ਆਸਟਰੇਲੀਆ-ਨਿਊਜ਼ੀਲੈਂਡ ਟੈਸਟ 'ਚ ਬਣਿਆ ਵੱਡਾ ਰਿਕਾਰਡ, ਸਟੇਡੀਅਮ 'ਚ ਪੁੱਜੇ ਰਿਕਾਰਡ ਦਰਸ਼ਕ

12/26/2019 2:13:50 PM

ਸਪੋਰਟਸ ਡੈਸਕ— ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿਚਾਲੇ ਇੱਥੇ ਖੇਡੇ ਜਾ ਰਹੇ ਦੂਜੇ ਟੈਸਟ ਕ੍ਰਿਕਟ ਮੈਚ ਦੇ ਪਹਿਲੇ ਦਿਨ ਮਤਲਬ 'ਬਾਕਸਿੰਗ' ਡੇ' 'ਤੇ 80 ਹਜ਼ਾਰ ਤੋਂ ਵੱਧ ਦਰਸ਼ਕ ਮੈਲਬਰਨ ਕ੍ਰਿਕਟ ਗਰਾਊਂਡ (ਐੱਮ. ਸੀ. ਜੀ.) 'ਚ ਪੁੱਜੇ, ਜੋ ਕਿ ਇਨ੍ਹਾਂ ਦੋਵਾਂ ਦੇਸ਼ਾਂ ਵਿਚਾਲੇ ਨਵਾਂ ਰਿਕਾਰਡ ਹੈ। 'ਬਾਕਸਿੰਗ ਡੇ' ਟੈਸਟ ਮੈਚ ਆਸਟਰੇਲੀਆਈ ਕ੍ਰਿਕਟ ਕੈਲੇਂਡਰ ਦਾ ਅਹਿਮ ਹਿੱਸਾ ਹੈ। ਇੰਗਲੈਂਡ ਖਿਲਾਫ 2013 'ਚ ਏਸ਼ੇਜ਼ ਮੈਚ ਦੇ ਪਹਿਲੇ ਦਿਨ ਕੁਲ 91,112 ਦਰਸ਼ਕ ਐੱਮ. ਸੀ. ਜੀ. ਪੁੱਜੇ ਜੋ ਕਿ ਵੱਡਾ ਰਿਕਾਰਡ ਹੈ।  

PunjabKesariਆਸਟਰੇਲੀਆ ਅਤੇ ਨਿਊਜ਼ੀਲੈਂਡ ਵਿਚਾਲੇ ਚੱਲ ਰਹੇ ਮੈਚ ਦੇ ਦੌਰਾਨ 80,473 ਦਰਸ਼ਕਾਂ ਨੇ ਸਟੇਡੀਅਮ 'ਚ ਆਪਣੀ ਹਾਜ਼ਰੀ ਦਰਜ ਕਰਵਾਈ। ਇਹ ਏਸ਼ੇਜ਼ ਤੋਂ ਬਾਅਦ ਕਿਸੇ ਮੈਚ 'ਚ ਦੂਜੀ ਸਭ ਤੋਂ ਵੱਡੀ ਦਰਸ਼ਕਾਂ ਦੀ ਗਿਣਤੀ ਹੈ। ਆਸਟਰੇਲੀਆ ਅਤੇ ਵੈਸਟਇੰਡੀਜ਼ ਵਿਚਾਲੇ 1975 'ਚ 'ਬਾਕਸਿੰਗ ਡੇ' ਦੇ ਦਿਨ ਮੈਚ ਦੇਖਣ ਲਈ 85,661 ਦਰਸ਼ਕ ਪੁੱਜੇ ਸਨ। ਨਿਊਜ਼ੀਲੈਂਡ 1987 ਤੋਂ ਬਾਅਦ ਪਹਿਲੀ ਵਾਰ ਆਸਟਰੇਲੀਆ 'ਚ 'ਬਾਕਸਿੰਗ ਡੇ' ਟੈਸਟ ਮੈਚ ਖੇਡ ਰਿਹਾ ਹੈ।

ਕ੍ਰਿਕਟ ਆਸਟਰੇਲੀਆ ਦੇ ਪ੍ਰਧਾਨ ਕੇਵਿਨ ਰਾਬਰਟਸ ਨੇ ਕਿਹਾ ਕਿ ਦਰਸ਼ਕ ਦੀ ਗਿਣਤੀ ਨਾਲ ਦੋਵਾਂ ਦੇਸ਼ਾਂ ਵਿਚਾਲੇ ਇਸ ਖੇਡ ਦੀ ਲੋਕਪ੍ਰਿਅਤਾ ਦਾ ਪਤਾ ਚੱਲਦਾ ਹੈ। ਉਨ੍ਹਾਂ ਨੇ ਕਿਹਾ, ''ਆਸਟਰੇਲੀਆ ਅਤੇ ਨਿਊਜ਼ੀਲੈਂਡ ਦੇ ਕ੍ਰਿਕਟ ਪ੍ਰਸ਼ੰਸਕਾਂ ਦਾ ਧੰਨਵਾਦ ਜਿਨ੍ਹਾਂ ਨੇ ਐੱਮ. ਸੀ. ਜੀ. 'ਤੇ ਅੱਜ ਇਤਿਹਾਸ ਰਚਿਆ''। ਆਸਟਰੇਲੀਆ ਅਤੇ ਨਿਊਜੀਲੈਂਡ ਵਿਚਾਲੇ ਮੈਲਬਰਨ 'ਚ ਇਕ ਦਿਨ 'ਚ ਸਭ ਤੋਂ ਵੱਧ ਦਰਸ਼ਕ ਪੁੱਜਣ ਦਾ ਪਿੱਛਲਾ ਰਿਕਾਰਡ 51,087 ਦਾ ਸੀ। 


Related News