ਰੀਡ ਦੇ ਸਰਲ ਅਤੇ ਦੋਸਤਾਨਾ ਰਵੱਈਏ ਤੋਂ ਮਦਦ ਮਿਲ ਰਹੀ ਹੈ : ਮਨਪ੍ਰੀਤ

Friday, Jun 21, 2019 - 02:26 AM (IST)

ਰੀਡ ਦੇ ਸਰਲ ਅਤੇ ਦੋਸਤਾਨਾ ਰਵੱਈਏ ਤੋਂ ਮਦਦ ਮਿਲ ਰਹੀ ਹੈ : ਮਨਪ੍ਰੀਤ

ਮੁੰਬਈ- ਭਾਰਤੀ ਹਾਕੀ ਕਪਤਾਨ ਮਨਪ੍ਰੀਤ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਨਵੇਂ ਮੁੱਖ ਕੋਚ ਗ੍ਰਾਹਮ ਰੀਡ ਦੇ ਸੌਖੇ ਅਤੇ ਦੋਸਤਾਨਾ ਰਵੱਈਏ ਨਾਲ ਟੀਮ ਨੂੰ ਕਾਫੀ ਮਦਦ ਮਿਲ ਰਹੀ ਹੈ ਅਤੇ ਮੈਦਾਨ 'ਤੇ ਪ੍ਰਦਰਸ਼ਨ 'ਚ ਇਹ ਝਲਕ ਰਿਹਾ ਹੈ। ਮਨਪ੍ਰੀਤ ਨੇ ਪ੍ਰੈੱਸ ਟਰੱਸਟ ਨਾਲ ਈਮੇਲ 'ਤੇ ਗੱਲਬਾਤ 'ਚ ਕਿਹਾ, ''ਸਾਡੇ ਕੋਚ ਨੇ ਟੀਮ 'ਚ ਦੋਸਤਾਨਾ ਮਾਹੌਲ ਬਣਾਇਆ ਹੈ। ਉਹ ਆਪਣੇ ਵਿਚਾਰ ਖੁੱਲ੍ਹ ਕੇ ਰੱਖਦੇ ਹਨ ਅਤੇ ਹਰ ਖਿਡਾਰੀ ਲਈ ਉਪਲਬੱਧ  ਹਨ। ਕਿਸੇ ਖਿਡਾਰੀ ਨੂੰ ਕੋਈ ਦਿੱਕਤ ਹੈ ਤਾਂ ਉਹ ਹਮੇਸ਼ਾ ਉਸ ਦੀ ਮਦਦ ਕਰਦੇ ਹਨ।'' ਉਸ ਨੇ ਕਿਹਾ, ''ਇਸ ਨਾਲ ਮੈਦਾਨ 'ਤੇ ਟੀਮ ਦਾ ਪ੍ਰਦਰਸ਼ਨ ਬਿਹਤਰ ਹੋਇਆ ਹੈ।'' ਮਨਪ੍ਰੀਤ ਨੇ ਕਿਹਾ, '' ਉਹ ਚਾਹੁੰਦੇ  ਹਨ ਕਿ ਅਸੀਂ ਐੱਫ. ਆਈ. ਐੱਚ. ਸੀਰੀਜ਼ ਫਾਈਨਲਜ਼ ਦੀ ਸ਼ਾਨਦਾਰ ਫਾਰਮ ਬਰਕਰਾਰ ਰੱਖੀਏ। ਉਹ ਚਾਹੁੰਦੇ ਹਨ ਕਿ ਅਸੀਂ ਹਮਲਾਵਰ ਖੇਡ ਦਿਖਾਈਏ ਤਾਂ ਕਿ ਗੋਲ ਕਰਨ ਦੇ ਜ਼ਿਆਦਾ ਮੌਕੇ ਬਣਨ।''


author

Gurdeep Singh

Content Editor

Related News