ਰੀਅਲ ਮੈਡ੍ਰਿਡ ਸਪੈਨਿਸ਼ ਲੀਗ ਖਿਤਾਬ ਦੇ ਨੇੜੇ

07/14/2020 7:51:20 PM

ਮੈਡ੍ਰਿਡ– ਰੀਅਲ ਮੈਡ੍ਰਿਡ ਨੇ ਗ੍ਰੇਨਾਡਾ ਨੂੰ 2-1 ਨਾਲ ਹਰਾ ਕੇ ਸਪੈਨਿਸ਼ ਫੁੱਟਬਾਲ ਲੀਗ ਲਾ ਲਿਗਾ ਦਾ ਖਿਤਾਬ ਜਿੱਤਣ ਵੱਲ ਮਜ਼ਬੂਤ ਕਦਮ ਵਧਾਏ, ਜਿਸਦੇ ਲਈ ਉਸ ਨੂੰ ਹੁਣ ਸਿਰਫ 2 ਅੰਕਾਂ ਦੀ ਲੋੜ ਹੈ। ਫਰਲੈਂਡ ਮੇਂਡੀ ਤੇ ਕਰੀਮ ਬੇਂਜੇਮਾ ਦੇ ਪਹਿਲੇ ਹਾਫ ਵਿਚ ਕੀਤੇ ਗਏ ਗੋਲਾਂ ਦੀ ਬਦੌਲਤ ਰੀਅਲ ਮੈਡ੍ਰਿਡ ਨੇ ਲਗਾਤਾਰ 9ਵੀਂ ਜਿੱਤ ਦਰਜ ਕੀਤੀ। ਇਸ ਨਾਲ ਜਿਨੇਦਿਨ ਜਿਦਾਨ ਦੀ ਟੀਮ ਦੂਜੇ ਸਥਾਨ 'ਤੇ ਕਾਬਜ਼ ਬਾਰਸੀਲੋਨਾ ਤੋਂ 4 ਅੰਕ ਅੱਗੇ ਹੋ ਗਈ ਹੈ ਜਦਕਿ ਹੁਣ ਸਿਰਫ 2 ਦੌਰ ਦੇ ਮੈਚ ਹੀ ਬਚੇ ਹੋਏ ਹਨ।

PunjabKesari
ਰੀਅਲ ਮੈਡ੍ਰਿਡ ਨੇ ਲੀਗ ਦੀ ਵਾਪਸੀ ਤੋਂ ਬਾਅਦ ਆਪਣਾ ਹਰੇਕ ਮੈਚ ਜਿੱਤਿਆ ਹੈ। ਉਹ ਵੀਰਵਾਰ ਨੂੰ ਵਿਲਾਰੀਆਲ 'ਤੇ ਜਿੱਤ ਦੇ ਨਾਲ ਹੀ 2017 ਤੋਂ ਬਾਅਦ ਆਪਣਾ ਪਹਿਲਾ ਖਿਤਾਬ ਹਾਸਲ ਕਰ ਲਵੇਗਾ। ਬਾਰਸੀਲੋਨਾ ਜੇਕਰ ਓਸਾਸੁਨਾ ਵਿਰੁੱਧ ਅੰਕ ਗੁਆ ਦਿੰਦਾ ਹੈ ਤਾਂ ਤਦ ਵੀ ਰੀਅਲ ਮੈਡ੍ਰਿਡ ਦਾ ਖਿਤਾਬ ਪੱਕਾ ਹੋ ਜਾਵੇਗਾ। ਆਖਰੀ ਦੋ ਦੌਰ ਵਿਚ ਡਰਾਅ ਖੇਡਣ ਨਾਲ ਵੀ ਰੀਅਲ ਮੈਡ੍ਰਿਡ ਲੀਗ ਵਿਚ ਿਰਕਾਰਡ 34ਵਾਂ ਖਿਤਾਬ ਜਿੱਤਣ ਵਿਚ ਸਫਲ ਰਹੇਗਾ। ਰੀਅਲ ਮੈਡ੍ਰਿਡ ਦੇ ਅਜੇ 36 ਮੈਚਾਂ ਵਿਚੋਂ 83 ਜਦਕਿ ਬਾਰਸੀਲੋਨਾ ਦੇ ਇੰਨੇ ਹੀ ਮੈਚਾਂ ਵਿਚ 79 ਅੰਕ ਹਨ। ਰੀਅਲ ਮੈਡ੍ਰਿਡ ਨੇ ਗ੍ਰੇਨਾਡਾ ਵਿਰੁੱਧ ਮੈਚ ਵਿਚ ਸ਼ੁਰੂ ਤੋਂ ਹੀ ਕੰਟਰੋਲ ਬਣਾ ਦਿੱਤਾ ਸੀ। ਮੇਂਡੀ ਨੇ 10ਵੇਂ ਮਿੰਟ ਵਿਚ ਹੀ ਸਪੈਨਿਸ਼ ਕਲੱਬ ਵਲੋਂ ਆਪਣਾ ਪਹਿਲਾ ਗੋਲ ਕੀਤਾ। ਇਸਦੇ 6 ਮਿੰਟ ਬਾਅਦ ਬੇਂਜੇਮਾ ਨੇ ਸਕੋਰ 2-0 ਕਰ ਦਿੱਤਾ। ਗ੍ਰੇਨਾਡਾ ਵਲੋਂ ਡਾਰਵਿਨ ਮੈਚਿਸ ਨੇ 50ਵੇਂ ਮਿੰਟ ਵਿਚ ਗੋਲ ਕਰਕੇ ਹਾਰ ਦਾ ਫਰਕ ਘੱਟ ਕੀਤਾ।
ਇਸ ਵਿਚਾਲੇ ਵਿਲਾਰੀਆਲ ਦੀ ਰੀਅਲ ਸੋਸੀਡਾਡ ਹੱਥੋਂ 2-1 ਨਾਲ ਹਾਰ ਨਾਲ ਸੇਵਿਲਾ ਨੇ ਆਪਣਾ ਚੌਥਾ ਸਥਾਨ ਤੈਅ ਕਰਕੇ ਚੈਂਪੀਅਨਸ ਲੀਗ ਵਿਚ ਵੀ ਜਗ੍ਹਾ ਬਣਾਈ। ਇਸ ਹਾਰ ਨਾਲ ਵਿਲਾਰੀਆਲ ਚੌਥੇ ਸਥਾਨ 'ਤੇ ਕਾਬਜ਼ ਸੇਵਿਲਾ ਤੋਂ 9 ਅੰਕ ਪਿੱਛੇ ਹੋ ਗਿਆ ਹੈ। ਚੈਂਪੀਅਨਸ ਲੀਗ ਵਿਚ ਜਗ੍ਹਾ ਬਣਾਉਣ ਵਾਲੀਆਂ ਹੋਰ ਟੀਮਾਂ ਰੀਅਲ ਮੈਡ੍ਰਿਡ, ਬਾਰਸੀਲੋਨਾ ਤੇ ਐਟਲੇਟਿਕੋ ਮੈਡ੍ਰਿਡ ਹਨ। ਇਕ ਹੋਰ ਮੈਚ ਵਿਚ ਗੇਟਾਫੇ ਨੇ ਅਲਾਵੇਸ ਦੇ ਨਾਲ ਗੋਲ ਰਹਿਤ ਡਰਾਅ ਖੇਡਿਆ। ਇਸ ਨਾਲ ਉਹ 6ਵੇਂ ਸਥਾਨ 'ਤੇ ਬਣਿਆ ਹੋਇਆ ਹੈ।


Gurdeep Singh

Content Editor

Related News