ਨਿੱਜੀ ਕਾਰਨਾਂ ਕਾਰਨ ਭਾਰਤ ਦੌਰਾ ਛੱਡ ਕੇ ਇੰਗਲੈਂਡ ਪਰਤੇ ਰੇਹਾਨ ਅਹਿਮਦ

Friday, Feb 23, 2024 - 07:40 PM (IST)

ਨਿੱਜੀ ਕਾਰਨਾਂ ਕਾਰਨ ਭਾਰਤ ਦੌਰਾ ਛੱਡ ਕੇ ਇੰਗਲੈਂਡ ਪਰਤੇ ਰੇਹਾਨ ਅਹਿਮਦ

ਰਾਂਚੀ– ਇੰਗਲੈਂਡ ਦੇ ਲੈੱਗ ਸਪਿਨਰ ਰੇਹਾਨ ਅਹਿਮਦ ਨੂੰ ਪਰਿਵਾਰਕ ਕਾਰਨਾਂ ਕਾਰਨ ਭਾਰਤ ਦਾ ਦੌਰਾ ਵਿਚਾਲੇ ਹੀ ਛੱਡ ਕੇ ਵਤਨ ਪਰਤਣਾ ਪਿਆ। ਇੰਗਲੈਂਡ ਕ੍ਰਿਕਟ ਬੋਰਡ (ਈ. ਸੀ. ਬੀ.) ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਰੇਹਾਨ ਸੀਰੀਜ਼ ਲਈ ਫਿਰ ਵਾਪਸ ਨਹੀਂ ਆਵੇਗਾ ਤੇ ਇੰਗਲੈਂਡ ਦੀ ਟੀਮ ਵਿਚ ਕਿਸੇ ਤਰ੍ਹਾਂ ਦਾ ਬਦਲਾਅ ਵੀ ਨਹੀਂ ਕੀਤਾ ਜਾਵੇਗਾ। 19 ਸਾਲਾ ਰੇਹਾਨ ਨੇ ਭਾਰਤ ਵਿਰੁੱਧ ਸ਼ੁਰੂਆਤੀ ਤਿੰਨੇ ਟੈਸਟਾਂ ਵਿਚ ਹਿੱਸਾ ਲਿਆ। ਤਿੰਨ ਟੈਸਟਾਂ ਵਿਚ ਰੇਹਾਨ ਨੇ 44 ਦੀ ਔਸਤ ਨਾਲ ਕੁਲ 11 ਵਿਕਟਾਂ ਲਈਆਂ। ਇਸ ਵਿਚ ਵਿਸ਼ਾਖਾਪਟਨਮ ਵਿਚ 153 ਦੌੜਾਂ ਦੇ ਕੇ ਲਈਆਂ ਗਈਆਂ 6 ਵਿਕਟਾਂ ਵੀ ਸ਼ਾਮਲ ਹਨ। ਉਹ ਰਾਂਚੀ ਵਿਚ ਖੇਡੇ ਜਾ ਰਹੇ ਟੈਸਟ ਮੈਚ ਵਿਚ ਇੰਗਲੈਂਡ ਦੀ ਆਖਰੀ-11 ਦਾ ਹਿੱਸਾ ਨਹੀਂ ਸੀ।


author

Aarti dhillon

Content Editor

Related News