ਰਵਿੰਦਰ ਜਡੇਜਾ ਨੇ ਪਤਨੀ ਰਿਵਾਬਾ ਸਣੇ PM ਮੋਦੀ ਨਾਲ ਕੀਤੀ ਮੁਲਾਕਾਤ
Tuesday, Feb 10, 2026 - 05:30 PM (IST)
ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਦੇ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਨੇ ਆਪਣੀ ਪਤਨੀ ਅਤੇ ਗੁਜਰਾਤ ਦੀ ਮੰਤਰੀ ਰਿਵਾਬਾ ਜਡੇਜਾ ਨਾਲ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਜਡੇਜਾ ਨੇ ਇਸ ਮਿਲਣੀ ਨੂੰ ਇੱਕ ਬੇਹੱਦ ਪ੍ਰੇਰਨਾਦਾਇਕ ਅਨੁਭਵ ਦੱਸਦਿਆਂ ਪ੍ਰਧਾਨ ਮੰਤਰੀ ਦੀ ਅਗਵਾਈ, ਵਿਚਾਰਾਂ ਦੀ ਸਪੱਸ਼ਟਤਾ ਅਤੇ ਉਤਸ਼ਾਹ ਦੀ ਰੱਜ ਕੇ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੀ ਸ਼ਖਸੀਅਤ ਤੋਂ ਸਿੱਖਣਾ ਉਨ੍ਹਾਂ ਲਈ ਇੱਕ ਮਾਣ ਵਾਲੀ ਗੱਲ ਹੈ। ਜ਼ਿਕਰਯੋਗ ਹੈ ਕਿ ਜਡੇਜਾ ਪਿਛਲੇ ਇੱਕ ਦਹਾਕੇ ਤੋਂ ਭਾਰਤੀ ਟੀਮ ਦੇ ਮੁੱਖ ਥੰਮ੍ਹ ਰਹੇ ਹਨ, ਜਿਨ੍ਹਾਂ ਨੇ ਤਿੰਨੋਂ ਫਾਰਮੈਟਾਂ ਵਿੱਚ 7,500 ਤੋਂ ਵੱਧ ਦੌੜਾਂ ਅਤੇ 634 ਵਿਕਟਾਂ ਹਾਸਲ ਕੀਤੀਆਂ ਹਨ।
An absolute privilege and honour to meet and interact with Hon’ble PM Shri Narendra Modi sir. His clarity of thought, enthusiasm and commitment to excellence are deeply inspiring. A privilege to learn from such leadership. 🙏@narendramodi #ParliamentHouse #Delhi pic.twitter.com/AaJ4OMMyVf
— Ravindrasinh jadeja (@imjadeja) February 10, 2026
ਦੂਜੇ ਪਾਸੇ, BCCI ਨੇ ਸਾਲ 2025-26 ਲਈ ਸਾਲਾਨਾ ਕੇਂਦਰੀ ਕਰਾਰਾਂ (Central Contracts) ਦਾ ਐਲਾਨ ਕਰ ਦਿੱਤਾ ਹੈ, ਜਿਸ ਵਿੱਚ ਕਈ ਵੱਡੇ ਫੇਰਬਦਲ ਦੇਖਣ ਨੂੰ ਮਿਲੇ ਹਨ। ਇਸ ਵਾਰ 'ਗ੍ਰੇਡ A+' ਸ਼੍ਰੇਣੀ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਨਵੇਂ ਕਰਾਰਾਂ ਅਨੁਸਾਰ, ਰਵਿੰਦਰ ਜਡੇਜਾ ਨੂੰ ਸ਼ੁਭਮਨ ਗਿੱਲ ਅਤੇ ਜਸਪ੍ਰੀਤ ਬੁਮਰਾਹ ਦੇ ਨਾਲ 'ਗ੍ਰੇਡ A' ਵਿੱਚ ਰੱਖਿਆ ਗਿਆ ਹੈ। ਸਭ ਤੋਂ ਹੈਰਾਨੀਜਨਕ ਫੈਸਲਾ ਦਿੱਗਜ ਬੱਲੇਬਾਜ਼ਾਂ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਬਾਰੇ ਲਿਆ ਗਿਆ ਹੈ, ਜਿਨ੍ਹਾਂ ਨੂੰ ਹੁਣ 'ਗ੍ਰੇਡ B' ਵਿੱਚ ਭੇਜ ਦਿੱਤਾ ਗਿਆ ਹੈ।
'ਗ੍ਰੇਡ B' ਦੀ ਸੂਚੀ ਵਿੱਚ ਕੋਹਲੀ ਅਤੇ ਰੋਹਿਤ ਤੋਂ ਇਲਾਵਾ ਰਿਸ਼ਭ ਪੰਤ, ਹਾਰਦਿਕ ਪੰਡਿਆ, ਸੂਰਿਆਕੁਮਾਰ ਯਾਦਵ, ਕੇ.ਐੱਲ. ਰਾਹੁਲ ਅਤੇ ਯਸ਼ਸਵੀ ਜਾਇਸਵਾਲ ਵਰਗੇ 11 ਖਿਡਾਰੀ ਸ਼ਾਮਲ ਹਨ। ਜਦਕਿ 'ਗ੍ਰੇਡ C' ਵਿੱਚ ਅਰਸ਼ਦੀਪ ਸਿੰਘ, ਰਿੰਕੂ ਸਿੰਘ, ਸ਼ਿਵਮ ਦੂਬੇ ਅਤੇ ਸੰਜੂ ਸੈਮਸਨ ਸਮੇਤ 16 ਖਿਡਾਰੀਆਂ ਨੂੰ ਜਗ੍ਹਾ ਮਿਲੀ ਹੈ। ਮੁਹੰਮਦ ਸ਼ੰਮੀ ਅਤੇ ਈਸ਼ਾਨ ਕਿਸ਼ਨ ਵਰਗੇ ਹੱਕਦਾਰ ਮੰਨੇ ਜਾਣ ਵਾਲੇ ਖਿਡਾਰੀਆਂ ਦਾ ਇਸ ਸੂਚੀ ਵਿੱਚੋਂ ਬਾਹਰ ਹੋਣਾ ਬਹੁਤ ਹੀ ਹੈਰਾਨੀਜਨਕ ਘਟਨਾ ਹੈ।
