

Content Editor

Related News