ਰੈਸਲਰ ਨਰਸਿੰਘ ਯਾਦਵ ਖਿਲਾਫ FIR ਦਰਜ, ACP ਅਹੁਦੇ ''ਤੇ ਰਹਿੰਦਿਆਂ ਕਾਂਗਰਸ ਉਮੀਦਵਾਰ ਦਾ ਕੀਤਾ ਪ੍ਰਚਾਰ
Tuesday, Apr 23, 2019 - 02:04 PM (IST)

ਮੁੰਬਈ : ਰੈਸਲਰ ਨਰਸਿੰਘ ਯਾਦਵ ਖਿਲਾਫ ਅੰਬੋਲੀ ਪੁਲਸ ਸਟੇਸ਼ਨ ਵਿਚ ਚੋਣ ਜ਼ਾਬਤਾ ਦੀ ਉਲੰਘਣਾ ਦਾ ਮਾਮਲਾ ਦਰਜ ਹੋਇਆ ਹੈ। ਦੋਸ਼ ਮੁਤਾਬਕ ਉਹ ਮਹਾਰਾਸ਼ਟਰ ਪੁਲਸ ਵਿਚ ਸਪੋਰਟਸ ਕੋਟੇ ਨਾਲ ਏ. ਸੀ. ਪੀ. ਅਹੁਦੇ 'ਤੇ ਤੈਨਾਤ ਹਨ। ਇਸ ਦੇ ਬਾਵਜੂਦ ਉਹ ਸ਼ਨੀਵਾਰ ਨੂੰ ਕਾਂਗਰਸ ਉਮੀਦਵਾਰ ਸੰਜੇ ਨਿਰੂਪਨ ਦੇ ਚੋਣ ਪ੍ਰਚਾਰ 'ਚ ਸ਼ਾਮਲ ਹੋਏ ਸੀ। ਚੋਣ ਜ਼ਾਬਤਾ ਮੁਤਾਬਕ ਕੋਈ ਵੀ ਸਰਕਾਰ ਅਹੁਦੇ 'ਤੇ ਤੈਨਾਤ ਵਿਅਕਤੀ ਕਿਸੇ ਵੀ ਪਾਰਟੀ ਦੇ ਉਮੀਦਵਾਰ ਦਾ ਪ੍ਰਚਾਰ ਨਹੀਂ ਕਰ ਸਕਦਾ। ਮਹਾਰਾਸ਼ਟਰ ਦੇ ਡੀ. ਜੀ. ਪੀ. ਨੇ ਵੀ ਇਸ ਮਾਮਲੇ ਨੂੰ ਆਪਣੇ ਨੋਟਿਸ 'ਚ ਲਿਆ ਹੈ ਅਤੇ ਜਲਦੀ ਹੀ ਨਰਸਿੰਘ ਨੂੰ ਨੋਟਿਸ ਜਾਰ ਕਰ ਉਸ ਤੋਂ ਜਵਾਬ ਲਿਆ ਜਾਵੇਗਾ।