ਪੰਡਯਾ ਤੇ ਜਡੇਜਾ ਨੇ ਬਣਾਇਆ ਰਿਕਾਰਡ, ਅਜਿਹਾ ਕਰਨ ਵਾਲੀ ਬਣੀ ਤੀਜੀ ਭਾਰਤੀ ਜੋੜੀ

12/02/2020 10:27:52 PM

ਕੈਨਬਰਾ- ਆਸਟਰੇਲੀਆ ਵਿਰੁੱਧ ਤੀਜੇ ਵਨ ਡੇ 'ਚ ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ 'ਚ 5 ਵਿਕਟਾਂ 'ਤੇ 302 ਦੌੜਾਂ ਬਣਾਈਆਂ। ਜਿਸ 'ਚ ਹਾਰਦਿਕ ਪੰਡਯਾ ਨੇ 76 ਗੇਂਦਾਂ 'ਤੇ ਅਜੇਤੂ 92 ਦੌੜਾਂ ਬਣਾਈਆਂ ਤਾਂ ਰਵਿੰਦਰ ਜਡੇਜਾ ਨੇ 50 ਗੇਂਦਾਂ 'ਤੇ ਅਜੇਤੂ 66 ਦੌੜਾਂ ਦੀ ਪਾਰੀ ਖੇਡੀ। ਦੋਵਾਂ ਨੇ 6ਵੇਂ ਵਿਕਟ ਲਈ ਅਜੇਤੂ 150 ਦੌੜਾਂ ਦੀ ਸਾਂਝੇਦਾਰੀ ਕੀਤੀ। ਅਜਿਹਾ ਕਰ ਦੋਵਾਂ ਨੇ ਇਕ ਖਾਸ ਰਿਕਾਰਡ ਆਪਣੇ ਨਾਂ ਕਰ ਲਿਆ। ਭਾਰਤ ਵਲੋਂ ਜਡੇਜਾ ਤੇ ਪੰਡਯਾ ਨੇ 6ਵੇਂ ਵਿਕਟ ਲਈ ਕੀਤੀ ਗਈ 150 ਦੌੜਾਂ ਦੀ ਸਾਂਝੇਦਾਰੀ ਤੀਜੀ ਸਭ ਤੋਂ ਵੱਡੀ ਸਾਂਝੇਦਾਰੀ ਦਾ ਰਿਕਾਰਡ ਹੈ। ਭਾਰਤ ਵਲੋਂ 6ਵੇਂ ਵਿਕਟ ਲਈ ਵਨ ਡੇ 'ਚ ਕੀਤੀ ਗਈ ਸਭ ਤੋਂ ਵੱਡੀ ਸਾਂਝੇਦਾਰੀ ਦਾ ਰਿਕਾਰਡ ਸਟੁਅਰਟ ਬਿੰਨੀ ਤੇ ਅੰਬਾਤੀ ਰਾਇਡੂ ਦੇ ਨਾਂ ਹੈ। ਦੋਵਾਂ ਨੇ ਸਾਲ 2015 'ਚ ਜ਼ਿੰਬਾਬਵੇ ਵਿਰੁੱਧ ਵਨ ਡੇ ਮੈਚ 'ਚ 6ਵੇਂ ਵਿਕਟ ਲਈ 150 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ।


ਇਸ ਮਾਮਲੇ 'ਚ ਦੂਜੇ ਨੰਬਰ 'ਤੇ ਯੁਵਰਾਜ ਸਿੰਘ ਤੇ ਐੱਮ. ਐੱਸ. ਧੋਨੀ ਹਨ। ਜਿਨ੍ਹਾਂ ਨੇ 6ਵੇਂ ਵਿਕਟ ਲਈ 2005 'ਚ ਜ਼ਿੰਬਾਬਵੇ ਵਿਰੁੱਧ 158 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਦੌਰਾਨ ਹਾਰਦਿਕ ਤੇ ਜਡੇਜਾ ਅਜਿਹੀ ਤੀਜੀ ਭਾਰਤੀ ਜੋੜੀ ਬਣੀ ਹੈ ਜਿਨ੍ਹਾਂ ਨੇ ਵਨ ਡੇ 'ਚ 6ਵੇਂ ਵਿਕਟ ਲਈ 150 ਜਾਂ ਉਸ ਤੋਂ ਜ਼ਿਆਦਾ ਦੌੜਾਂ ਦੀ ਸਾਂਝੇਦਾਰੀ ਕਰਨ ਦਾ ਰਿਕਾਰਡ ਹੋਵੇ।

 


Gurdeep Singh

Content Editor

Related News