ਜਡੇਜਾ ਨੂੰ ਮੈਨ ਆਫ ਦਿ ਮੈਚ 'ਚ ਮਿਲਣ ਵਾਲਾ ਦਾ ਵਾਊਚਰ ਮਿਲਿਆ ਕੂੜੇ 'ਚ, ਤਸਵੀਰ ਹੋਈ ਵਾਇਰਲ
Sunday, Nov 11, 2018 - 04:11 PM (IST)

ਨਵੀਂ ਦਿੱਲੀ— ਕ੍ਰਿਕਟ ਦੇਖਦੇ ਸਮੇਂ ਤੁਸੀਂ ਸਾਰਿਆਂ ਨੇ ਦੇਖਿਆ ਹੋਵੇਗਾ ਕਿ ਮੈਚ ਦੇ ਬਾਅਦ ਜਦੋਂ ਵੀ ਕਿਸੇ ਖਿਡਾਰੀ ਨੂੰ ਕੋਈ ਪੁਰਸਕਾਰ ਦਿੱਤਾ ਜਾਂਦਾ ਹੈ। ਉਸ ਦੇ ਨਾਲ ਹੀ ਇਕ ਚੈਕ ਦਾ ਰੇਪਲਿਕਾ ਵੀ ਦਿੱਤਾ ਜਾਂਦਾ ਹੈ। ਇਹ ਵਾਊਚਰ ਖਿਡਾਰੀ ਨੂੰ ਉਸ ਦੇ ਪ੍ਰਦਰਸ਼ਨ ਦੇ ਆਧਾਰ 'ਤੇ ਦਿੱਤੇ ਜਾਂਦੇ ਹਨ। ਇਹ ਰੇਪਲਿਕਾ ਸਿਰਫ ਕੰਪਨੀ ਦੇ ਪ੍ਰਚਾਰ ਅਤੇ ਤਸਵੀਰ ਖਿਚਾਉਣ ਲਈ ਹੀ ਇਸਤੇਮਾਲ ਕੀਤੇ ਜਾਂਦੇ ਹਨ।
ਭਾਰਤ ਅਤੇ ਵਿੰਡੀਜ਼ ਵਿਚਾਲੇ ਖੇਡਿਆ ਗਿਆ ਪੰਜ ਮੈਚਾਂ ਦੀ ਵਨ ਡੇ ਸੀਰੀਜ਼ ਦਾ ਆਖਰੀ ਮੈਚ ਕੇਰਲ ਦੀ ਰਾਜਧਾਨੀ ਤਿਰੁਅੰਨਤਪੁਰਮ 'ਚ ਖੇਡਿਆ ਗਿਆ। ਜਿਸ 'ਚ ਭਾਰਤੀ ਟੀਮ ਨੇ ਵਨ ਡੇ ਮੈਚ ਨੂੰ ਜਿੱਤ ਲਿਆ ਸੀ। ਕੇਰਲ 'ਚ ਖੇਡੇ ਗਏ ਮੈਚ 'ਚ ਟੀਮ ਇੰਡੀਆ ਦੇ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਨੂੰ ਮੈਨ ਆਫ ਦਿ ਮੈਚ ਚੁਣਿਆ ਗਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਨੂੰ 1 ਲੱਖ ਰੁਪਏ ਦਾ ਚੈਕ ਵੀ ਦਿੱਤਾ ਗਿਆ। ਇਹ ਚੈਕ ਦਾ ਵਾਊਚਰ ਕੂੜੇ ਦੇ ਢੇਰ 'ਚ ਮਿਲਿਆ ਹੈ, ਜਿਸ ਤੋਂ ਬਾਅਦ ਕੇਰਲਾ ਦੇ ਇਕ ਐੱਨ.ਜੀ.ਓ. ਨੇ ਉਸ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਦਿੱਤੀ ਹੈ ਜੋ ਹੁਣ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ।
Sir Ravindra Jadeja's Man Of The Match Cheque Replica (5th ODI #IndvWI) Found In Garbage Dump By An NGO.
— Sir Ravindra Jadeja (@SirJadeja) November 10, 2018
BCCI Must Get Rid Of These Useless Replicas To Reduce Non-biodegradable Wastes. pic.twitter.com/0QTTTyqB0E
ਕੇਰਲ ਦੇ ਇਕ ਐੱਨ.ਜੀ.ਓ. ਨੇ ਦਾਅਵਾ ਕੀਤਾ ਹੈ ਕਿ ਇਹ ਚੈਕ ਦਾ ਰੇਪਲਿਕਾ ਰਵਿੰਦਰ ਜਡੇਜਾ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਕਰਮਚਾਰੀ ਨੂੰ ਸਟੇਡੀਅਮ ਤੋਂ ਕੂੜਾ ਚੁਣਨ ਦੇ ਦੌਰਾਨ ਇਹ ਰੇਪਲਿਕਾ ਮਿਲਿਆ ਹੈ। ਦੇਸ਼ 'ਚ ਪਹਿਲਾਂ ਹੀ ਵਾਤਾਰਣ ਨੂੰ ਲੈ ਕੇ ਬਹਿਸ ਦਾ ਦੌਰ ਚਲ ਰਿਹਾ ਹੈ ਜਿਸ 'ਚ ਸਰਕਾਰ ਦਾ ਧਿਆਨ ਇਸ ਚੀਜ਼ ਵੱਲ ਕਾਫੀ ਘੱਟ ਹੈ। ਐੱਨ.ਜੀ.ਓ. ਨੇ ਬੀ.ਸੀ.ਸੀ.ਆਈ. ਤੋਂ ਅਪੀਲ ਕੀਤੀ ਹੈ ਕਿ ਕ੍ਰਿਕਟ ਮੈਚ ਤੋਂ ਬਾਅਦ ਦਿੱਤੇ ਜਾਣ ਵਾਲੇ ਇਨ੍ਹਾਂ ਵਾਊਚਰ 'ਚ ਪਲਾਸਟਿਕ ਜਾਂ ਗੈਰ ਬਾਇਓ ਫ੍ਰੈਂਡਲੀ ਸਮਗਰੀ ਦਾ ਇਸਤੇਮਾਲ ਘੱਟ ਹੋਣਾ ਚਾਹੀਦਾ ਹੈ ਤਾਂ ਜੋ ਵਾਤਾਵਰਣ ਨੂੰ ਕੋਈ ਨੁਕਸਾਨ ਨਾ ਹੋਵੇ ਅਤੇ ਇਸ ਲਈ ਇਹ ਕਾਗ਼ਜ਼ ਦਾ ਕਿਉਂ ਨਹੀਂ ਬਣਨਾ ਚਾਹੀਦਾ ਹੈ। ਕਾਗਜ਼ ਆਸਾਨੀ ਨਾਲ ਨਸ਼ਟ ਹੋ ਜਾਂਦਾ ਹੈ ਅਤੇ ਪ੍ਰਦੂਸ਼ਣ ਵੀ ਨਹੀਂ ਹੁੰਦਾ ਹੈ।