ਬੱਬਰ ਸ਼ੇਰ ਨਾਲ RCB ਨੇ ਸ਼ੇਅਰ ਕੀਤੀ ਵਿਰਾਟ ਦੀ ਫੋਟੋ, ਚਾਹਲ ਨੇ ਕੀਤਾ ਟਰੋਲ

08/11/2020 9:20:19 PM

ਨਵੀਂ ਦਿੱਲੀ- ਆਈ. ਪੀ. ਐੱਲ. (ਇੰਡੀਅਨ ਪ੍ਰੀਮੀਅਰ ਲੀਗ) ਨੂੰ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) 'ਚ 19 ਸਤੰਬਰ ਤੋਂ 10 ਨਵੰਬਰ ਤੱਕ ਆਯੋਜਿਤ ਕੀਤਾ ਜਾਵੇਗਾ। ਆਈ. ਪੀ. ਐੱਲ. ਦੇ 13ਵੇਂ ਸੈਸ਼ਨ ਦਾ ਕੋਰੋਨਾ ਦੇ ਕਾਰਨ ਇਸ ਸਾਲ ਭਾਰਤ 'ਚ ਆਯੋਜਨ ਨਹੀਂ ਹੋਵੇਗਾ। ਇੱਥੇ ਕੁਝ ਖਿਡਾਰੀਆਂ ਨੇ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਅਜਿਹੇ 'ਚ ਆਰ. ਸੀ. ਬੀ. ਨੇ ਕੋਹਲੀ ਦੀ ਇਕ ਤਸਵੀਰ ਸ਼ੇਅਰ ਕੀਤੀ। ਜਿਸ ਨੂੰ ਯੁਜਵੇਂਦਰ ਚਾਹਲ ਨੇ ਟਰੋਲ ਕਰ ਦਿੱਤਾ।

PunjabKesari
ਦਰਅਸਲ, ਆਰ. ਸੀ. ਬੀ. ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ- ਤੁਸੀਂ ਇਨ੍ਹਾਂ ਦੋਵਾਂ ਤਸਵੀਰਾਂ 'ਚ ਫਰਕ ਲੱਭੋ, ਕਿਉਂਕਿ ਅਸੀਂ ਤਾਂ ਨਹੀਂ ਲੱਭ ਸਕੇ ਹਾਂ।... ਦੱਸ ਦੇਈਏ ਕਿ ਇਸ ਤਸਵੀਰ 'ਚ ਬੈਂਗਲੁਰੂ ਨੇ ਵਿਰਾਟ ਕੋਹਲੀ ਦੀ ਤਸਵੀਰ ਦੇ ਨਾਲ ਬੱਬਰ ਸ਼ੇਰ ਦੀ ਫੋਟੋ ਵੀ ਸ਼ੇਅਰ ਕੀਤੀ ਹੈ। ਇਸ ਦੌਰਾਨ ਆਰ. ਸੀ. ਬੀ. ਦੇ ਖਿਡਾਰੀ ਯੁਜਵੇਂਦਰ ਚਾਹਲ ਨੇ ਕੁਮੈਂਟ ਕਰਕੇ ਟਰੋਲ ਕਰ ਦਿੱਤਾ। ਚਾਹਲ ਨੇ ਲਿਖਿਆ- ਫਰਕ ਹਮਮਮਮ... ਪਹਿਲੀ ਤਸਵੀਰ ਕੱਪੜਿਆਂ ਦੇ ਨਾਲ ਤੇ ਦੂਜੀ ਤਸਵੀਰ ਬਿਨਾਂ ਕੱਪੜਿਆਂ ਦੇ। ਜਿਸ ਤੋਂ ਬਾਅਦ ਫੈਂਸ ਨੇ ਇਸ ਫੋਟੋ ਦੇ ਉੱਪਰ ਖੂਬ ਕੁਮੈਂਟ ਕਰਕੇ ਮਜ਼ੇ ਲਏ।

PunjabKesari


Gurdeep Singh

Content Editor

Related News