ਲਾ ਲਿਗਾ : ਰੀਅਲ ਮੈਡ੍ਰਿਡ ਦੀ ਜੇਤੂ ਮੁਹਿੰਮ ਜਾਰੀ, ਬਾਰਸੀਲੋਨਾ ਹਾਰਿਆ
Sunday, Dec 05, 2021 - 11:29 PM (IST)
ਬਾਰਸੀਲੋਨਾ- ਰੀਅਲ ਮੈਡ੍ਰਿਡ ਨੇ ਕਰੀਮ ਬੇਂਜੇਮਾ ਦੇ ਜ਼ਖਮੀ ਹੋਣ ਦੇ ਬਾਵਜੂਦ ਵਿਨਿਸੀਅਸ ਜੂਨੀਅਰ ਤੇ ਲੁਕਾ ਜੋਵਿਚ ਦੇ ਗੋਲ ਦੀ ਮਦਦ ਨਾਲ ਰੀਅਲ ਸੋਸਿਡਾਡ ਨੂੰ 2-0 ਨਾਲ ਹਰਾ ਕੇ ਸਪੈਨਿਸ਼ ਫੁੱਟਬਾਲ ਲੀਗ ਲਾ ਲਿਗਾ ਵਿਚ ਚੋਟੀ 'ਤੇ ਆਪਣੀ ਸਥਿਤੀ ਮਜ਼ਬੂਤ ਕਰ ਲਈ। ਵਿਨਿਸੀਅਸ ਤੇ ਜੋਵਿਚ ਨੇ ਦੂਜੇ ਹਾਫ ਦੇ ਸ਼ੁਰੂ ਵਿਚ ਗੋਲ ਕਰਕੇ ਰੀਅਲ ਮੈਡ੍ਰਿਡ ਨੂੰ ਸਾਰੇ ਮੁਕਾਬਲਿਆਂ ਵਿਚ ਲਗਾਤਾਰ 8ਵੀਂ ਜਿੱਤ ਦਿਵਾਈ। ਇਸ ਨਾਲ ਉਹ ਆਪਣੇ ਕਰੀਬੀ ਵਿਰੋਧੀ ਸੇਵਿਲਾ ਤੋਂ 8 ਅੱਠ ਅੰਕ ਅੱਗੇ ਹੋ ਗਿਆ ਹੈ। ਰੀਅਲ ਮੈਡ੍ਰਿਡ ਦੀ ਜਿੱਤ ਤੋਂ ਪਹਿਲਾਂ ਐਟਲੇਟਿਕੋ ਮੈਡ੍ਰਿਡ ਤੇ ਬਾਰਸੀਲੋਨਾ ਨੂੰ ਆਪਣੇ ਘਰੇਲੂ ਮੈਚਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਮੌਜੂਦਾ ਚੈਂਪੀਅਨ ਐਟਲੇਟਿਕੋ ਮੈਡ੍ਰਿਡ ਨੂੰ ਮਾਲੋਰਕਾ ਨੇ 2-1 ਨਾਲ ਹਰਾਇਆ। ਇਸ ਹਾਰ ਤੋਂ ਬਾਅਦ ਉਹ ਰੀਅਲ ਮੈਡ੍ਰਿਡ ਤੋਂ 10 ਅੰਕ ਪਿੱਛੇ ਚੌਥੇ ਸਥਾਨ 'ਤੇ ਖਿਸਕ ਗਿਆ ਹੈ।
ਇਹ ਖ਼ਬਰ ਪੜ੍ਹੋ- IND v NZ : ਅਸ਼ਵਿਨ ਨੇ ਤੋੜਿਆ ਕੁੰਬਲੇ ਦਾ ਰਿਕਾਰਡ, ਹਾਸਲ ਕੀਤੀ ਇਹ ਉਪਲੱਬਧੀ
ਬਾਰਸੀਲੋਨਾ ਆਪਣੇ ਪੁਰਾਣੇ ਵਿਰੋਧੀ ਰੀਅਲ ਮੈਡ੍ਰਿਡ ਤੋਂ 16 ਅੰਕ ਪਿੱਛੇ ਹੈ। ਉਸ ਨੂੰ ਰੀਅਲ ਬੇਟਿਸ ਨੇ 1-0 ਨਾਲ ਹਰਾਇਆ। ਝਾਵੀ ਹਰਨਾਡੇਜ਼ ਦੇ ਕੋਚ ਬਣਨ ਤੋਂ ਬਾਅਦ ਬਾਰਸੀਲੋਨਾ ਦੀ ਇਹ ਪਹਿਲੀ ਹਾਰ ਹੈ। ਬੇਟਿਸ ਇਸ ਜਿੱਤ ਨਾਲ ਸੇਵਿਲਾ ਤੋਂ ਬਾਅਦ ਤੀਜੇ ਸਥਾਨ 'ਤੇ ਪਹੁੰਚ ਗਿਆ ਹੈ। ਸੇਵਿਲਾ ਨੇ ਇਕ ਹੋਰ ਮੈਚ ਵਿਚ ਵਿੱਲਾਰੀਅਲ ਨੂੰ 1-0 ਨਾਲ ਹਰਾਇਆ।
ਇਹ ਖ਼ਬਰ ਪੜ੍ਹੋ- ਭਾਰਤੀ ਮਹਿਲਾ ਹਾਕੀ ਟੀਮ ਨੇ ਸ਼ੁਰੂਆਤੀ ਮੁਕਾਬਲੇ 'ਚ ਥਾਈਲੈਂਡ ਨੂੰ 13-0 ਨਾਲ ਹਰਾਇਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।