ACP ਨਾਰਥ ਆਤਿਸ਼ ਭਾਟੀਆ ਨੇ ਸੰਭਾਲਿਆ ਅਹੁਦਾ
Wednesday, Apr 16, 2025 - 08:56 AM (IST)

ਜਲੰਧਰ (ਕੁੰਦਨ/ਪੰਕਜ): ਪੰਜਾਬ ਪੁਲਸ ਵਿਚ ਪਿਛਲੇ ਦਿਨੀਂ ਡੀ.ਐੱਸ.ਪੀ. ਲੈਵਲ ਦੇ ਅਫ਼ਸਰਾਂ ਦੇ ਤਬਾਦਲੇ ਕੀਤੇ ਗਏ ਸਨ। ਇਸ ਤਹਿਤ ਆਤਿਸ਼ ਭਾਟੀਆ ਨੇ ਏ.ਸੀ.ਪੀ. ਨਾਰਥ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਉਹ ਪਹਿਲਾਂ ਵੀ ਜਲੰਧਰ ਵਿਚ ਡੀ.ਐੱਸ.ਪੀ. ਟ੍ਰੈਫ਼ਿਕ ਰਹਿ ਚੁੱਕੇਹਨ ਤੇ ਹੁਣ ਉਨ੍ਹਾਂ ਦੀ ਡੀ.ਐੱਸ.ਪੀ. ਡੀ. ਹੁਸ਼ਿਆਰਪੁਰ ਤੋਂ ਜਲੰਧਰ ਪੋਸਟਿੰਗ ਕੀਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਜਲੰਧਰ ਦੇ ਇਸ ਇਲਾਕੇ 'ਚ 50% ਫ਼ੀਸਦੀ ਵਧੇਗਾ ਪ੍ਰਾਪਰਟੀ ਦਾ ਰੇਟ! ਜਲਦ ਲਾਗੂ ਹੋ ਸਕਦੈ ਫ਼ੈਸਲਾ
ਇਸ ਮੌਕੇ ਆਤਿਸ਼ ਭਾਟੀਆ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਇਲਾਕੇ ਵਿਚ ਨਸ਼ਾ ਤਸਕਰਾਂ ਤੇ ਗੁੰਡਾ ਕਿਸਮ ਦੇ ਲੋਕਾਂ ਨੂੰ ਨੱਥ ਪਾਉਣ ਦਾ ਹੈ। ਇਹੀ ਉਨ੍ਹਾਂ ਦੀ ਤਰਜੀਹ ਰਹੇਗੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿਚ ਪੈਂਦੇ ਥਾਣਿਆਂ ਵਿਚ ਆਮ ਜਨਤਾ ਨੂੰ ਪਹਿਲ ਦੇ ਅਧਾਰ 'ਤੇ ਇਨਸਾਫ਼ ਦਵਾਉਣ 'ਤੇ ਤਵੱਜੋ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੋਈ ਵੀ ਆਮ ਨਾਗਰਿਕ ਉਨ੍ਹਾਂ ਕੋਲ ਕਿਸੇ ਵੇਲੇ ਵੀ ਆਪਣੀ ਸਮੱਸਿਆ ਲੈ ਕੇ ਬੇਝਿੱਜਕ ਉਨ੍ਹਾਂ ਕੋਲ ਆ ਸਕਦਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8