ਰੀਅਲ ਮੈਡ੍ਰਿਡ ਨੂੰ ਹਰਾ ਕੇ ਬਾਰਸੀਲੋਨਾ ਲਾ-ਲੀਗਾ ਖਿਤਾਬ ਦੇ ਨੇੜੇ
Sunday, Mar 03, 2019 - 01:23 PM (IST)

ਮੈਡ੍ਰਿਡ : ਰੀਅਲ ਮੈਡ੍ਰਿਡ ਨੂੰ ਕੋਪਾ ਡੇਲਰੇ ਤੋਂ ਬਾਹਰ ਕਰਨ ਤੋਂ ਬਾਅਦ ਬਾਰਸੀਲੋਨਾ ਨੇ ਇਕ ਵਾਰ ਇਸ ਟੀਮ ਨੂੰ ਹਰਾ ਕੇ ਲਾ-ਲੀਗਾ ਵਿਚ ਖਿਤਾਬ ਦੀ ਉਸ ਦੀ ਉਮੀਦ ਖਤਮ ਕਰ ਦਿੱਤੀ। ਬਾਰਸੀਲੋਨਾ ਨੇ ਈਵਾਨ ਰਾਕੀਟਿਕ ਦੇ ਗੋਲ ਦੀ ਮਦਦ ਨਾਲ 1-0 ਨਾਲ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਬਾਰਸੀਲੋਨਾ ਦੇ 26 ਮੈਚਾਂ ਵਿਚ 60 ਅੰਕ ਹੋ ਗਏ ਹਨ ਅਤੇ ਉਸ ਨੇ ਦੂਜੇ ਸਥਾਨ 'ਤੇ ਮੌਜੂਦ ਐਟਲੈਟਿਕੋ ਮੈਡ੍ਰਿਡ 'ਤੇ 10 ਅੰਕ ਦੀ ਬੜ੍ਹਤ ਦੇ ਨਾਲ ਖਿਤਾਬ ਵੱਲ ਮਜ਼ਬੂਤ ਕਦਮ ਵਧਾਏ। ਐਟਲੈਟਿਕੋ ਮੈਡ੍ਰਿਡ ਦੇ 25 ਮੈਚਾਂ ਵਿਚ 50 ਅੰਕ ਹਨ। ਰੀਅਲ ਮੈਡ੍ਰਿਡ 26 ਮੈਚਾਂ ਵਿਚ 48 ਅੰਕਾਂ ਦੇ ਨਾਲ ਤੀਜੇ ਸਥਾਨ 'ਤੇ ਹਨ।