IPL 2022 : ਜਾਣੋ ਕੌਣ ਹਨ ਡੈਬਿਊ ਮੈਚ ''ਚ ਧਮਾਲ ਮਚਾਉਣ ਵਾਲੇ RCB ਦੇ ਸੁਯਸ਼ ਪ੍ਰਭੂਦੇਸਾਈ

Wednesday, Apr 13, 2022 - 05:02 PM (IST)

ਸਪੋਰਟਸ ਡੈਸਕ- ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਦੇ ਬੱਲੇਬਾਜ਼ ਸੁਯਸ਼ ਪ੍ਰਭੂਦੇਸਾਈ ਨੇ ਮੰਗਲਵਾਰ ਨੂੰ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਦੇ ਖ਼ਿਲਾਫ਼ ਡੈਬਿਊ ਮੈਚ 'ਚ 18 ਗੇਂਦਾਂ 'ਤੇ 5 ਚੌਕੇ ਤੇ ਇਕ ਛੱਕੇ ਦੀ ਮਦਦ ਨਾਲ 34 ਦੌੜਾਂ ਦੀ ਪਾਰੀ ਖੇਡ ਕੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿਚਿਆ। ਸੱਜੇ ਹੱਥ ਦੇ ਬੱਲੇਬਾਜ਼ ਸੁਯਸ਼ ਜਦੋਂ ਕ੍ਰੀਜ਼ 'ਤੇ ਉਤਰੇ ਤਾਂ ਆਰ. ਸੀ. ਬੀ. 50/4 ਦੇ ਸਕੋਰ 'ਤੇ ਸੰਘਰਸ਼ ਕਰ ਰਹੀ ਸੀ ਪਰ ਸੁਯਸ਼ ਨੇ ਆਉਂਦੇ ਹੀ ਦੌੜਾਂ ਦੀ ਬਰਸਾਤ ਸ਼ੁਰੂ ਕਰ ਦਿੱਤੀ ਤੇ ਸ਼ਾਹਬਾਜ਼ ਅਹਿਮਦ ਦੇ ਨਾਲ 60 ਦੌੜਾਂ ਦੀ ਸਾਂਝੇਦਾਰੀ ਕੀਤੀ। ਸੁਯਸ਼ ਸ਼੍ਰੀਲੰਕਾਈ ਸਪਿਨਰ ਮਹੀਸ਼ ਤੀਕਸ਼ਣਾ ਦੀ ਗੇਂਦ 'ਤੇ ਕਲੀਨ ਬੋਲਡ ਆਊਟ ਹੋਏ। ਆਓ ਜਾਣਦੇ ਹਾਂ ਸੁਯਸ਼ ਪ੍ਰਭੂਦੇਸਾਈ ਦੇ ਬਾਰੇ 'ਚ-

ਇਹ ਵੀ ਪੜ੍ਹੋ : ਮੈਂ ਉਹ ਚੀਜ਼ਾਂ ਕਰ ਸਕਿਆ ਜਿਨ੍ਹਾਂ ਨੂੰ ਪਿਛਲੇ ਕੁਝ ਸਮੇਂ ਤੋਂ ਕਰਨ ਦੀ ਕੋਸ਼ਿਸ਼ 'ਚ ਸੀ : ਦੁਬੇ

ਆਰ. ਸੀ. ਬੀ. ਨੇ 30 ਲੱਖ 'ਚ ਖ਼ਰੀਦਿਆ ਸੀ
ਸੁਯਸ਼ ਪ੍ਰਭੂਦੇਸਾਈ ਨੂੰ ਆਰ. ਸੀ. ਬੀ. ਨੇ ਉਨ੍ਹਾਂ ਦੇ ਬੇਸ ਪ੍ਰਾਈਸ ਤੋਂ 10 ਲੱਖ ਰੁਪਏ ਜ਼ਿਆਦਾ ਦੇ ਕੇ 30 ਲੱਖ ਰੁਪਏ 'ਚ ਖ਼ਰੀਦਿਆ ਸੀ। ਉਹ ਘਰੇਲੂ ਕ੍ਰਿਕਟ 'ਚ ਗੋਆ ਦੀ ਨੁਮਾਇੰਦਗੀ ਕਰਦੇ ਹਨ ਤੇ ਅਜੇ ਤਕ 34 ਲਿਸਟ ਏ, 23 ਟੀ-20 ਤੇ 19 ਫਰਸਟ ਕਲਾਸ ਮੈਚ ਖੇਡ ਚੁੱਕੇ ਹਨ। ਲਿਸਟ ਏ 'ਚ ਸੁਯਸ਼ ਨੇ 23.84 ਦੀ ਔਸਤ ਨਾਲ 787 ਦੌੜਾਂ ਬਣਾਈਆਂ ਹਨ ਜਿਸ 'ਚ 5 ਅਰਧ ਸੈਂਕੜੇ ਸ਼ਾਮਲ ਹਨ। ਜਦਕਿ 23 ਟੀ-20 ਮੈਚਾਂ 'ਚ ਉਨ੍ਹਾਂ 31.80 ਦੀ ਔਸਤ ਨਾਲ 477 ਦੌੜਾਂ ਬਣਾਈਆਂ ਹਨ। ਹਾਲਾਂਕਿ ਉਹ ਟੀ-20 'ਚ ਸੈਂਕੜਾ ਨਹੀਂ ਲਗਾ ਸਕੇ ਹਨ ਪਰ ਉਨ੍ਹਾਂ ਦੇ ਨਾਂ ਇਕ ਅਰਧ ਸੈਂਕੜਾ ਹੈ। ਫਰਸਟ ਕਲਾਸ ਦੀ ਗੱਲ ਕਰੀਏ ਤਾਂ ਸੁਯਸ਼ ਦੇ ਨਾਂ 42.88 ਦੀ ਔਸਤ ਨਾਲ 1158 ਦੌੜਾਂ ਦਰਜ ਹਨ ਜਿਸ 'ਚ ਇਕ ਸੈਂਕੜਾ ਤੇ ਅੱਠ ਅਰਧ ਸੈਂਕੜੇ ਸ਼ਾਮਲ ਹਨ।

ਸੁਯਸ਼ ਨੇ ਸਈਅਦ ਮੁਸ਼ਤਾਕ ਅਲੀ ਟਰਾਫੀ ਦੇ ਸੀਜ਼ਨ 2021-22 'ਚ ਪੰਜ ਮੈਚਾਂ 'ਚ 148.27 ਦੇ ਸਟ੍ਰਾਈਕ ਰੇਟ ਨਾਲ 86 ਦੌੜਾਂ ਬਣਾਈਆਂ ਹਨ। ਇਸ ਤੋਂ ਬਾਅਦ ਵਿਜੇ ਹਜ਼ਾਰੇ ਟਰਾਫੀ 2021-22 'ਚ ਸੁਯਸ਼ ਨੇ 5 ਮੁਕਾਬਲਿਆਂ 'ਚ 134 ਦੌੜਾਂ ਦਾ ਯੋਗਦਾਨ ਦਿੱਤਾ ਤੇ ਗੋਆ ਦੇ ਤੀਜੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਸਨ, ਜਿੱਥੇ ਉਨ੍ਹਾਂ ਦੇ ਨਾਂ ਤਿੰਨ ਮੈਚਾਂ 'ਚ 33.66 ਦੀ ਔਸਤ ਨਾਲ 236 ਦੌੜਾਂ ਦਰਜ ਹਨ।

ਇਹ ਵੀ ਪੜ੍ਹੋ : IPL 2022 : CSK ਖ਼ਿਲਾਫ਼ RCB ਦੀ ਹਾਰ ਦੇ ਲਈ ਕਪਤਾਨ ਡੁਪਲੇਸਿਸ ਨੇ ਇਨ੍ਹਾਂ ਕਾਰਨਾਂ ਨੂੰ ਦੱਸਿਆ ਜ਼ਿੰਮੇਵਾਰ

ਇੰਝ ਮਿਲੀ ਪਲੇਇੰਗ ਇਲੈਵਨ 'ਚ ਜਗ੍ਹਾ
ਉਹ ਆਰ. ਸੀ. ਬੀ. ਦੇ ਪ੍ਰੈਕਟਿਸ ਸੈਸ਼ਨ 'ਚ ਅਰਧ ਸੈਂਕੜੇ ਵਾਲੀ ਪਾਰੀ ਖੇਡ ਚੁੱਕੇ ਹਨ। ਉਨ੍ਹਾਂ ਦੇ ਪ੍ਰਦਰਸ਼ਨ ਨੂੰ ਦੇਖਦੇ ਹੀ ਆਰ. ਸੀ. ਬੀ. ਨੇ ਸੁਯਸ਼ ਨੂੰ ਪਲੇਇੰਗ ਇਲੈਵਨ 'ਚ ਸ਼ਾਮਲ ਕੀਤਾ ਤੇ ਉਨ੍ਹਾਂ ਨੇ ਖ਼ੁਦ ਨੂੰ ਸਾਬਤ ਕਰਨ ਲਈ ਇਸ ਮੌਕੇ ਨੂੰ ਜਾਣ ਨਹੀਂ ਦਿੱਤਾ ਤੇ ਮੈਚ 'ਚ ਆਪਣੀ ਛਾਪ ਛੱਡੀ। ਇਹ 24 ਸਾਲਾ ਖਿਡਾਰੀ ਮੀਡੀਅਮ ਤੇਜ਼ ਗੇਂਦਬਾਜ਼ ਵੀ ਹੈ। ਹਾਲਾਂਕਿ ਡੈਬਿਊ ਮੈਚ 'ਚ ਉਨ੍ਹਾਂ ਨੂੰ ਗੇਂਦਬਾਜ਼ੀ ਦਾ ਮੌਕਾ ਨਹੀਂ ਮਿਲਿਆ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News