ਰਵਿੰਦਰ ਜਡੇਜਾ ਨੂੰ NCA ਤੋਂ ਮਿਲੀ ਮਨਜ਼ੂਰੀ, ਆਸਟ੍ਰੇਲੀਆ ਖਿਲਾਫ ਪਹਿਲੇ ਟੈਸਟ ''ਚ ਖੇਡਣਾ ਤੈਅ

Thursday, Feb 02, 2023 - 05:11 PM (IST)

ਰਵਿੰਦਰ ਜਡੇਜਾ ਨੂੰ NCA ਤੋਂ ਮਿਲੀ ਮਨਜ਼ੂਰੀ, ਆਸਟ੍ਰੇਲੀਆ ਖਿਲਾਫ ਪਹਿਲੇ ਟੈਸਟ ''ਚ ਖੇਡਣਾ ਤੈਅ

ਬੈਂਗਲੁਰੂ— ਭਾਰਤ ਦੇ ਤਜਰਬੇਕਾਰ ਆਲਰਾਊਂਡਰ ਰਵਿੰਦਰ ਜਡੇਜਾ ਨੂੰ ਆਸਟ੍ਰੇਲੀਆ ਖਿਲਾਫ ਨਾਗਪੁਰ 'ਚ 9 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਪਹਿਲੇ ਟੈਸਟ 'ਚ ਖੇਡਣ ਲਈ ਫਿੱਟ ਐਲਾਨ ਦਿੱਤਾ ਗਿਆ ਹੈ। ਵੀਰਵਾਰ ਨੂੰ ਕ੍ਰਿਕਟ ਨਿਊਜ਼ ਵੈੱਬਸਾਈਟ ਕ੍ਰਿਕਬਜ਼ ਦੀ ਰਿਪੋਰਟ ਦੇ ਮੁਤਾਬਕ, ਨੈਸ਼ਨਲ ਕ੍ਰਿਕਟ ਅਕੈਡਮੀ (ਐੱਨ.ਸੀ.ਏ.) ਨੇ ਬੁੱਧਵਾਰ ਨੂੰ ਜਡੇਜਾ ਦੀ ਫਿਟਨੈੱਸ ਰਿਪੋਰਟ ਜਾਰੀ ਕਰ ਕੇ ਉਸ ਨੂੰ ਖੇਡਣ ਦੀ ਮਨਜ਼ੂਰੀ ਦਿੱਤੀ ਹੈ।

ਇਹ ਵੀ ਪੜ੍ਹੋ : ਸ਼ੁਭਮਨ ਗਿੱਲ ਦੀ ਬੱਲੇਬਾਜ਼ੀ ਦੇ ਫੈਨ ਹੋਏ ਵਿਰਾਟ ਕੋਹਲੀ, ਤਾਰੀਫ਼ 'ਚ ਕਹਿ ਦਿੱਤੀ ਇਹ ਵੱਡੀ ਗੱਲ

ਜਡੇਜਾ ਹੁਣ ਨਾਗਪੁਰ ਰਵਾਨਾ ਹੋਣਗੇ, ਜਿੱਥੇ ਭਾਰਤੀ ਟੀਮ ਪਹਿਲੇ ਟੈਸਟ ਦੀ ਸ਼ੁਰੂਆਤ ਤੋਂ ਪਹਿਲਾਂ ਚਾਰ ਦਿਨਾਂ ਕੈਂਪ ਲਈ ਅਭਿਆਸ ਕਰੇਗੀ। ਮਹੱਤਵਪੂਰਨ ਗੱਲ ਇਹ ਹੈ ਕਿ ਜਡੇਜਾ ਨੇ ਅਗਸਤ 2022 ਵਿੱਚ ਏਸ਼ੀਆ ਕੱਪ ਵਿੱਚ ਭਾਰਤ ਲਈ ਆਖਰੀ ਮੈਚ ਖੇਡਿਆ ਸੀ। ਸੌਰਾਸ਼ਟਰ ਦੇ 34 ਸਾਲਾ ਆਲਰਾਊਂਡਰ ਨੂੰ ਗੋਡੇ ਦੀ ਸੱਟ ਕਾਰਨ ਓਪਰੇਸ਼ਨ ਕਰਵਾਉਣਾ ਪਿਆ, ਜਿਸ ਕਾਰਨ ਉਸ ਨੂੰ ਪੰਜ ਮਹੀਨਿਆਂ ਲਈ ਕ੍ਰਿਕਟ ਤੋਂ ਬਾਹਰ ਰੱਖਿਆ ਗਿਆ। ਜਡੇਜਾ 24-27 ਜਨਵਰੀ ਤੱਕ ਖੇਡੇ ਗਏ ਰਣਜੀ ਮੈਚ ਵਿੱਚ ਸੌਰਾਸ਼ਟਰ ਦੀ ਨੁਮਾਇੰਦਗੀ ਕਰਦੇ ਹੋਏ ਕ੍ਰਿਕਟ ਪਿੱਚ 'ਤੇ ਵਾਪਸ ਪਰਤਿਆ।

ਇਹ ਵੀ ਪੜ੍ਹੋ : ਮਰਡੇਕਾ ਕੱਪ 'ਚ ਕਾਂਸੀ ਤਮਗਾ ਜੇਤੂ ਭਾਰਤੀ ਟੀਮ ਦੇ ਹੀਰੋ ਪਰਿਮਲ ਡੇ ਦਾ ਦਿਹਾਂਤ

ਜਡੇਜਾ ਨੇ ਇਸ ਮੈਚ 'ਚ 41.4 ਓਵਰ ਗੇਂਦਬਾਜ਼ੀ ਕੀਤੀ ਅਤੇ ਦੂਜੀ ਪਾਰੀ 'ਚ ਵੀ ਸੱਤ ਵਿਕਟਾਂ ਲਈਆਂ, ਜਿਸ ਤੋਂ ਬਾਅਦ ਉਸ ਨੂੰ ਅੰਤਰਰਾਸ਼ਟਰੀ ਕ੍ਰਿਕਟ ਖੇਡਣ ਦੀ ਮਨਜ਼ੂਰੀ ਮਿਲ ਗਈ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚਾਰ ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ 9 ਫਰਵਰੀ ਤੋਂ ਨਾਗਪੁਰ 'ਚ ਖੇਡਿਆ ਜਾਵੇਗਾ ਜਦਕਿ ਬਾਕੀ ਤਿੰਨ ਮੈਚ ਕ੍ਰਮਵਾਰ ਦਿੱਲੀ, ਧਰਮਸ਼ਾਲਾ ਅਤੇ ਅਹਿਮਦਾਬਾਦ 'ਚ ਖੇਡੇ ਜਾਣਗੇ। ਵਿਸ਼ਵ ਟੈਸਟ ਚੈਂਪੀਅਨਸ਼ਿਪ 'ਚ ਜਗ੍ਹਾ ਬਣਾਉਣ ਲਈ ਭਾਰਤ ਲਈ ਇਹ ਟੈਸਟ ਸੀਰੀਜ਼ ਜਿੱਤਣਾ ਜ਼ਰੂਰੀ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


author

Tarsem Singh

Content Editor

Related News