LPL 'ਚ ਮੁਹੰਮਦ ਨੇ ਬਣਾਇਆ ਰਿਕਾਰਡ, ਅਜਿਹਾ ਕਰਨ ਵਾਲੇ ਬਣੇ ਪਹਿਲੇ ਗੇਂਦਬਾਜ਼

12/07/2020 9:25:51 PM

ਨਵੀਂ ਦਿੱਲੀ- ਮੁਹੰਮਦ ਆਮਿਰ ਨੇ ਲੰਕਾ ਪ੍ਰੀਮੀਅਰ ਲੀਗ 'ਚ ਇਤਿਹਾਸ ਰਚ ਦਿੱਤਾ ਹੈ। ਪਾਕਿਸਤਾਨ ਦਾ ਇਹ ਤੇਜ਼ ਗੇਂਦਬਾਜ਼ ਲੰਕਾ ਪ੍ਰੀਮੀਅਰ ਲੀਗ 'ਚ ਗਾਲੇ ਗਲੈਡੀਅਟਰਜ਼ ਵਲੋਂ ਖੇ ਰਿਹਾ ਹੈ। ਲੀਗ ਦੇ 14ਵੇਂ ਮੈਚ 'ਚ ਕੋਲੰਬੋ ਕਿੰਗਜ਼ ਵਿਰੁੱਧ ਆਮਿਰ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਤੇ 26 ਦੌੜਾਂ 'ਤੇ 5 ਵਿਕਟਾਂ ਹਾਸਲ ਕਰਨ 'ਚ ਸਫਲ ਰਹੇ। ਆਮਿਰ ਲੰਕਾ ਪ੍ਰੀਮੀਅਰ ਲੀਗ 'ਚ 5 ਵਿਕਟਾਂ ਹਾਸਲ ਕਰਨ ਵਾਲੇ ਪਹਿਲੇ ਗੇਂਦਬਾਜ਼ ਬਣ ਗਏ ਹਨ। ਕੋਲੰਬੋ ਕਿੰਗਜ਼ ਨੇ ਮੈਚ 'ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।


ਮੁਹੰਮਦ ਆਮਿਰ ਦੀ ਧਮਾਕੇਦਾਰ ਗੇਂਦਬਾਜ਼ੀ ਦੇ ਸਾਹਮਣੇ ਕੋਲੰਬੋ ਦੀ ਟੀਮ ਨੇ 20 ਓਵਰਾਂ 'ਚ 171 ਦੌੜਾਂ ਬਣਾਈਆਂ। ਕੋਲੰਬੋ ਵਲੋਂ ਸਭ ਤੋਂ ਜ਼ਿਆਦਾ 44 ਦੌੜਾਂ ਡੇਨੀਅਲ ਨੇ ਬਣਾਈਆਂ। ਇਸ ਤੋਂ ਇਲਾਵਾ ਥਿਕਸ਼ਿਲਾ ਡੀ ਸਿਲਵਾ ਨੇ 27 ਦੌੜਾਂ ਦੀ ਪਾਰੀ ਖੇਡੀ, ਦਿਨੇਸ਼ ਚੰਡੀਮਲ 35 ਦੌੜਾਂ 'ਤੇ ਆਊਟ ਹੋਇਆ। ਦੱਸ ਦੇਈਏ ਕਿ ਆਮਿਰ ਨੇ ਟੀ-20 ਕਰੀਅਰ 'ਚ ਦੂਜੀ ਵਾਰ 5 ਵਿਕਟਾਂ ਹਾਸਲ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਪ੍ਰੀਮੀਅਰ ਲੀਗ 'ਚ ਇਸ ਸਮੇਂ ਕੋਲੰਬੋ ਕਿੰਗਜ਼ ਦੀ ਟੀਮ 5 ਮੈਚਾਂ 'ਚੋਂ 4 ਮੈਚ ਜਿੱਤਣ 'ਚ ਸਫਲ ਰਹੀ ਹੈ। ਇਸ ਸਮੇਂ ਪੁਆਇੰਟ ਟੇਬਲ 'ਚ ਜਾਫਨਾ ਸਟਾਲੀਅਸ ਦੀ ਟੀਮ ਨੰਬਰ ਵਨ 'ਤੇ ਬਣੀ ਹੋਈ ਹੈ। ਜਾਫਨਾ ਦੀ ਟੀਮ ਨੇ ਹੁਣ ਤੱਕ 5 ਮੈਚ ਖੇਡੇ ਹਨ ਤੇ 4 ਮੈਚ ਜਿੱਤਣ 'ਚ ਸਫਲ ਰਹੀ ਹੈ।


ਨੋਟ- LPL 'ਚ ਮੁਹੰਮਦ ਨੇ ਬਣਾਇਆ ਰਿਕਾਰਡ, ਅਜਿਹਾ ਕਰਨ ਵਾਲੇ ਬਣੇ ਪਹਿਲੇ ਗੇਂਦਬਾਜ਼ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


Gurdeep Singh

Content Editor

Related News