ਰੀਅਲ ਕਸ਼ਮੀਰ ਨੂੰ 3 ਅੰਕ ਮਿਲੇ ਤਾਂ ਅਦਾਲਤ ਦਾ ਰੁਖ ਕਰ ਸਕਦੈ ਮਿਨਰਵਾ

Monday, Feb 18, 2019 - 04:21 AM (IST)

ਰੀਅਲ ਕਸ਼ਮੀਰ ਨੂੰ 3 ਅੰਕ ਮਿਲੇ ਤਾਂ ਅਦਾਲਤ ਦਾ ਰੁਖ ਕਰ ਸਕਦੈ ਮਿਨਰਵਾ

ਨਵੀਂ ਦਿੱਲੀ- ਮੌਜੂਦਾ ਚੈਂਪੀਅਨ ਮਿਨਰਵਾ ਪੰਜਾਬ ਐੱਫ. ਸੀ. ਨੇ ਕਿਹਾ ਕਿ ਸ਼੍ਰੀਨਗਰ 'ਚ ਆਈ-ਲੀਗ ਮੈਚ ਨਾ ਖੇਡਣ 'ਤੇ ਰੀਅਲ ਕਸ਼ਮੀਰ ਨੂੰ 3 ਅੰਕ ਦਿੱਤੇ ਜਾਂਦੇ ਹਨ ਤਾਂ ਟੀਮ ਅਦਾਲਤ ਦਾ ਰੁਖ ਕਰ ਸਕਦੀ ਹੈ। ਇਹ ਮੈਚ ਸੋਮਵਾਰ ਨੂੰ ਖੇਡਿਆ ਜਾਣਾ ਹੈ।  ਮਿਨਰਵਾ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਅੱਤਵਾਦੀ ਹਮਲੇ ਤੋਂ ਬਾਅਦ ਟੀਮ ਦੇ ਵਿਦੇਸ਼ੀ ਖਿਡਾਰੀਆਂ ਨੂੰ ਉਨ੍ਹਾਂ ਦੇ ਦੂਤਾਵਾਸਾਂ ਨੇ ਉਥੇ ਨਾ ਜਾਣ ਦੀ ਸਲਾਹ ਦਿੱਤੀ ਹੈ। ਕਲੱਬ ਨੇ ਕਿਹਾ,''ਮਿਨਰਵਾ ਪੰਜਾਬ ਕਿਸੇ ਵੀ ਸੁਰੱਖਿਅਤ ਥਾਂ 'ਤੇ ਖੇਡਣ ਲਈ ਤਿਆਰ ਹੈ।  ਸੁਰੱਖਿਆ ਦਾ ਭਰੋਸਾ ਦੇਣ 'ਚ ਅਸਫਲ ਰਹਿਣ ਤੋਂ ਬਾਅਦ ਵੀ ਜੇਕਰ ਰੀਅਲ ਕਸ਼ਮੀਰ ਨੂੰ 3 ਅੰਕ ਦਿੱਤੇ ਜਾਂਦੇ ਹਨ ਤਾਂ ਅਸੀਂ ਇਸ ਫੈਸਲੇ ਖਿਲਾਫ ਅਪੀਲ ਕਰਾਂਗੇ ਅਤੇ ਅਦਾਲਤ ਦਾ ਰੁਖ ਵੀ ਕਰ ਸਕਦੇ ਹਾਂ।''


author

Gurdeep Singh

Content Editor

Related News