ਕੋਹਲੀ ਨੇ ਟੀਮ ਦੇ ਇਸ ਗੇਂਦਬਾਜ਼ ਨੂੰ ਦੱਸਿਆ ਬੋਲਿੰਗ ਮਸ਼ੀਨ

03/21/2017 7:46:58 PM

ਨਵੀਂ ਦਿੱਲੀ— ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਤੀਜੇ ਟੈਸਟ ''ਚ ਵਧੀਆਂ ਪ੍ਰਦਰਸ਼ਨ ਕਰਨ ''ਤੇ ਰਵਿੰਦਰ ਜਡੇਜਾ ਦੀ ਤਾਰੀਫ ਕੀਤੀ। ਉਨ੍ਹਾਂ ਨੇ ਤੀਜੇ ਟੈਸਟ ''ਚ 9 ਵਿਕਟਾਂ ਹਾਸਲ ਕਰਨ ਵਾਲੇ ਜਡੇਜਾ ਨੂੰ ਬੋਲਿੰਗ ਮਸ਼ੀਨ ਦੱਸਿਆ ਹੈ। ਵਿਰਾਟ ਕੋਹਲੀ ਨੇ ਮੌਜੂਦਾ ਬਾਰਡਰ ਗਾਵਸਕਰ ਲੜੀ ਦੇ ਟੈਸਟ ਤੋਂ ਪਹਿਲਾ ਰਵਿੰਦਰ ਜਡੇਜਾ ''ਤੇ ਪੂਰਾ ਭਰੋਸਾ ਜਤਾਇਆ ਹੈ। ਉਹ ਜਡੇਜਾ ਦਾ ਉਤਸਾਹ ਵਧਾਉਣ ''ਚ ਕੋਈ ਵੀ ਕਸਰ ਨਹੀਂ ਛੱਡ ਰਹੇ ਹਨ।
ਕੋਹਲੀ ਨੇ ਮੰਗਲਵਾਰ ਨੂੰ ਟਵੀਟ ਕਰ ਕੇ ਕਿਹਾ ਕਿ ਮੈਂ ਆਖਰੀ ਮੁਕਾਬਲੇ ਲਈ ਬੋਲਿੰਗ ਮਸ਼ੀਨ ਨਾਲ ਧਰਮਸ਼ਾਲਾ ਦੀ ਉਡਾਨ ਭਰ ਰਿਹਾ ਹਾਂ। ਜ਼ਿਕਰਯੋਗ ਹੈ ਕਿ ਧਰਮਸ਼ਾਲਾ ਭਾਰਤ ਦਾ 27ਵਾਂ ਟੈਸਟ ਕੇਂਦਰ ਬਣਨ ਜਾ ਰਿਹਾ ਹੈ, ਜਿੱਥੇ 25 ਮਾਰਚ ਤੋਂ ਭਾਰਤ ਅਤੇ ਆਸਟਰੇਲੀਆ ਵਿਚਕਾਰ ਚੌਥਾ ਟੈਸਟ ਮੈਚ ਖੇਡਿਆ ਜਾਵੇਗਾ। ਕੋਹਲੀ ਨੇ ਟੀਮ ਦੇ ਇਸ ਗੇਂਦਬਾਜ਼ ਨੂੰ ਦੱਸਿਆ ਬੋਲਿੰਗ ਮਸ਼ੀਨ 
ਦੱਸਣਯੋਗ ਹੈ ਕਿ ਮੰਗਲਵਾਰ ਨੂੰ ਜਾਰੀ ਆਈ. ਸੀ. ਸੀ. ਦੀ ਤਾਜ਼ਾ ਰੈਕਿੰਗ ''ਚ ਰਵਿੰਦਰ ਜਡੇਜਾ ਟੈਸਟ ''ਚੋਂ ਨੰਬਰ ਇਕ ਗੇਂਦਬਾਜ਼ ਬਣ ਚੁੱਕੇ ਹਨ। ਆਸਟਰੇਲੀਆ ਖਿਲਾਫ ਹੁਣ ਤੱਕ ਖੇਡੇ ਗਏ 3 ਟੈਸਟ ਮੈਚਾਂ ''ਚ ਉਨ੍ਹਾਂ ਨੇ ਸਭ ਤੋਂ ਜ਼ਿਆਦਾ 21 ਵਿਕਟਾਂ ਹਾਸਲ ਕੀਤੀਆਂ ਹਨ।

Related News