ਰਵਿੰਦਰ ਜਡੇਜਾ ਗੋਡੇ ਦੀ ਸੱਟ ਕਾਰਨ ਵੈਸਟਇੰਡੀਜ਼ ਖ਼ਿਲਾਫ਼ 2 ਵਨ-ਡੇ ਮੈਚਾਂ ਤੋਂ ਬਾਹਰ

Saturday, Jul 23, 2022 - 01:43 PM (IST)

ਰਵਿੰਦਰ ਜਡੇਜਾ ਗੋਡੇ ਦੀ ਸੱਟ ਕਾਰਨ ਵੈਸਟਇੰਡੀਜ਼ ਖ਼ਿਲਾਫ਼ 2 ਵਨ-ਡੇ ਮੈਚਾਂ ਤੋਂ ਬਾਹਰ

ਪੋਰਟ ਆਫ਼ ਸਪੇਨ- ਭਾਰਤੀ ਹਰਫਨਮੌਲਾ ਰਵਿੰਦਰ ਜਡੇਜਾ ਸ਼ੁੱਕਰਵਾਰ ਨੂੰ ਗੋਡੇ ਦੀ ਸੱਟ ਕਾਰਨ ਵੈਸਟਇੰਡੀਜ਼ ਦੇ ਖ਼ਿਲਾਫ਼ ਪਹਿਲੇ ਦੋ ਵਨ-ਡੇ ਮੈਚਾਂ ਤੋਂ ਬਾਹਰ ਹੋ ਗਏ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਇੱਥੇ 3 ਮੈਚਾਂ ਦੀ ਸੀਰੀਜ਼ ਦੇ ਸ਼ੁਰੂਆਤੀ ਵਨ-ਡੇ ਤੋਂ ਪਹਿਲਾਂ ਉਨ੍ਹਾਂ ਦੀ ਫਿੱਟਨੈਸ ਦੀ ਜਾਣਕਾਰੀ ਦਿੱਤੀ। 

ਬੀ. ਸੀ. ਸੀ. ਆਈ. ਤੋਂ ਜਾਰੀ ਬਿਆਨ ਮੁਤਾਬਕ- ਰਵਿੰਦਰ ਜਡੇਜਾ ਦੇ ਸੱਜੇ ਗੋਡੇ 'ਤੇ ਸੱਟ ਲੱਗੀ ਹੈ ਤੇ ਉਹ ਵੈਸਟਇੰਡੀਜ਼ ਖ਼ਿਲਾਫ਼ ਪਹਿਲੇ ਦੋ ਵਨ-ਡੇ ਤੋਂ ਬਾਹਰ ਹੋ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਬੀ. ਸੀ. ਸੀ. ਆਈ. ਦੀ ਮੈਡੀਕਲ ਟੀਮ ਉਨ੍ਹਾਂ ਦੀ ਰਿਕਵਰੀ 'ਤੇ ਨਜ਼ਰ ਰੱਖੇ ਹੋਏ ਹੈ ਤੇ ਤੀਜੇ ਵਨ-ਡੇ 'ਚ ਉਨ੍ਹਾਂ ਦੇ ਹਿੱਸਾ ਲੈਣ 'ਤੇ ਫ਼ੈਸਲਾ ਉਸੇ ਮੁਤਾਬਕ ਕੀਤਾ ਜਾਵੇਗਾ। ਵੈਸਟਇੰਡੀਜ਼ ਟੀਮ 'ਚ ਵਾਪਸੀ ਕਰਨ ਵਾਲੇ ਦਿੱਗਜ ਹਰਫਨਮੌਲਾ ਜੇਸਨ ਹੋਲਡਰ ਵੀ ਕੋਵਿਡ-19 ਨਾਲ ਇਨਫੈਕਟਿਡ ਹੋਣ ਕਾਰਨ ਪਹਿਲੇ ਮੈਚ 'ਚ ਚੋਣ ਲਈ ਉਪਲੱਬਧ ਨਹੀ ਸਨ।


author

Tarsem Singh

Content Editor

Related News